Journalism Of Hope
BREAKING NEWS
ਬਹਿਬਲ ਕਲਾਂ ਗੋਲੀ ਕਾਂਡ: ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ SIT ਸਾਹਮਣੇ ਹੋਣਗੇ ਪੇਸ਼... ਹਾਈਵਾ ਨੇ ਮਾਰੀ ਟੱਕਰ, 6 ਦੋਸਤਾਂ ਦੀ ਦਰਦਨਾਕ ਮੌਤ, ਨਰਸਿੰਘਪੁਰ ਵਿੱਚ ਸੜਕ ਕਿਨਾਰੇ ਸੈਲਫੀ ਲੈਂਦੇ ਸਮੇਂ ਕੁਚਲਿਆ... ਰਾਹੁਲ ਗਾਂਧੀ ਪਹੁੰਚੇ ਸੰਸਦ, ਕਾਂਗਰਸ ਸੰਸਦ ਮੈਂਬਰਾਂ ਵੱਲੋਂ ਮੁਲਤਵੀ ਮਤੇ, ਕਈ ਅਹਿਮ ਮੁੱਦਿਆਂ ’ਤੇ ਹੰਗਾਮੇ ਦੇ ਆਸਾਰ.... ਜੰਤਰ-ਮੰਤਰ ’ਤੇ 10 ਹਜ਼ਾਰ ਪ੍ਰਦਰਸ਼ਨਕਾਰੀ, ਸੰਸਦ ਮਾਰਚ ਦੀ ਤਿਆਰੀ: ਪੁਲਿਸ ਦੀ ਮਨਜ਼ੂਰੀ ਨਹੀਂ... ਜੰਤਰ-ਮੰਤਰ ’ਤੇ ਹੰਗਾਮਾ: ਸੰਸਦ ਵੱਲ ਵਧ ਰਹੇ CJP ਪ੍ਰਦਰਸ਼ਨਕਾਰੀਆਂ ’ਤੇ ਪੁਲਿਸ ਦਾ ਲਾਠੀਚਾਰਜ; ਅੰਦੋਲਨ ਵਿੱਚ ਕਈ ਵੱਡੇ ਸਿਆਸੀ ਆਗੂ ਕੁੱਦੇ

ਨੀਵੇਂ ਖੇਤਰ ਵਿੱਚ ਝੋਨੇ ਦੀ ਫਸਲ ਡੁੱਬੀ, ਦਰਿਆ ਬਿਆਸ ਦਾ ਪਾਣੀ ਵਧਣ ਨਾਲ ਕਿਸਾਨਾਂ ਦੀਆਂ ਵਧੀਆਂ ਚਿੰਤਾਵਾਂ

Sultanpur Lodhi Flood; ਪਹਾੜੀ ਖੇਤਰਾਂ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਦਰਿਆ ਬਿਆਸ ਦੇ ਪਾਣੀ ਦਾ ਪੱਧਰ ਬੀਤੀ ਰਾਤ ਅਚਾਨਕ ਵਧ ਗਿਆ, ਜਿਸ ਨਾਲ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਕਿਸਾਨਾਂ ਦੀਆਂ ਚਿੰਤਾਵਾਂ ਇੱਕ ਵਾਰ ਫਿਰ ਵਧ ਗਈਆਂ ਹਨ। ਬਾਊਪੁਰ ਇਲਾਕੇ ਦੇ ਨੀਵੇਂ ਖੇਤਰਾਂ ਵਿੱਚ ਕਈ ਏਕੜ ਝੋਨੇ ਦੀ ਫਸਲ ਪਾਣੀ ਹੇਠ ਆ ਗਈ ਹੈ, […]
Jaspreet Singh
By : Published: 19 Jul 2026 20:39:PM
ਨੀਵੇਂ ਖੇਤਰ ਵਿੱਚ ਝੋਨੇ ਦੀ ਫਸਲ ਡੁੱਬੀ, ਦਰਿਆ ਬਿਆਸ ਦਾ ਪਾਣੀ ਵਧਣ ਨਾਲ ਕਿਸਾਨਾਂ ਦੀਆਂ ਵਧੀਆਂ ਚਿੰਤਾਵਾਂ

Sultanpur Lodhi Flood; ਪਹਾੜੀ ਖੇਤਰਾਂ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਦਰਿਆ ਬਿਆਸ ਦੇ ਪਾਣੀ ਦਾ ਪੱਧਰ ਬੀਤੀ ਰਾਤ ਅਚਾਨਕ ਵਧ ਗਿਆ, ਜਿਸ ਨਾਲ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਕਿਸਾਨਾਂ ਦੀਆਂ ਚਿੰਤਾਵਾਂ ਇੱਕ ਵਾਰ ਫਿਰ ਵਧ ਗਈਆਂ ਹਨ। ਬਾਊਪੁਰ ਇਲਾਕੇ ਦੇ ਨੀਵੇਂ ਖੇਤਰਾਂ ਵਿੱਚ ਕਈ ਏਕੜ ਝੋਨੇ ਦੀ ਫਸਲ ਪਾਣੀ ਹੇਠ ਆ ਗਈ ਹੈ, ਜਦਕਿ ਆਹਲੀ ਖੇਤਰ ਵਿੱਚ ਵੀ ਪਾਣੀ ਬੰਨ ਦੇ ਕਿਨਾਰਿਆਂ ‘ਤੇ ਲਗਾਈਆਂ ਨੋਚਾਂ ਤੋਂ ਉੱਪਰ ਵਹਿਣ ਲੱਗਾ ਹੈ।

