Banner
Banner

ਮੂਸੇਵਾਲਾ ਦੀ ਬਰਸੀ ‘ਤੇ ਪਿਤਾ ਬਲਕੌਰ ਸਿੰਘ ਨੇ ਕਿਹਾ…

Sidhu Moosewala: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਚੌਥੀ ਬਰਸੀ ’ਤੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇੱਕ ਵਾਰ ਫ਼ਿਰ ਆਪਣੇ ਦਿਲ ਦਾ ਦਰਦ ਫਰੋਲਿਆ। ਉਨ੍ਹਾਂ ਕਿਹਾ ਕਿ ਹਫ਼ਤੇ ਬਾਅਦ ਕੋਈ ਨਾ ਕੋਈ ਧਮਕੀ ਆ ਜਾਂਦੀ ਹੈ, ਪਰ ਹੁਣ ਪੁਲਿਸ ਕੋਲ ਦਰਖਾਸਤ ਨਹੀਂ ਦੇਵਾਂਗਾ। ਬਿਸ਼ਨੋਈ ਕੋਈ ਜੇਲ੍ਹਾਂ ’ਚ ਬੈਠਾ ਧਮਕੀਆਂ ਦੇ ਰਿਹਾ ਹੈ। ਇਹ ਸਰਕਾਰਾਂ […]
Dailypost News
By : Updated On: 28 May 2026 13:56:PM
ਮੂਸੇਵਾਲਾ ਦੀ ਬਰਸੀ ‘ਤੇ ਪਿਤਾ ਬਲਕੌਰ ਸਿੰਘ ਨੇ ਕਿਹਾ…

Sidhu Moosewala: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਚੌਥੀ ਬਰਸੀ ’ਤੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇੱਕ ਵਾਰ ਫ਼ਿਰ ਆਪਣੇ ਦਿਲ ਦਾ ਦਰਦ ਫਰੋਲਿਆ। ਉਨ੍ਹਾਂ ਕਿਹਾ ਕਿ ਹਫ਼ਤੇ ਬਾਅਦ ਕੋਈ ਨਾ ਕੋਈ ਧਮਕੀ ਆ ਜਾਂਦੀ ਹੈ, ਪਰ ਹੁਣ ਪੁਲਿਸ ਕੋਲ ਦਰਖਾਸਤ ਨਹੀਂ ਦੇਵਾਂਗਾ। ਬਿਸ਼ਨੋਈ ਕੋਈ ਜੇਲ੍ਹਾਂ ’ਚ ਬੈਠਾ ਧਮਕੀਆਂ ਦੇ ਰਿਹਾ ਹੈ। ਇਹ ਸਰਕਾਰਾਂ ਗੈਂਗਸਟਰਾਂ ਨੂੰ ਵਰਤ ਰਹੀਆਂ ਹਨ ਅਤੇ ਖੌਫ਼ ਵਾਲਾ ਮਾਹੌਲ ਬਣਾ ਰਹੀਆਂ ਹਨ।

ਇਹ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਿੱਧੂ ਮੂਸੇਵਾਲਾ ਦੀ ਚੌਥੀ ਬਰਸੀ ਦੌਰਾਨ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੰਬੋਧਨ ਕਰਦਿਆਂ ਕਹੀਆਂ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ’ਚ ਸਿੱਧੂ ਦੇ ਪ੍ਰਸ਼ੰਸਕ ਪਹੁੰਚਦੇ ਹਨ ਅਤੇ ਇਹ ਦੇਖਕੇ ਸਕੂਨ ਵੀ ਮਿਲਦਾ ਹੈ। ਭਾਵੇਂ ਸਿੱਧੂ ਦੇ ਗੁਜ਼ਰ ਜਾਣ ਨੂੰ ਚਾਰ ਸਾਲ ਬੀਤ ਚੁੱਕੇ ਹਨ, ਪਰ ਜਿਹੜੀ ਸਾਡੇ ਬੱਚੇ ਦੀ ਤੁਹਾਡੇ ਦਿਲਾਂ ’ਚ ਜਗ੍ਹਾ ਬਣੀ ਹੈ। ਉਸ ਦੇ ਕਾਰਨ ਅੱਜ ਵੀ ਤੁਸੀਂ ਸਾਡੇ ਨਾਲ ਖੜ੍ਹੇ ਹੋ। ਉਨ੍ਹਾਂ ਕਿਹਾ ਕਿ ਕੋਈ ਸੁਣਵਾਈ ਨਹੀਂ ਹੁੰਦੀ। ਪਿਛਲੇ ਦਿਨ੍ਹਾਂ ’ਚ ਜਦ ਲਾਰੇ ਤੇ ਲਾਰੇ ਪੁਲਿਸ ਪ੍ਰਸ਼ਾਸਨ ਲਗਾਈ ਗਿਆ ਤਾਂ ਐਸਐਸਪੀ ਦਫ਼ਤਰ ਅੱਗੇ ਜਾ ਕੇ ਬੈਠੇ ਅਤੇ ਫ਼ਿਰ ਪਰਚਾ ਹੋਇਆ। ਪਰ ਫ਼ਿਰ ਕੋਈ ਐਲਓਸੀ ਨਹੀਂ ਕੀਤੀ ਗਈ ਅਤੇ ਕਿਸੇ ਦੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਸੁਨੇਹੇ ਦਿੰਦੇ ਹਨ ਕਿ ਸਿਰੋਪਾ ਪਾ ਲਾ ਤੇ ਸਾਰੇ ਕੰਮ ਕਰ ਦੇਵਾਂਗੇ। ਇਹ ਗੱਲ ਭੁੱਲ ਜਾਉ। ਭਾਵੇਂ ਮੈਨੂੰ ਮਾਰ ਦਿਉ ਭਾਵੇਂ ਘਰ ਉਜਾੜ ਦਿਉ। ਨਾ ਪਾਰਟੀ ਛੱਡੀ ਹੈ ਅਤੇ ਨਾ ਛੱਡਾਂਗੇ। ਉਨ੍ਹਾਂ ਕਿਹਾ ਕਿ ਹਾਰਟ ਦਾ ਮਰੀਜ਼ ਹਾਂ, ਪਰ ਹੁਣ ਲੜਾਈ ਲੜ ਰਿਹਾ ਹਾਂ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਹਨ । ਚੋਣਾਂ ਕਦੇ ਇਸ ਤਰ੍ਹਾਂ ਹੁੰਦੀਆਂ ਹਨ। ਭਾਈਚਾਰਾ ਸਾਡੇ ਇੱਥੋਂ ਤੱਕ ਹੀ ਸਿਮਟ ਕੇ ਰਹਿ ਗਿਆ ਹੈ।

