ਦਰਦਨਾਕ ਹਾਦਸਾ! ਬਾਈਕ ਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ, ਨੌਜਵਾਨ ਦੀ ਮੌਕੇ ‘ਤੇ ਹੋਈ ਮੌਤ

Road Accident; ਕੱਥੂ ਨੰਗਲ ਤੋਂ ਚਵਿੰਡਾ ਦੇਵੀ ਰੋਡ ‘ਤੇ ਹੋਇਆ ਭਿਆਨਕ ਹਾਦਸਾ ਹੋਇਆ। ਜਿਥੇ ਕਿ ਇਕ ਮੋਟਰਸਾਈਕਲ ਅਤੇ ਟਿੱਪਰ ਦੇ ਵਿਚਕਾਰ ਹੋਈ। ਇਸ ਹਾਦਸੇ ‘ਚ ਨੌਜਵਾਨ ਜਿਸਦਾ ਨਾਮ ਰਮਣ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ। ਜਿਸ ਦੀ ਉਮਰ 20 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਘਟਨਾ ‘ਚ ਉਸਦਾ ਜੀਜਾ ਗੰਭੀਰ ਰੂਪ ਵਿੱਚ ਜਖਮੀ ਹੋਇਆ, ਜਿਸਨੂੰ ਜੇਰੇ ਇਲਾਜ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਭੇਜਿਆ ਗਿਆ ਹੈ।
ਦੱਸ ਦੇਈਏ ਕਿ ਅੱਜ ਦੁਰਗਾ ਅਸ਼ਟਮੀ ਪੂਜਾ ਦੌਰਾਨ ਹਰ ਕੋਈ ਮੰਦਰ ਦੇ ਵਿੱਚ ਜਾ ਕੇ ਨਤਮਸਤਕ ਹੋ ਰਹੇ ਹਨ, ਇਸੇ ਤਰ੍ਹਾਂ ਹੀ ਇਹ ਨੌਜਵਾਨ ਵੀ ਕੱਥੂ ਨੰਗਲ ਤੋਂ ਚਵਿੰਡਾ ਦੇਵੀ ਮੰਦਰ ਨਤਮਸਤਕ ਹੋਣ ਵਾਸਤੇ ਚਵਿੰਡਾ ਦੇਵੀ ਮੰਦਰ ਜਾ ਰਹੇ ਸੀ ਰਸਤੇ ਵਿੱਚ ਇੱਕ ਟਿੱਪਰ ਦੇ ਨਾਲ ਐਕਸੀਡੈਂਟ ਹੋਣ ਕਰਕੇ ਰਮਣ ਕੁਮਾਰ ਦੀ ਮੌਤ ਹੋ ਗਈ ਅਤੇ ਉਸਦਾ ਜੀਜਾ ਜੋ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਭੇਜਿਆ ਗਿਆ
ਮੌਕੇ ਤੇ ਪਹੁੰਚ ਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਟਰੱਕ ਡਰਾਈਵਰ ਨੂੰ ਕੀਤਾ ਕਾਬੂ ਪੁਲਿਸ ਦਾ ਕਹਿਣਾ ਹੈ ਕਿ ਬਿਆਨਾਂ ਦੇ ਆਧਾਰ ਤੇ ਜੋ ਵੀ ਬੰਦ ਕਰਵਾਈ ਹੈ, ਉਹ ਕੀਤੀ ਜਾਵੇਗੀ