India Pakistan Attack News: ‘ਪਾਕਿਸਤਾਨ ਨੇ 400 ਤੋਂ ਵੱਧ ਡਰੋਨਾਂ ਨਾਲ 36 ਥਾਵਾਂ ‘ਤੇ ਹਮਲੇ ਕੀਤੇ’ -ਕਰਨਲ ਸੋਫੀਆ
ਕਰਨਲ ਸੋਫੀਆ ਨੇ ਕਿਹਾ, “8-9 ਦੀ ਰਾਤ ਨੂੰ, ਪਾਕਿਸਤਾਨ ਨੇ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੇ ਉਦੇਸ਼ ਨਾਲ ਹਮਲਾ ਕੀਤਾ। ਇੰਨੇ ਵੱਡੇ ਡਰੋਨ ਹਮਲੇ ਦਾ ਮਤਲਬ ਇਹ ਸੀ ਕਿ ਉਹ ਭਾਰਤ ਦੀ ਹਵਾਈ ਰੱਖਿਆ ਪ੍ਰਣਾਲੀ ਦੀ ਤਾਕਤ ਦਾ ਪਤਾ ਲਗਾਉਣਾ ਚਾਹੁੰਦੇ ਸਨ। ਇਹ ਡਰੋਨ ਤੁਰਕੀ ਦੇ ਸਨ। ਭਾਰਤ ਨੇ ਜ਼ਿਆਦਾਤਰ ਡਰੋਨ ਨਸ਼ਟ ਕਰ ਦਿੱਤੇ। ਪਾਕਿਸਤਾਨ ਨੇ 36 ਥਾਵਾਂ ‘ਤੇ 400 ਤੋਂ ਵੱਧ ਡਰੋਨਾਂ ਨਾਲ ਹਮਲਾ ਕੀਤਾ।”
ਕਰਨਲ ਸੋਫੀਆ ਨੇ ਕਿਹਾ, “ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨ ਵੱਲੋਂ ਵਰਤੇ ਗਏ ਡਰੋਨ ਤੁਰਕੀ ਦੇ ਸਨ। ਬਠਿੰਡਾ ਫੌਜੀ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਇੱਕ ਯੂਏਵੀ ਨਾਲ ਕੋਸ਼ਿਸ਼ ਕੀਤੀ ਗਈ ਸੀ, ਜਿਸ ਨੂੰ ਤਬਾਹ ਕਰ ਦਿੱਤਾ ਗਿਆ ਸੀ। ਜੰਮੂ-ਕਸ਼ਮੀਰ ਵਿੱਚ ਭਾਰਤੀ ਫੌਜ ਦੇ ਕੁਝ ਜਵਾਨ ਜਖ਼ਮੀ ਹੋਏ, ਪਾਕਿਸਤਾਨੀ ਫੌਜ ਨੂੰ ਵੀ ਭਾਰੀ ਨੁਕਸਾਨ ਹੋਇਆ ਸੀ।”
ਭਾਰਤ ਨੇ 4 ਕਾਊਂਟਰ ਡਰੋਨ ਲਾਂਚ ਕੀਤੇ। ਪਾਕਿਸਤਾਨ ਆਪਣੇ ਸਿਵਲੀਅਨ ਜਹਾਜ਼ਾਂ ਨੂੰ ਢਾਲ ਵਜੋਂ ਵਰਤ ਰਿਹਾ ਹੈ। ਪਾਕਿਸਤਾਨ ਨੇ ਹਮਲੇ ਦੌਰਾਨ ਕਰਾਚੀ ਤੋਂ ਲਾਹੌਰ ਦੀ ਉਡਾਣ ਨੂੰ ਚਾਲੂ ਰੱਖਿਆ। ਪਾਕਿਸਤਾਨ ਨੇ ਹਮਲੇ ਦੌਰਾਨ ਦਮਾਮ ਤੋਂ ਲਾਹੌਰ ਲਈ ਉਡਾਣ ਉਤਾਰੀ। ਭਾਰਤ ਨੇ ਸਿਵਲੀਅਨ ਜਹਾਜ਼ ਨੂੰ ਕੋਈ ਨੁਕਸਾਨ ਨਹੀਂ ਹੋਣ ਦਿੱਤਾ।