ਛੋਟੀ ਜਿਹੀ ਇਲੈਕਸ਼ਨਾਂ ਖਾਤਰ ਇੱਕ ਦੂਜੇ ਦਾ ਸਿਰ ਪਾੜਨ ਲੱਗ ਗਏ। ਛੋਟੀ ਜਿਹੀ ਗੱਲ ਤੇ ਭੜਕਿਆ ਨਾ ਕਰੋ। ਠੀਕ ਹੈ ਸਾਡੇ ਵੀ ਕੁੱਝ ਸਾਨੂੰ ਤੰਗ ਕਰਦੇ ਹਨ। ਸਟੇਜ ਤੇ ਗੱਲਾਂ ਨਹੀਂ ਕੀਤੀਆਂ ਜਾ ਸਕਦੀਆਂ ਪਹਿਲਾਂ ਪਾਰਟੀ ਵਿੱਚ ਗੱਲ ਕਰਾਂਗੇ। ਪੁੱਤ ਨੂੰ ਭਰਾ ਕਹਿਣ ਵਾਲੇ ਕਈ ਸਾਥ ਛੱਡ ਗਏ। ਜਿਹੜੇ ਕਦੇ ਕਹਿੰਦੇ ਸੀ ਕਿ ਸਿੱਧੂ ਮੂਸੇਵਾਲਾ ਸਾਡਾ ਭਰਾ ਹੈ। ਪਰ ਇਹ ਗਾਰੰਟੀ ਦਿੰਦਾ ਹਾਂ ਕਿ ਕਿਸੇ ਅਹੁਦੇ ਜਾਂ ਰਾਜ ਦੀ ਖਾਤਰ ਵਿਕਦਾ ਨਹੀਂ ਇਹ ਵਾਅਦਾ ਕਰਦਾ। ਜਿਹੜਾ ਸਿਆਸੀ ਤੌਰ ’ਤੇ ਵਿਚਰਦਾ ਹਾਂ ਤੁਸੀਂ ਵੀ ਭਲੀ ਭਾਂਤ ਜਾਣਦੇ ਹੋ। ਹੱਥ ਪੱਲਾ ਇਸ ਲਈ ਮਾਰਦਾ ਕੋਈ ਨਹੀਂ ਤਾਂ ਸਾਡੀ ਕੋਈ ਸੁਣਦਾ ਨਹੀਂ। ਅੰਨ੍ਹੀਆਂ ਬੋਲੀਆਂ ਸਰਕਾਰਾਂ ਸੁਣਦੀਆਂ ਨਹੀਂ। ਜੇ ਖੁਦ ਸਰਕਾਰ ਆਪਣੀ ਬਣਾਲਾਂਗੇ ਤਾਂ ਸਾਰੀਆਂ ਗੱਲਾਂ ਖੁਲ੍ਹ ਜਾਣਗੀਆਂ। ਪੁੱਤ ਦੀ ਬਣਾਈ ਇੱਜਤ ਨੂੰ ਠੇਸ ਨਹੀਂ ਪਹੁੰਚਾਊਂਗਾ। ਸਮਾਂ ਔਖਾ ਜ਼ਰੂਰ ਹੈ, ਪਰ ਜਿੱਤਾਂਗੇ ਜ਼ਰੂਰ। ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਹੈ ਅਤੇ ਗੈਂਗਸਟਰ ਲਗਾਤਾਰ ਵੱਧ ਰਹੇ ਹਨ। ਇਸ ਦੇ ਇਲਾਵਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਮਰਹੂਮ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਨਾਮ ’ਤੇ ਇੱਕ ਖੇਡ ਸਟੇਡੀਅਮ ਦਾ ਪਿੰਡ ਮੂਸਾ ’ਚ ਉਦਘਾਟਨ ਕੀਤਾ ਗਿਆ। ਇਸ ਮੌਕੇ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ ਗਿਆ ਅਤੇ ਅਤੁੱਟ ਲੰਗਰ ਵਰਤਾਇਆ ਗਿਆ।

Read Latest News and Breaking News at Daily Post TV, Browse for more News

Ad
Ad