ਸਿੱਖ ਮਸਲਿਆਂ ‘ਤੇ ਪੰਥਕ ਏਕਤਾ ਜ਼ਰੂਰੀ, ਨਾਂਦੇੜ ‘ਚ ਸ਼ਸਤਰ ਜ਼ਬਤ ਕਰਨਾ ਗਲਤ: ਗੁਰਚਰਨ ਸਿੰਘ ਗਰੇਵਾਲ
Sikh community unity appeal Baba Bakala; ਬਾਬਾ ਬਕਾਲਾ ਸਾਹਿਬ ਵਿਖੇ ਪੰਥਕ ਇਕੱਠ ਦੌਰਾਨ SGPC ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਸਿੱਖ ਕੌਮ ਨਾਲ ਜੁੜੇ ਵੱਖ-ਵੱਖ ਮਸਲਿਆਂ ‘ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਹਰ ਉਹ ਧਿਰ ਇੱਕ ਮੰਚ ‘ਤੇ ਨਜ਼ਰ ਆ ਰਹੀ ਹੈ ਜੋ ਸਿੱਖ ਕੌਮ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਲੈਂਦੀ ਹੈ। ਉਨ੍ਹਾਂ ਕਿਹਾ ਕਿ ਆਪਸੀ ਮਨਮੁਟਾਵਾਂ ਅਤੇ ਮਤਭੇਦਾਂ ਨੂੰ ਭੁਲਾ ਕੇ ਪੰਥਕ ਏਕਤਾ ਲਈ ਅੱਗੇ ਆਉਣਾ ਸਮੇਂ ਦੀ ਲੋੜ ਹੈ।
ਗਰੇਵਾਲ ਨੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੁਰੱਖਿਆ ਜਾਂ ਗੰਨਮੈਨਾਂ ਵਰਗੇ ਮੁੱਦਿਆਂ ਤੋਂ ਉੱਪਰ ਉੱਠ ਕੇ ਸਿੱਖ ਕੌਮ ਦੀ ਆਵਾਜ਼ ਨੂੰ ਹੋਰ ਬੁਲੰਦ ਕਰਨਾ ਚਾਹੀਦਾ ਹੈ । ਮੈਂ ਉਹਨਾਂ ਬਾਰੇ ਕੁੱਝ ਨਹੀਂ ਕਹਿ ਸੱਕਦਾ ਸਤਿਕਾਰਯੋਗ ਨੇ ਉਨ੍ਹਾਂ ਕਿਹਾ ਕਿ ਕੌਮ ਨੂੰ ਅਜਿਹੇ ਆਗੂਆਂ ਦੀ ਲੋੜ ਹੈ ਜੋ ਸਿੱਖ ਮਸਲਿਆਂ ‘ਤੇ ਡਟ ਕੇ ਗੱਲ ਕਰਨ। ਸਰਕਾਰ ਦੀ ਤਰੀਫ਼ ਕਰਨਾ ਕੋਈ ਪ੍ਰੈਸ਼ਰ ਹੈ ਜਾ ਸਿਰਫ਼ ਗੰਨ ਮੇਨ ਲੈਣ ਲੈ ਹੀ ਕਰ ਰਹੇ
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਸਤਿਕਾਰ ਅਤੇ ਮਰਿਆਦਾ ਨਾਲ ਸਬੰਧਿਤ ਫ਼ੈਸਲੇ ਸਿਰਫ਼ ਅਕਾਲ ਤਖ਼ਤ ਸਾਹਿਬ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ। ਜੇਕਰ ਕਿਸੇ ਗ੍ਰੰਥੀ ਸਿੰਘ ਜਾਂ ਪਾਠੀ ਸਿੰਘ ਤੋਂ ਕੋਈ ਭੁੱਲ ਹੁੰਦੀ ਹੈ ਤਾਂ ਉਸ ਸਬੰਧੀ ਕਾਰਵਾਈ ਕੀਤੀ ਜਾ ਸਕਦੀ ਹੈ, ਪਰ ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆਂ ਨੂੰ ਬਚਾਉਣਾ ਕਿਸੇ ਵੀ ਤਰ੍ਹਾਂ ਸਵੀਕਾਰ ਨਹੀਂ ਕੀਤਾ ਜਾ ਸਕਦਾ।
ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸੇਵਾ-ਸੰਭਾਲ ਹਰ ਘਰ ਵਿੱਚ ਸੰਭਵ ਨਹੀਂ ਹੁੰਦੀ, ਪਰ ਇਸ ਦੇ ਨਾਂ ‘ਤੇ ਗੁਟਕਾ ਸਾਹਿਬ ਰੱਖਣ ਵਾਲੀਆਂ ਸੰਗਤਾਂ ਦੇ ਮਨਾਂ ਵਿੱਚ ਡਰ ਪੈਦਾ ਕਰਨਾ ਵੀ ਠੀਕ ਨਹੀਂ ਹੈ। ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਦੀ ਲੋੜ ਹੈ, ਨਾ ਕਿ ਉਨ੍ਹਾਂ ਨੂੰ ਡਰਾਉਣ ਦੀ।
ਨਾਂਦੇੜ ਵਿਖੇ ਸਿੱਖਾਂ ਕੋਲੋਂ 4 ਹਜ਼ਾਰ ਤੋਂ ਵੱਧ ਸ਼ਸਤਰ ਜ਼ਬਤ ਕਰਨ ਦੇ ਮਾਮਲੇ ‘ਤੇ ਵੀ ਉਨ੍ਹਾਂ ਨੇ ਸਖ਼ਤ ਐਤਰਾਜ਼ ਜਤਾਇਆ। ਗਰੇਵਾਲ ਨੇ ਕਿਹਾ ਕਿ ਸ਼ਸਤਰ ਸਿੱਖ ਧਰਮ ਦੀ ਪਹਿਚਾਣ ਹਨ ਅਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖ਼ਸ਼ਿਸ਼ ਹਨ। ਉਨ੍ਹਾਂ ਕਿਹਾ ਕਿ ਸ਼ਸਤਰਾਂ ਨੂੰ ਅਪਰਾਧ ਨਾਲ ਜੋੜਨਾ ਜਾਂ ਉਨ੍ਹਾਂ ਨੂੰ ਗੈਰ-ਕਾਨੂੰਨੀ ਕਰਾਰ ਦੇਣਾ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਬਰਾਬਰ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਮਾਮਲਿਆਂ ਵਿੱਚ ਸੰਵੇਦਨਸ਼ੀਲਤਾ ਨਾਲ ਕੰਮ ਕੀਤਾ ਜਾਵੇ ਅਤੇ ਸਿੱਖਾਂ ਖ਼ਿਲਾਫ਼ ਕੀਤੀਆਂ ਕਾਰਵਾਈਆਂ ਦੀ ਸਮੀਖਿਆ ਕੀਤੀ ਜਾਵੇ।