School Bus Accident: ਕਪੂਰਥਲਾ ਦੇ ਫਗਵਾੜਾ ਵਿਖੇ ਉਸ ਸਮੇਂ ਇੱਕ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਜਦੋਂ ਗੁਰਾਇਆਂ ਦੇ ਸ਼੍ਰੀ ਹਨੂਮੰਤ ਇੰਟਰਨੈਸ਼ਨਲ ਸਕੂਲ ਦੀ ਬੱਸ ਫਗਵਾੜਾ ਦੇ ਪਿੰਡ ਮੋਲੀ ਵਿੱਚ ਪਲਟ ਗਈ।
Phagwara Accident News: ਕਪੂਰਥਲਾ ਦੇ ਫਗਵਾੜਾ ਵਿਖੇ ਉਸ ਸਮੇਂ ਇੱਕ ਵੱਡਾ ਹਾਦਸਾ ਹੋਣ ਤੋਂ ਬੱਚ ਗਿਆ ਜਦੋਂ ਗੁਰਾਇਆਂ ਦੇ ਸ਼੍ਰੀ ਹਨੂਮੰਤ ਇੰਟਰਨੈਸ਼ਨਲ ਸਕੂਲ ਦੀ ਬੱਸ ਫਗਵਾੜਾ ਦੇ ਪਿੰਡ ਮੋਲੀ ਵਿੱਚ ਪਲਟ ਗਈ। ਹਾਦਸੇ ਦੌਰਾਨ ਸਕੂਲ ਬੱਸ ਦੇ ਡਰਾਈਵਰ ਯੋਗੇਸ਼ ਕੁਮਾਰ ਅਤੇ ਕੰਡੈਕਟਰ ਜ਼ਖ਼ਮੀ ਹੋਏ।
ਹਾਸਲ ਜਾਣਕਾਰੀ ਮੁਤਾਬਕ ਜਦੋਂ ਬੱਸ ਹਾਦਸੇ ਦਾ ਸ਼ਿਕਾਰ ਹੋਈ ਉਦੋਂ ਬੱਸ ‘ਚ 2 ਬੱਚੇ ਸਵਾਰ ਸੀ, ਅਤੇ ਉਹ ਬਾਲ ਬਾਲ ਬੱਚ ਗਏ। ਇਸ ਮੌਕੇ ਗੱਲਬਾਤ ਕਰਦਿਆ ਸ਼੍ਰੀ ਹਨੂਮੰਤ ਇੰਟਰਨੈਸ਼ਨਲ ਸਕੂਲ ਦੀ ਬੱਸ ਦੇ ਡਰਾਈਵਰ ਯੋਗੇਸ਼ ਕੁਮਾਰ ਨੇ ਦੱਸਿਆ ਕਿ ਸਾਹਮਣੇ ਤੋਂ ਆ ਰਹੀ ਫਗਵਾੜਾ ਦੇ ਕੈਂਬਰੇਜ ਇੰਟਰਨੈਸ਼ਨਲ ਸਕੂਲ ਦੀ ਬੱਸ ਦਾ ਚਾਲਕ ਬੜੀ ਹੀ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ। ਜਿਸ ਕਾਰਨ ਉਹ ਜਦੋਂ ਬੱਸ ਸਾਈਡ ‘ਤੇ ਕਰਨ ਲੱਗਾ ਤਾਂ ਉਸ ਦੀ ਬੱਸ ਖੇਤਾਂ ਵਿੱਚ ਪਲਟ ਗਈ।
ਉਧਰ ਕੈਂਬਰੇਜ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਬੱਸ ਦੇ ਚਾਲਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਬੱਸ ਵਿੱਚ 6 ਤੋਂ 7 ਦੇ ਕਰੀਬ ਬੱਚੇ ਮਜੌੁਦ ਸੀ ਤੇ ਉਹ ਬੱਸ ਨੂੰ ਬੜੀ ਹੀ ਘੱਟ ਸਪੀਡ ‘ਤੇ ਲਿਆ ਰਿਹਾ ਸੀ। ਜਦੋਂ ਕਿ ਸਾਹਮਣੇ ਤੋਂ ਆ ਰਹੀ ਦੂਸਰੇ ਸਕੂਲ ਦੀ ਬੱਸ ਦਾ ਚਾਲਕ ਬੱਸ ਨੂੰ ਤੇਜ਼ ਰਫ਼ਤਾਰ ‘ਚ ਬੱਸ ਚਲਾ ਰਿਹਾ ਸੀ ਜਿਸ ਕਾਰਨ ਬਸ ਦਾ ਸੰਤੁਲਨ ਵਿਗੜਨ ਨਾਲ ਖੇਤਾਂ ‘ਚ ਪਲਟ ਗਈ। ਇਸ ਦੋਰਾਨ ਬੱਸ ਵਿੱਚ ਸਵਾਰ ਮਹਿਲਾ ਸਟਾਫ ਨੇ ਕਿਹਾ ਕਿ ਹਾਦਸੇ ਵਿੱਚ ਬੱਸ ਵਿੱਚ ਸਵਾਰ 6 ਤੋਂ 7 ਬੱਚਿਆ ਦਾ ਬਚਾਅ ਹੋ ਗਿਆ।
ਇਸ ਦੌਰਾਨ ਕੈਂਬਰੇਂਜ ਸਕੂਲ ਦੇ ਵਿਦਿਆਰਥੀ ਡੱਲੇਵਾਲ ਦਾ ਰਹਿਣਾ ਵਾਲਾ ਹੈ ਤੇ ਕੈਂਬਰੇਜ ਸਕੂਲ ਵਿੱਚ ਪੜਦਾ ਹੈ ਨੇ ਦੱਸਿਆ ਕਿ ਦੂਸਰੇ ਸਕੂਲ ਦੀ ਬਸ ਤੇਜ਼ ਰਫ਼ਤਾਰ ਵਿੱਚ ਸੀ। ਬਰੇਕ ਮਾਰਨ ਦੀ ਬਜਾਏ ਉਨਾਂ ਦੀ ਬੱਸ ਨਾਲ ਮਾਮੂਲੀ ਜਿਹੀ ਟੱਕਰ ਤੋਂ ਬਾਅਦ ਬੱਸ ਪਲਟ ਗਈ।
ਇਸ ਦੌਰਾਨ ਹੇਮ ਰਾਜ ਨੇ ਦੱਸਿਆ ਕਿ ਉਸ ਦਾ ਬੱਚਾ ਵੀ ਇਸੇ ਹੀ ਬੱਸ ਵਿੱਚ ਸਵਾਰ ਸੀ ਤੇ ਉਹ ਸ਼੍ਰੀ ਹਨੂਮੰਤ ਇੰਟਰਨੈਸ਼ਨਲ ਸਕੂਲ ਵਿੱਚ ਪੜਦਾ ਹੈ ਤੇ ਉਸ ਨੂੰ ਸ਼੍ਰੀ ਹਨੂਮੰਤ ਇੰਟਰਨੈਸ਼ਨਲ ਸਕੂਲ ਦੇ ਕੰਡੈਕਟਰ ਦਾ ਫੋਨ ਆਇਆ ਸੀ ਕਿ ਸਕੂਲ ਬੱਸ ਪਲਟ ਗਈ ਹੈ। ਜਿਸ ਤੋਂ ਬਾਅਦ ਉਸ ਨੇ ਤਰੁੰਤ ਹੀ ਮੌਕੇ ‘ਤੇ ਪਹੁੰਚ ਕੇ ਦੇਖਿਆ ਤਾਂ ਬੱਸ ਚਾਲਕ ਅਤੇ ਕੰਡੈਕਟਰ ਜ਼ਖ਼ਮੀ ਸੀ।
ਜ਼ਖ਼ਮੀਆਂ ਨੂੰ ਤਰੁੰਤ ਹੀ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ। ਉਸ ਨੇ ਦੱਸਿਆ ਕਿ ਕੈਂਬਰੈਜ ਸਕੂਲ ਦਾ ਬੱਸ ਚਾਲਕ ਬੜੀ ਹੀ ਤੇਜ਼ੀ ਨਾਲ ਬੱਸ ਲੈ ਕੇ ਆ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਦੱਸਿਆ ਕਿ ਦੋਵਾਂ ਬੱਸਾਂ ਵਿੱਚ ਸਵਾਰ ਬੱਚਿਆਂ ਦਾ ਬਚਾਅ ਹੋ ਗਿਆ।