Banner
Banner

ਲਿਵ-ਇਨ ਪਾਰਟਨਰ ‘ਤੇ ਹਮਲਾ ਕਰਕੇ ਫਰਾਰ ਹੋਏ ਦੋਸ਼ੀ ਦੀ ਲੋਕਾਂ ਨੇ ਕੀਤੀ ਛਿੱਤਰ-ਪਰੇਡ

Domestic Violence Ludhiana: ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕਾਨੂੰਨ ਨੂੰ ਹੱਥ ਵਿੱਚ ਲੈਂਦਿਆਂ ਲੋਕਾਂ ਨੇ ਇੱਕ ਕਥਿਤ ਦੋਸ਼ੀ ਨੂੰ ਰੱਜ ਕੇ ਸਬਕ ਸਿਖਾਇਆ। ਆਪਣੀ ਲਿਵ-ਇਨ ਸਾਥੀ ‘ਤੇ ਜਾਨਲੇਵਾ ਹਮਲਾ ਕਰਨ ਤੋਂ ਬਾਅਦ ਪੰਜ ਦਿਨਾਂ ਤੋਂ ਫਰਾਰ ਚੱਲ ਰਹੇ ਨੌਜਵਾਨ ਨੂੰ ਅੱਜ ਲੋਕਾਂ ਨੇ ਕਾਬੂ ਕਰ […]
Khushi
By : Updated On: 29 Apr 2026 15:02:PM
ਲਿਵ-ਇਨ ਪਾਰਟਨਰ ‘ਤੇ ਹਮਲਾ ਕਰਕੇ ਫਰਾਰ ਹੋਏ ਦੋਸ਼ੀ ਦੀ ਲੋਕਾਂ ਨੇ ਕੀਤੀ ਛਿੱਤਰ-ਪਰੇਡ

Domestic Violence Ludhiana: ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕਾਨੂੰਨ ਨੂੰ ਹੱਥ ਵਿੱਚ ਲੈਂਦਿਆਂ ਲੋਕਾਂ ਨੇ ਇੱਕ ਕਥਿਤ ਦੋਸ਼ੀ ਨੂੰ ਰੱਜ ਕੇ ਸਬਕ ਸਿਖਾਇਆ। ਆਪਣੀ ਲਿਵ-ਇਨ ਸਾਥੀ ‘ਤੇ ਜਾਨਲੇਵਾ ਹਮਲਾ ਕਰਨ ਤੋਂ ਬਾਅਦ ਪੰਜ ਦਿਨਾਂ ਤੋਂ ਫਰਾਰ ਚੱਲ ਰਹੇ ਨੌਜਵਾਨ ਨੂੰ ਅੱਜ ਲੋਕਾਂ ਨੇ ਕਾਬੂ ਕਰ ਲਿਆ ਅਤੇ ਉਸ ਦੀ ਜੰਮ ਕੇ ਕੁੱਟਮਾਰ ਕੀਤੀ।

ਕੀ ਸੀ ਪੂਰਾ ਮਾਮਲਾ?

ਜਾਣਕਾਰੀ ਅਨੁਸਾਰ, ਇਹ ਸਾਰਾ ਵਿਵਾਦ ਸ਼ਰਾਬ ਦੀ ਆਦਤ ਅਤੇ ਘਰੇਲੂ ਕਲੇਸ਼ ਤੋਂ ਸ਼ੁਰੂ ਹੋਇਆ ਸੀ। ਦੋਸ਼ੀ ਨੌਜਵਾਨ ਸ਼ਰਾਬ ਪੀਣ ਦਾ ਆਦੀ ਸੀ, ਜਿਸ ਦਾ ਉਸ ਦੀ ਸਾਥਣ ਅਕਸਰ ਵਿਰੋਧ ਕਰਦੀ ਸੀ। ਪੰਜ ਦਿਨ ਪਹਿਲਾਂ ਹੋਏ ਇੱਕ ਝਗੜੇ ਦੌਰਾਨ ਦੋਸ਼ੀ ਨੇ ਬੇਰਹਿਮੀ ਦੀਆਂ ਹੱਦਾਂ ਪਾਰ ਕਰਦਿਆਂ ਔਰਤ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਔਰਤ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਜ਼ੇਰੇ-ਇਲਾਜ ਹੈ, ਜਦਕਿ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ।

