Journalism Of Hope
BREAKING NEWS
CBI ਦਾ ਪੰਜਾਬ ‘ਚ ਵੱਡਾ ਐਕਸ਼ਨ, OSD ਰਾਜਵੀਰ ਘੁੰਮਣ ਸਮੇਤ 6 ਖ਼ਿਲਾਫ਼ ਕੇਸ ਦਰਜ....... SIR ਦੇ ਵਿਰੋਧ ‘ਚ ਧਰਨੇ ‘ਤੇ ਬੈਠੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਪੁਲਿਸ ਹਿਰਾਸਤ ‘ਚ....... 5 ਕਰੋੜ ਰਿਸ਼ਵਤ ਮਾਮਲੇ ‘ਚ ED ਦਾ ਵੱਡਾ ਐਕਸ਼ਨ, CM ਮਾਨ ਦੇ ਸਾਢੂ ਨੂੰ ਕੀਤਾ ਤਲਬ....... CM ਮਾਨ ਦੇ ਕੈਂਪ ਆਫਿਸ ‘ਤੇ CBI ਦੀ ਰੇਡ, ਚੰਡੀਗੜ੍ਹ ਤੋਂ ਬਾਅਦ ਮੋਹਾਲੀ-ਸੰਗਰੂਰ ਵੀ ਪਹੁੰਚੀ ਟੀਮ....... ਤਰਨਤਾਰਨ ‘ਚ AAP ਸਰਪੰਚ ਦਾ ਗੋਲੀਆਂ ਮਾਰ ਕੇ ਕਤਲ, ਬਾਈਕ ਸਵਾਰ 2 ਹਮਲਾਵਰਾਂ ਨੇ ਕੀਤੀ ਫਾਇਰਿੰਗ.......

ਪਾਕਿਸਤਾਨ ‘ਚ ਨੌਕਰੀ ਦਾ ਝਾਂਸਾ ਦੇ ਕੇ ਕਰੀਬ 60 ਕੁੜੀਆਂ ਦੇ ਮੋਬਾਈਲ ਲੈ ਕੇ ਫਰਾਰ ਹੋਏ ਠੱਗ

Pakistan: Fraudsters flee with mobile phones: ਨਵੀਂ ਦਿੱਲੀ: ਪਾਕਿਸਤਾਨ ਦੇ ਕਰਾਚੀ ਵਿੱਚ ਨੌਕਰੀ ਦਾ ਝਾਂਸਾ ਦੇ ਕੇ ਘੱਟੋ-ਘੱਟ 60 ਕੁੜੀਆਂ ਦੇ ਮੋਬਾਈਲ ਫੋਨ ਲੈ ਕੇ ਠੱਗਾਂ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਸੋਸ਼ਲ ਮੀਡੀਆ ਅਤੇ ਵ੍ਹਾਟਸਐਪ ਗਰੁੱਪਾਂ ਰਾਹੀਂ ਕੁੜੀਆਂ ਨੂੰ ਇੱਕ ਸਮਾਗਮ ਵਿੱਚ ਸਟਾਲ ਸੰਭਾਲਣ ਦਾ ਕੰਮ ਦੇਣ ਦੀ ਪੇਸ਼ਕਸ਼ ਕੀਤੀ […]
By : Updated On: 07 Oct 2026 09:07:AM
ਪਾਕਿਸਤਾਨ ‘ਚ ਨੌਕਰੀ ਦਾ ਝਾਂਸਾ ਦੇ ਕੇ ਕਰੀਬ 60 ਕੁੜੀਆਂ ਦੇ ਮੋਬਾਈਲ ਲੈ ਕੇ ਫਰਾਰ ਹੋਏ ਠੱਗ

Pakistan: Fraudsters flee with mobile phones: ਨਵੀਂ ਦਿੱਲੀ: ਪਾਕਿਸਤਾਨ ਦੇ ਕਰਾਚੀ ਵਿੱਚ ਨੌਕਰੀ ਦਾ ਝਾਂਸਾ ਦੇ ਕੇ ਘੱਟੋ-ਘੱਟ 60 ਕੁੜੀਆਂ ਦੇ ਮੋਬਾਈਲ ਫੋਨ ਲੈ ਕੇ ਠੱਗਾਂ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਸੋਸ਼ਲ ਮੀਡੀਆ ਅਤੇ ਵ੍ਹਾਟਸਐਪ ਗਰੁੱਪਾਂ ਰਾਹੀਂ ਕੁੜੀਆਂ ਨੂੰ ਇੱਕ ਸਮਾਗਮ ਵਿੱਚ ਸਟਾਲ ਸੰਭਾਲਣ ਦਾ ਕੰਮ ਦੇਣ ਦੀ ਪੇਸ਼ਕਸ਼ ਕੀਤੀ ਸੀ। 30 ਸਤੰਬਰ ਨੂੰ ਸਾਰੀਆਂ ਕੁੜੀਆਂ ਨੂੰ ਕਰਾਚੀ ਤੋਂ ਬਾਹਰ ਇੱਕ ਫਾਰਮਹਾਊਸ ਲਿਜਾਇਆ ਗਿਆ। ਉੱਥੇ ਕੰਪਨੀ ਦੀ ਨੀਤੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੇ ਮੋਬਾਈਲ ਫੋਨ ਇਕੱਠੇ ਕਰ ਲਏ ਗਏ। ਕੁਝ ਸਮੇਂ ਬਾਅਦ ਮੁੱਖ ਮੁਲਜ਼ਮ ਮੋਬਾਈਲ ਫੋਨਾਂ ਨਾਲ ਭਰਿਆ ਬੈਗ ਲੈ ਕੇ ਮੋਟਰਸਾਈਕਲ ’ਤੇ ਫਰਾਰ ਹੋ ਗਿਆ।

ਇਸ਼ਤਿਹਾਰ

ਪੁਲਿਸ ਨੇ ਦੱਸਿਆ ਕਿ ਮੁੱਖ ਮੁਲਜ਼ਮ ਅਜੇ ਫਰਾਰ ਹੈ। ਮੁਲਜ਼ਮ ਦੇ ਦੋ ਭਰਾਵਾਂ ਨੂੰ ਪੁੱਛਗਿੱਛ ਲਈ ਥਾਣੇ ਲਿਆਂਦਾ ਗਿਆ ਹੈ, ਜਦਕਿ ਇੱਕ ਮਹਿਲਾ ਸਾਥੀ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।

ਰੋਜ਼ਾਨਾ 2 ਹਜ਼ਾਰ ਪਾਕਿਸਤਾਨੀ ਰੁਪਏ ਦੇਣ ਦਾ ਕੀਤਾ ਸੀ ਵਾਅਦਾ
ਸਥਾਨਕ ਪੁਲਿਸ ਅਧਿਕਾਰੀ ਮੁਹੰਮਦ ਅਲੀ ਮੁਤਾਬਕ ਸਾਰੀਆਂ ਕੁੜੀਆਂ ਨੌਕਰੀ ਦੀ ਭਾਲ ਕਰ ਰਹੀਆਂ ਸਨ ਅਤੇ ਮੱਧਵਰਗੀ ਪਰਿਵਾਰਾਂ ਨਾਲ ਸਬੰਧਤ ਹਨ। ਉਨ੍ਹਾਂ ਨੂੰ ਇੱਕ ਹਫ਼ਤੇ ਤੱਕ ਕੰਮ ਕਰਨ ਬਦਲੇ ਰੋਜ਼ਾਨਾ 2,000 ਪਾਕਿਸਤਾਨੀ ਰੁਪਏ ਅਤੇ ਹੋਰ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਗਿਆ ਸੀ। ਕੁੜੀਆਂ ਨੂੰ ਦੱਸਿਆ ਗਿਆ ਸੀ ਕਿ ਕਰਾਚੀ ਤੋਂ ਬਾਹਰ ਇੱਕ ਗੇਟਿਡ ਕਮਿਊਨਿਟੀ ਵਿੱਚ ਸਮਾਗਮ ਹੋਣਾ ਹੈ, ਜਿੱਥੇ ਉਨ੍ਹਾਂ ਨੇ ਸਟਾਲ ਲਗਾਉਣੇ ਹਨ।

