Banner
Banner

NRI ਪਤੀ ਵਲੋਂ ਪਤਨੀ ਦਾ ਕਤਲ, ਰਾਜਸਥਾਨ ਤੋਂ ਪਤੀ ਗ੍ਰਿਫ਼ਤਾਰ

Latest News: ਅੰਮ੍ਰਿਤਸਰ ਦੇ ਥਾਣਾ ਸਿਵਲ ਲਾਈਨ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਅਸਟ੍ਰੇਲੀਆ ਵਸਨੀਕ ਪਤੀ ਵੱਲੋਂ ਆਪਣੀ ਪਤਨੀ ਦੇ ਕਤਲ ਦੇ ਮਾਮਲੇ ਵਿੱਚ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਸਬੰਧੀ ਮੁਕੱਦਮਾ ਦਰਜ ਕੀਤਾ ਗਿਆ ਸੀ। ਪੁਲਿਸ ਮੁਤਾਬਕ ਗ੍ਰਿਫ਼ਤਾਰ ਮੁਲਜ਼ਮ ਦੀ ਪਹਿਚਾਣ ਮਨਦੀਪ ਸਿੰਘ ਹਾਲ ਵਾਸੀ ਅਸਟ੍ਰੇਲੀਆ ਵਜੋਂ ਹੋਈ ਹੈ, ਜਿਸ ਨੂੰ […]
Khushi
By : Updated On: 21 Jan 2026 19:20:PM
NRI ਪਤੀ ਵਲੋਂ ਪਤਨੀ ਦਾ ਕਤਲ, ਰਾਜਸਥਾਨ ਤੋਂ ਪਤੀ ਗ੍ਰਿਫ਼ਤਾਰ

Latest News: ਅੰਮ੍ਰਿਤਸਰ ਦੇ ਥਾਣਾ ਸਿਵਲ ਲਾਈਨ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਅਸਟ੍ਰੇਲੀਆ ਵਸਨੀਕ ਪਤੀ ਵੱਲੋਂ ਆਪਣੀ ਪਤਨੀ ਦੇ ਕਤਲ ਦੇ ਮਾਮਲੇ ਵਿੱਚ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਸਬੰਧੀ ਮੁਕੱਦਮਾ ਦਰਜ ਕੀਤਾ ਗਿਆ ਸੀ।

ਪੁਲਿਸ ਮੁਤਾਬਕ ਗ੍ਰਿਫ਼ਤਾਰ ਮੁਲਜ਼ਮ ਦੀ ਪਹਿਚਾਣ ਮਨਦੀਪ ਸਿੰਘ ਹਾਲ ਵਾਸੀ ਅਸਟ੍ਰੇਲੀਆ ਵਜੋਂ ਹੋਈ ਹੈ, ਜਿਸ ਨੂੰ 19-01-2026 ਨੂੰ ਜ਼ਿਲ੍ਹਾ ਗੰਗਾਨਗਰ, ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ।

ਪੁਲਿਸ ਵੱਲੋਂ ਵਾਰਦਾਤ ਵਿੱਚ ਵਰਤਿਆ ਗਿਆ ਛੁਰਾ ਵੀ ਬਰਾਮਦ ਕਰ ਲਿਆ ਗਿਆ ਹੈ। ਇਹ ਮਾਮਲਾ ਮ੍ਰਿਤਕਾ ਪ੍ਰਭਜੋਤ ਕੌਰ ਦੇ ਪਿਤਾ ਮੱਖਣ ਸਿੰਘ ਦੀ ਸ਼ਿਕਾਇਤ ’ਤੇ ਦਰਜ ਹੋਇਆ। ਸ਼ਿਕਾਇਤ ਅਨੁਸਾਰ ਪ੍ਰਭਜੋਤ ਕੌਰ ਅਤੇ ਉਸਦਾ ਪਤੀ ਮਨਦੀਪ ਸਿੰਘ ਲੋਹੜੀ ਮਨਾਉਣ ਦੇ ਬਹਾਨੇ ਪਰਿਵਾਰ ਨੂੰ ਪਿੰਡ ਜੇਠੂਵਾਲ ਆਉਣ ਲਈ ਕਹਿ ਕੇ ਦੋਵੇਂ ਘੁੰਮਣ ਲਈ ਨਿਕਲੇ ਸਨ।

12 ਜਨਵਰੀ 2026 ਨੂੰ ਪ੍ਰਭਜੋਤ ਕੌਰ ਦੀ ਲਾਸ਼ ਅੰਮ੍ਰਿਤਸਰ ਦੇ ਹੋਟਲ ਫੇਅਰਵੇ, ਕੋਰਟ ਰੋਡ ਸਥਿਤ ਕਮਰਾ ਨੰਬਰ 112 ਵਿੱਚ ਮਿਲੀ ਸੀ ਫਿਲਹਾਲ ਪੁਲਿਸ ਵੱਲੋਂ ਆਰੋਪੀ ਨੂੰ ਰਾਜਸਥਾਨ ਗੰਗਾਨਗਰ ਤੋਂ ਗ੍ਰਿਫਤਾਰ ਕਰ ਦਿੱਤਾ ਗਿਆ ਹੈ। 

Read Latest News and Breaking News at Daily Post TV, Browse for more News

Ad
Ad