ਗਲੇ ਵਿੱਚ ਚੱਪਲਾਂ ਦਾ ਹਾਰ ਅਤੇ ਕੁੱਟਮਾਰ

ਸਥਾਨਕ ਲੋਕਾਂ ਅਤੇ ਗੁਆਂਢੀਆਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਸੀ ਕਿ ਦੋਸ਼ੀ ਨੇ ਨਾ ਸਿਰਫ਼ ਔਰਤ ਨੂੰ ਮਰਨ ਲਈ ਛੱਡ ਦਿੱਤਾ, ਸਗੋਂ ਉਸ ਦੇ ਇਲਾਜ ਲਈ ਮਦਦ ਕਰਨ ਦੇ ਵਾਅਦੇ ਤੋਂ ਵੀ ਮੁੱਕਰ ਗਿਆ। ਅੱਜ ਜਿਵੇਂ ਹੀ ਦੋਸ਼ੀ ਇਲਾਕੇ ਵਿੱਚ ਦਿਖਾਈ ਦਿੱਤਾ, ਭੀੜ ਨੇ ਉਸ ਨੂੰ ਘੇਰ ਲਿਆ।

ਗੁੱਸੇ ਵਿੱਚ ਆਏ ਲੋਕਾਂ ਨੇ ਉਸ ਦੇ ਗਲੇ ਵਿੱਚ ਚੱਪਲਾਂ ਦਾ ਹਾਰ ਪਾਇਆ।ਦੋਸ਼ੀ ਦੀ ਜਨਤਕ ਤੌਰ ‘ਤੇ ਕੁੱਟਮਾਰ ਕੀਤੀ ਗਈ।ਲੋਕਾਂ ਦਾ ਕਹਿਣਾ ਸੀ ਕਿ ਉਹ ਪੰਜ ਦਿਨਾਂ ਤੋਂ ਇਲਾਜ ਲਈ ਫੰਡ ਦੇਣ ਦਾ ਬਹਾਨਾ ਬਣਾ ਕੇ ਲੁਕਿਆ ਹੋਇਆ ਸੀ।

ਕੀਤੇ ਦੀ ਮਿੱਲੀ ਸਜ਼ਾ


ਇਲਾਕਾ ਨਿਵਾਸੀਆਂ ਨੇ ਕਿਹਾ, “ਇਹ ਵਿਅਕਤੀ ਇਨਸਾਨੀਅਤ ਭੁੱਲ ਚੁੱਕਾ ਹੈ। ਇੱਕ ਪਾਸੇ ਔਰਤ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ, ਦੂਜੇ ਪਾਸੇ ਇਹ ਜ਼ਿੰਮੇਵਾਰੀ ਤੋਂ ਭੱਜ ਰਿਹਾ ਸੀ। ਅੱਜ ਇਸ ਨੂੰ ਇਸ ਦੇ ਕੀਤੇ ਦੀ ਸਜ਼ਾ ਮਿਲੀ ਹੈ।”

ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਹਾਲਾਂਕਿ ਕਾਨੂੰਨ ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਵਿਅਕਤੀ ਅਪਰਾਧੀ ਹੋਵੇ, ਪਰ ਭੀੜ ਵੱਲੋਂ ਕਾਨੂੰਨ ਹੱਥ ਵਿੱਚ ਲੈਣਾ ਵੀ ਗਲਤ ਹੈ।

Read Latest News and Breaking News at Daily Post TV, Browse for more News

Ad
Ad