ਬਹਿਰਿਆ ਟਾਊਨ ਦੀ ਬਜਾਏ ਫਾਰਮਹਾਊਸ ਲੈ ਗਏ
30 ਸਤੰਬਰ ਨੂੰ ਕੁੜੀਆਂ ਨੂੰ ਬਹਿਰਿਆ ਟਾਊਨ ਲਿਜਾਣ ਦੀ ਬਜਾਏ ਕਰਾਚੀ ਦੇ ਬਾਹਰੀ ਇਲਾਕੇ ਵਿੱਚ ਸਥਿਤ ਇੱਕ ਫਾਰਮਹਾਊਸ ਲਿਜਾਇਆ ਗਿਆ। ਇਸ ਕਾਰਨ ਕੁਝ ਕੁੜੀਆਂ ਘਬਰਾ ਗਈਆਂ। ਇੱਕ ਪੀੜਤਾ ਮੁਤਾਬਕ ਮੁੱਖ ਮੁਲਜ਼ਮ ਅਤੇ ਉਸ ਦਾ ਸਾਥੀ ਆਮ ਤਰੀਕੇ ਨਾਲ ਪੇਸ਼ ਆਏ ਅਤੇ ਕਿਹਾ ਕਿ ਫਾਰਮਹਾਊਸ ਵਿੱਚ ਮਹਿਲਾ ਕੋਆਰਡੀਨੇਟਰ ਨਾਲ ਮੁਲਾਕਾਤ ਹੋਵੇਗੀ। ਦੁਪਹਿਰ ਦੇ ਖਾਣੇ ਤੋਂ ਬਾਅਦ ਸਾਰਿਆਂ ਨੂੰ ਬਹਿਰਿਆ ਟਾਊਨ ਲਿਜਾ ਕੇ ਸਟਾਲ ਲਗਾਉਣ ਦੀ ਗੱਲ ਕਹੀ ਗਈ। ਇਸ ਤੋਂ ਬਾਅਦ ਮੁੱਖ ਮੁਲਜ਼ਮ ਨੇ ਕੰਪਨੀ ਦੀ ਨੀਤੀ ਦਾ ਹਵਾਲਾ ਦੇ ਕੇ ਸਾਰੀਆਂ ਕੁੜੀਆਂ ਦੇ ਮੋਬਾਈਲ ਫੋਨ ਜਮ੍ਹਾਂ ਕਰਵਾ ਲਏ ਅਤੇ ਕਿਹਾ ਕਿ ਕੰਮ ਖ਼ਤਮ ਹੋਣ ਤੋਂ ਬਾਅਦ ਫੋਨ ਵਾਪਸ ਕਰ ਦਿੱਤੇ ਜਾਣਗੇ।

ਮੁੱਖ ਮੁਲਜ਼ਮ ਗੁਜਰਾਂਵਾਲਾ ’ਚ ਲੁਕਿਆ ਹੋਣ ਦਾ ਸ਼ੱਕ
ਪੁਲਿਸ ਅਧਿਕਾਰੀ ਮੁਹੰਮਦ ਅਲੀ ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਮੋਬਾਈਲ ਫੋਨ ਲੈ ਕੇ ਫਰਾਰ ਹੋਣ ਦਾ ਅਜਿਹਾ ਮਾਮਲਾ ਉਨ੍ਹਾਂ ਨੇ ਪਹਿਲੀ ਵਾਰ ਦੇਖਿਆ ਹੈ। ਪੁਲਿਸ ਮੁੱਖ ਮੁਲਜ਼ਮ ਦੀ ਭਾਲ ਕਰ ਰਹੀ ਹੈ। ਪੁਲਿਸ ਮੁਤਾਬਕ ਮੁਲਜ਼ਮ ਕਰਾਚੀ ਤੋਂ ਫਰਾਰ ਹੋ ਕੇ ਗੁਜਰਾਂਵਾਲਾ ਚਲਾ ਗਿਆ ਹੈ। ਉਸ ਦੇ ਦੋ ਭਰਾਵਾਂ ਨੂੰ ਥਾਣੇ ਲਿਆਂਦਾ ਗਿਆ ਹੈ। ਦੋਵਾਂ ਨੇ ਫੋਨ ’ਤੇ ਮੁੱਖ ਮੁਲਜ਼ਮ ਨਾਲ ਗੱਲ ਕਰਕੇ ਉਸ ਨੂੰ ਪੁਲਿਸ ਸਾਹਮਣੇ ਆਤਮਸਮਰਪਣ ਕਰਨ ਲਈ ਕਿਹਾ ਹੈ।

Read Latest News and Breaking News at Daily Post TV, Browse for more News

Ad
Ad

Punjab District News