Banner
Banner

ਅੰਮ੍ਰਿਤਸਰ ‘ਚ ਸ਼ਰੇਆਮ ਗੁੰਡਾਗਰਦੀ, ਇੱਕ ਵਿਅਕਤੀ ਨੂੰ ਬੁਰ੍ਹੀ ਤਰ੍ਹਾਂ ਕੁੱਟਿਆ, ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

Video of Hooliganism Viral on Social Media: ਜ਼ਖਮੀ ਨੇ ਦੱਸਿਆ ਕਿ ਇਹ ਹਮਲਾ ਪੁਰਾਣੀ ਰੰਜਿਸ਼ ਅਤੇ ਉਨ੍ਹਾਂ ‘ਤੇ ਰੋਜ਼ਾਨਾ ਪਰੈਸ਼ਰ ਬਣਾਉਣ ਕਾਰਨ ਹੋਇਆ। ਹਮਲਾਵਰਾਂ ਨੇ ਮੇਰੇ ਛੋਟੇ ਭਰਾ ਨੂੰ ਮਾਰਿਆ, ਅਤੇ ਪਰਿਵਾਰ ਦੀਆਂ ਔਰਤਾਂ ਨਾਲ ਵੀ ਕੁੱਟਮਾਰ ਕੀਤੀ। Hooliganism in Amritsar: ਅੰਮ੍ਰਿਤਸਰ ਦੇ ਸੀ ਡਿਵੀਜ਼ਨ ਅਧੀਨ ਇੱਕ ਗਲੀ ‘ਚ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ […]
Khushi
By : Updated On: 09 Nov 2025 12:09:PM
ਅੰਮ੍ਰਿਤਸਰ ‘ਚ ਸ਼ਰੇਆਮ ਗੁੰਡਾਗਰਦੀ, ਇੱਕ ਵਿਅਕਤੀ ਨੂੰ ਬੁਰ੍ਹੀ ਤਰ੍ਹਾਂ ਕੁੱਟਿਆ, ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

Video of Hooliganism Viral on Social Media: ਜ਼ਖਮੀ ਨੇ ਦੱਸਿਆ ਕਿ ਇਹ ਹਮਲਾ ਪੁਰਾਣੀ ਰੰਜਿਸ਼ ਅਤੇ ਉਨ੍ਹਾਂ ‘ਤੇ ਰੋਜ਼ਾਨਾ ਪਰੈਸ਼ਰ ਬਣਾਉਣ ਕਾਰਨ ਹੋਇਆ। ਹਮਲਾਵਰਾਂ ਨੇ ਮੇਰੇ ਛੋਟੇ ਭਰਾ ਨੂੰ ਮਾਰਿਆ, ਅਤੇ ਪਰਿਵਾਰ ਦੀਆਂ ਔਰਤਾਂ ਨਾਲ ਵੀ ਕੁੱਟਮਾਰ ਕੀਤੀ।

Hooliganism in Amritsar: ਅੰਮ੍ਰਿਤਸਰ ਦੇ ਸੀ ਡਿਵੀਜ਼ਨ ਅਧੀਨ ਇੱਕ ਗਲੀ ‘ਚ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਇੱਕ ਝਗੜੇ ਦੌਰਾਨ ਇੱਕ ਵਿਅਕਤੀ ਨੂੰ ਬੜੀ ਬੁਰੀ ਤਰੀਕੇ ਨਾਲ ਕੁੱਟਿਆ ਗਿਆ। ਇਸ ਕੁਿੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੀ ਹੈ।

ਜ਼ਖਮੀ ਨੌਜਵਾਨ ਦਾ ਨਾਂ ਅਸ਼ਵਨੀ ਕੁਮਾਰ ਹੈ ਜਿਸ ਨੇ ਦੱਸਿਆ ਕਿ ਉਨ੍ਹਾਂ ‘ਤੇ ਪਹਿਲਾਂ ਵੀ ਦਬਾਅ ਬਣਾਇਆ ਜਾਂਦਾ ਰਿਹਾ ਹੈ। ਅੱਜ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਬੇਹੱਦ ਮਾਰਿਆ ਗਿਆ। ਅਸ਼ਵਨੀ ਮੁਤਾਬਕ, ਇਸ ਹਮਲੇ ਦੌਰਾਨ ਉਸਦੇ ਸਿਰ ‘ਤੇ 33 ਟਾਂਕੇ ਲਗੇ ਤੇ ਉਸਦੇ ਪਰਿਵਾਰ ਦੇ ਕਈ ਮੈਂਬਰਾਂ ਨੂੰ ਸੱਟਾਂ ਲੱਗੀਆਂ ਹਨ।

ਉਸ ਨੇ ਅੱਗੇ ਦੱਸਿਆ ਕਿ ਇਨ੍ਹਾਂ ਹਮਲਾਵਰਾਂ ਨੇ ਮੇਰੇ ਛੋਟੇ ਭਰਾ ਨੂੰ ਮਾਰਿਆ, ਅਤੇ ਪਰਿਵਾਰ ਦੀਆਂ ਔਰਤਾਂ ਨਾਲ ਵੀ ਕੁੱਟਮਾਰ ਕੀਤੀ ਗਈ। ਜ਼ਖਮੀ ਨੇ ਦੱਸਿਆ ਕਿ ਇਹ ਹਮਲਾ ਪੁਰਾਣੀ ਰੰਜਿਸ਼ ਅਤੇ ਉਨ੍ਹਾਂ ‘ਤੇ ਰੋਜ਼ਾਨਾ ਪਰੈਸ਼ਰ ਬਣਾਉਣ ਕਾਰਨ ਹੋਇਆ।

ਇਸ ਦੌਰਾਨ ਪੀੜਤ ਪਰਿਵਾਰ ਦੀ ਇੱਕ ਹੋਰ ਔਰਤ ਸੁਮਨ ਨੇ ਦੱਸਿਆ ਕਿ ਜਿਨ੍ਹਾਂ ਨਾਲ ਝਗੜਾ ਹੋਇਆ ਉਨ੍ਹਾਂ ਦਾ ਕਬਾੜ ਦਾ ਕੰਮ ਹੈ ਅਤੇ ਅਕਸਰ ਹੀ ਰਾਤ ਇੱਕ ਤੋਂ ਦੋ ਵਜੇ ਦੇ ਕਰੀਬ ਉਨ੍ਹਾਂ ਦੇ ਗ੍ਰਾਹਕ ਆ ਕੇ ਗਲਤੀ ਨਾਲ ਉਨ੍ਹਾਂ ਦਾ ਵੀ ਦਰਵਾਜ਼ਾ ਖੜਕਾ ਦਿੰਦੇ ਹਨ।

Read Latest News and Breaking News at Daily Post TV, Browse for more News

Ad
Ad