ਅੰਮ੍ਰਿਤਸਰ ਧਮਾਕੇ ’ਚ ਪਾਕਿਸਤਾਨ ਦਾ ਹੱਥ- ਡੀ.ਜੀ.ਪੀ. ਪੰਜਾਬ
Punjab News: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅੰਮ੍ਰਿਤਸਰ ਦੇ ਖਾਸਾ ਆਰਮੀ ਕੈਂਪ ਨੇੜੇ ਹੋਏ ਧਮਾਕੇ ਵਾਲੀ ਥਾਂ ਮੁਆਇਨਾ ਕਰਨ ਬਾਅਦ ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਐਫਆਈਆਰ ਦਰਜ ਕਰ ਲਈ ਗਈ ਹੈ। ਫੌਜ ਅਤੇ ਹੋਰ ਏਜੰਸੀਆਂ ਨਾਲ ਮਿਲ ਕੇ ਜਾਂਚ ਹੋ ਰਹੀ ਹੈ। ਉਨ੍ਹਾਂ ਨੇ ਸਿਸਟਮੈਟਿਕ, ਵਿਗਿਆਨਕ, ਸੂਖਮ ਤਰੀਕੇ ਨਾਲ ਹਰ ਪਹਿਲੂ ਤੋਂ ਜਾਂਚ ਦਾ ਡੀਜੀਪੀ ਨੇ ਦਾਅਵਾ ਕੀਤਾ ਹੈ।
ਧਮਾਕੇ ਬਾਰੇ ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਮੁਤਾਬਕ ਇਹ ਘੱਟ ਤੀਬਰਤਾ ਵਾਲਾ ਇੱਕ ਧਮਾਕਾ ਸੀ, ਪਰ ਕਿਹੜੀ ਡਿਵਾਈਸ ਵਰਤੀ ਗਈ, ਇਸ ਬਾਰੇ ਜਾਂਚ ਹੋ ਰਹੀ ਹੈ।
ਪਰ ਉਨ੍ਹਾਂ ਦੱਸਿਆ ਕਿ ਇਹ ਆਈਈਡੀ ਬਲਾਸਟ ਸੀ, ਮੌਕੇ ਕੋਲੋਂ ਕੋਈ ਤਾਰਾਂ ਨਹੀਂ ਮਿਲੀਆਂ ਇਸ ਲਈ ਸੰਭਾਵਨਾ ਹੋ ਸਕਦੀ ਹੈ ਕਿ ਇਹ ਧਮਾਕਾ ਰਿਮੋਟ ਨਾਲ ਕੀਤਾ ਗਿਆ ਜਾਂ ਟਾਈਮਡ ਧਮਾਕਾ ਸੀ।
ਉਨ੍ਹਾਂ ਦੱਸਿਆ ਕਿ ਫ਼ਿਲਹਾਲ ਕਿਸੇ ਨੇ ਇਸ ਬਲਾਸਟ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਉਹ ਮੰਨ ਰਹੇ ਹਾਂ ਕਿ ‘ਆਪ੍ਰੇਸ਼ਨ ਸਿੰਦੂਰ’ ਦੀ ਵਰ੍ਹੇਗੰਢ ਹੋਣ ਕਰਕੇ ਪਾਕਿਸਤਾਨ ਦੀ ਆਈਐਸਆਈ ਵੱਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ।
ਡੀਜੀਪੀ ਮੁਤਾਬਕ ਕੁਝ ਤਾਕਤਾਂ ਝੂਠਾ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਪੰਜਾਬ ਇੱਕ ‘ਡਿਸਟਰਬ’ ਸੂਬਾ ਹੈ, ਪਰ ਪੰਜਾਬ ਸਭ ਤੋਂ ਸ਼ਾਂਤਮਈ ਸੂਬਾ ਹੈ।”
ਜਲੰਧਰ ਬੀਐਸਐਫ ਚੌਕ ‘ਤੇ ਹੋਏ ਧਮਾਕੇ ਬਾਰੇ ਡੀਜੀਪੀ ਗੌਰਵ ਯਾਦਵ ਨੇ ਇਹ ਵੀ ਕਿਹਾ, “ਖਾਲਿਸਤਾਨ ਲਿਬਰੇਸ਼ਨ ਫੋਰਸ ਵੱਲੋਂ ਜ਼ਿੰਮੇਵਾਰੀ ਲੈਣ ਦੇ ਦਾਅਵੇ ਦੀ ਅਸੀਂ ਜਾਂਚ ਕਰ ਰਹੇ ਹਾਂ। ਪਰ ਇਨ੍ਹਾਂ ਸੰਗਠਨਾਂ ਦਾ ਕੋਈ ਵਜੂਦ ਨਹੀਂ ਹੈ।”
ਡੀਜੀਪੀ ਯਾਦਵ ਨੇ ਕਿਹਾ ਕਿ ਕੁਝ ਅਨਸਰ ਸੋਸ਼ਲ ਮੀਡੀਆ ਜ਼ਰੀਏ ਨੌਜਵਾਨਾਂ ਨੂੰ ਗੁਮਰਾਹ ਕਰ ਕੇ ਅਜਿਹੀਆਂ ਘਟਨਾਵਾਂ ਕਰਵਾਉਂਦੇ ਹਨ, ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਅਜਿਹੇ ਕਿਸੇ ਝਾਂਸੇ ਵਿੱਚ ਨਾ ਆਉਣ।
ਉਨ੍ਹਾਂ ਕਿਹਾ ਕਿ ਕੁਝ ਅਨਸਰ ਜੋ ਆਈਐਸਆਈ ਦੇ ਪਿਆਦੇ ਬਣ ਕੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰਦੇ ਹਨ , ਉਨ੍ਹਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।