ਇਸ਼ਤਿਹਾਰ

ਸਾਲ 2023 ਅਤੇ 2025 ਦੌਰਾਨ ਆਏ ਹੜ੍ਹਾਂ ਦੀ ਤਬਾਹੀ ਹਾਲੇ ਲੋਕਾਂ ਦੇ ਜ਼ਹਿਨਾਂ ਵਿੱਚ ਤਾਜ਼ਾ ਹੈ। ਉਸ ਵੇਲੇ ਹਜ਼ਾਰਾਂ ਏਕੜ ਫਸਲ ਤਬਾਹ ਹੋਈ ਸੀ ਅਤੇ ਕਈ ਥਾਵਾਂ ‘ਤੇ ਬੰਨ ਟੁੱਟਣ ਨਾਲ ਭਾਰੀ ਨੁਕਸਾਨ ਹੋਇਆ ਸੀ। ਇਸ ਵਾਰ ਵੀ ਪਾਣੀ ਦੇ ਵਧਦੇ ਪੱਧਰ ਅਤੇ ਮੌਸਮ ਵਿਭਾਗ ਵੱਲੋਂ ਹੋਰ ਮੀਂਹ ਦੀ ਸੰਭਾਵਨਾ ਨੇ ਕਿਸਾਨਾਂ ਨੂੰ ਫਿਕਰ ਵਿੱਚ ਪਾ ਦਿੱਤਾ ਹੈ।

ਮੰਡ ਖੇਤਰ ਦੇ ਕਿਸਾਨ ਆਗੂ ‘ਪਰਮਜੀਤ ਸਿੰਘ ਬਾਊਪੁਰ’ ਨੇ ਦੱਸਿਆ ਕਿ ਰਾਤੋ-ਰਾਤ ਪਾਣੀ ਦਾ ਪੱਧਰ ਵਧਣ ਨਾਲ ਪਛੇਤੀ ਲਗਾਈ ਝੋਨੇ ਦੀ ਫਸਲ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ ਜੇ ਪਹਾੜੀ ਇਲਾਕਿਆਂ ਵਿੱਚ ਮੀਂਹ ਜਾਰੀ ਰਿਹਾ ਅਤੇ ਡੈਮਾਂ ਤੋਂ ਹੋਰ ਪਾਣੀ ਛੱਡਿਆ ਗਿਆ ਤਾਂ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡ ਰਾਮਪੁਰ ਗੋਰੇ ਦਾ ਆਰਜ਼ੀ ਬੰਨ, ਜੋ ਪਿਛਲੇ ਸਾਲ ਟੁੱਟ ਗਿਆ ਸੀ, ਅਜੇ ਤੱਕ ਪੱਕੇ ਤੌਰ ‘ਤੇ ਤਿਆਰ ਨਹੀਂ ਕੀਤਾ ਗਿਆ।

ਇਸੇ ਦੌਰਾਨ ਪਿੰਡ ਆਹਲੀ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਰਸ਼ਪਾਲ ਸਿੰਘ ਸੰਧੂ ਨੇ ਕਿਹਾ ਕਿ ਦਰਿਆ ਕਿਨਾਰੇ ਬੰਨਾਂ ਦੇ ਚਾਰੇ ਪਾਸੇ ਸਮੇਂ ਸਿਰ ਨੋਚਾਂ ਲਗਾਈਆਂ ਜਾਂਦੀਆਂ ਤਾਂ ਹੜ੍ਹ ਦੇ ਖਤਰੇ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਸੀ। ਉਨ੍ਹਾਂ ਸਰਕਾਰ ਅਤੇ ਡਰੇਨੇਜ ਵਿਭਾਗ ਤੋਂ ਮੰਗ ਕੀਤੀ ਕਿ ਪਾਣੀ ਦਾ ਪੱਧਰ ਘਟਦੇ ਹੀ ਇਹ ਕੰਮ ਤਰਜੀਹ ਦੇ ਆਧਾਰ ‘ਤੇ ਕਰਵਾਇਆ ਜਾਵੇ ਤਾਂ ਜੋ ਭਵਿੱਖ ਵਿੱਚ ਕਿਸਾਨਾਂ ਨੂੰ ਵੱਡੇ ਨੁਕਸਾਨ ਤੋਂ ਬਚਾਇਆ ਜਾ ਸਕੇ।

Read Latest News and Breaking News at Daily Post TV, Browse for more News

Ad
Ad

Punjab District News