Banner
Banner

ਪੰਜਾਬ ਭਰ ‘ਚ ਅੱਜ ਲੂ ਦਾ ਆਰੇਂਜ ਅਲਰਟ, ਅਗਲੇ 3 ਦਿਨ ਵੀ ਕੋਈ ਰਾਹਤ ਨਹੀਂ

ਪੰਜਾਬ ‘ਚ ਅੱਜ ਤੇ ਆਉਣ ਵਾਲੇ ਤਿੰਨ ਦਿਨ ਗਰਮੀ ਦਾ ਕਹਿਰ ਦੇਖਣ ਨੂੰ ਮਿਲੇਗਾ। ਅੱਜ ਤੇ ਅਗਲੇ ਤਿੰਨ ਦਿਨ ਸੂਬੇ ‘ਚ ਲੂ ਦਾ ਅਲਰਟ ਜਾਰੀ ਕੀਤਾ ਗਿਆ। ਅੱਜ ਸੂਬੇ ਦੇ ਸਾਰੇ ਜ਼ਿਲ੍ਹਿਆਂ ‘ਚ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ। 22 ਮਈ ਤੇ 23 ਮਈ ਨੂੰ ਦੋਵੇਂ ਦਿਨ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, […]
Dailypost News
By : Updated On: 21 May 2026 07:31:AM
ਪੰਜਾਬ ਭਰ ‘ਚ ਅੱਜ ਲੂ ਦਾ ਆਰੇਂਜ ਅਲਰਟ, ਅਗਲੇ 3 ਦਿਨ ਵੀ ਕੋਈ ਰਾਹਤ ਨਹੀਂ

ਪੰਜਾਬ ‘ਚ ਅੱਜ ਤੇ ਆਉਣ ਵਾਲੇ ਤਿੰਨ ਦਿਨ ਗਰਮੀ ਦਾ ਕਹਿਰ ਦੇਖਣ ਨੂੰ ਮਿਲੇਗਾ। ਅੱਜ ਤੇ ਅਗਲੇ ਤਿੰਨ ਦਿਨ ਸੂਬੇ ‘ਚ ਲੂ ਦਾ ਅਲਰਟ ਜਾਰੀ ਕੀਤਾ ਗਿਆ। ਅੱਜ ਸੂਬੇ ਦੇ ਸਾਰੇ ਜ਼ਿਲ੍ਹਿਆਂ ‘ਚ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ। 22 ਮਈ ਤੇ 23 ਮਈ ਨੂੰ ਦੋਵੇਂ ਦਿਨ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ ਤੇ ਪਟਿਆਲਾ ‘ਚ ਲੂ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ ਬਾਕੀ ਜ਼ਿਲ੍ਹਿਆਂ ‘ਚ ਯੈਲੋ ਅਲਰਟ ਹੈ। 24 ਮਈ ਨੂੰ ਸੂਬੇ ਭਰ ‘ਚ ਦੁਬਾਰਾ ਲੂ ਦਾ ਆਰੇਂਜ ਅਲਰਟ ਹੈ।

ਚੰਡੀਗੜ੍ਹ ‘ਚ ਵੀ ਆਰੇਂਜ ਅਲਰਟ
ਚੰਡੀਗੜ੍ਹ ਦੀ ਗੱਲ ਕਰੀਏ ਤਾਂ ਇੱਥੇ ਅੱਜ ਲੂ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਆਉਣ ਵਾਲੇ ਦੋ ਦਿਨ ਯਾਨੀ ਕਿ 22 ਤੇ 23 ਮਈ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 24 ਮਈ ਨੂੰ ਦੁਬਾਰਾ ਲੂ ਦਾ ਆਰੇਂਜ ਅਲਰਟ ਹੈ।

ਵੱਧੋ-ਵੱਧ ਤਾਪਮਾਨ 46.6 ਡਿਗਰੀ ਰਿਹਾ
ਬੀਤੇ ਦਿਨ ਪੰਜਾਬ ਦੇ ਔਸਤ ਵੱਧੋ-ਵੱਧ ਤਾਪਮਾਨ ‘ਚ 0.7 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਨਾਲੋਂ 4.6 ਡਿਗਰੀ ਵੱਧ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਬਠਿੰਡਾ ‘ਚ ਦਰਜ ਕੀਤਾ ਗਿਆ, ਜੋ ਕਿ 46.6 ਡਿਗਰੀ ਸੈਲਸੀਅਸ ਰਿਹਾ।

ਚੰਡੀਗੜ੍ਹ ਸਿਟੀ ਦਾ ਵੱਧੋ-ਵੱਧ ਤਾਪਮਾਨ 44.4 ਡਿਗਰੀ, ਚੰਡੀਗੜ੍ਹ ਏਅਰਪੋਰਟ ਦਾ 44.0 ਡਿਗਰੀ, ਅੰਮ੍ਰਿਤਸਰ ਦਾ 43.6 ਡਿਗਰੀ, ਲੁਧਿਆਣਾ ਦਾ 44.1 ਡਿਗਰੀ, ਪਟਿਆਲ ਦਾ 45.0 ਡਿਗਰੀ, ਪਠਾਨਕੋਟ ਦਾ 43.6 ਡਿਗਰੀ, ਬਠਿੰਡਾ ਦਾ 45.0 ਡਿਗਰੀ, ਫਰੀਦਕੋਟ ਦਾ 44.5 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 43.5 ਡਿਗਰੀ, ਅਬੋਹਰ (ਫਾਜ਼ਿਲਕਾ) ਦਾ 42.3 ਡਿਗਰੀ ਦਰਜ ਕੀਤਾ ਗਿਆ।

ਫਿਰੋਜ਼ਪੁਰ ਦਾ ਵੱਧੋ-ਵੱਧ ਤਾਪਮਾਨ 42.6 ਡਿਗਰੀ, ਹੁਸ਼ਿਆਪੁਰ ਦਾ 42.1 ਡਿਗਰੀ, ਸਾਲੇਰਨ (ਹੁਸ਼ਿਆਪੁਰ) ਦਾ 42.3 ਡਿਗਰੀ, ਮੁਹਾਲੀ ਦਾ 42.9 ਡਿਗਰੀ, ਪਠਾਨਕੋਟ ਦਾ 42.4 ਡਿਗਰੀ, ਥੀਨ ਡੈਮ (ਪਠਾਨਕੋਟ) ਦਾ 41.4 ਡਿਗਰੀ, ਭਾਖੜਾ ਡੈਮ (ਰੂਪਨਗਰ) ਦਾ 44.6 ਡਿਗਰੀ, ਤੇ ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਦਾ 41.5 ਡਿਗਰੀ ਦਰਜ ਕੀਤਾ ਗਿਆ।

Read Latest News and Breaking News at Daily Post TV, Browse for more News

Ad
Ad