ਹੁਸ਼ਿਆਰਪੁਰ ਦੇ ਗੁਰਦੁਆਰਾ ਸ੍ਰੀ ਮਿੱਠਾ ਟਿਵਾਣਾ ਸਾਹਿਬ ‘ਚ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਸਰਬੱਤ ਦੇ ਭਲੇ ਲਈ ਕੀਤੀ ਗਈ ਅਰਦਾਸ

Photographers Association Hoshiarpur: ਸਰਬੱਤ ਦੇ ਭਲੇ ਲਈ ਗੁਰਦੁਆਰਾ ਸ੍ਰੀ ਮਿੱਠਾ ਟਿਵਾਣਾ ਸਾਹਿਬ ਮਾਡਲ ਟਾਊਨ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਆਰੰਭਤਾ ਕਰਵਾਈ ਗਈ।
Gurdwara Sri Mitha Tiwana Sahib in Hoshiarpur: ਦੁਨੀਆਂ ਭਰ ਵਿੱਚ ਸਰਬੱਤ ਦੇ ਭਲੇ ਲਈ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀਆਂ ਕੀਤੀਆਂ ਜਾਂਦੀਆਂ ਹਨ। ਇਸੇ ਲੜੀ ਤਹਿਤ ਅੱਜ ਹੁਸ਼ਿਆਰਪੁਰ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਵੀ ਪਿਛਲੇ ਕਈ ਸਾਲਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਸਰਬੱਤ ਦੇ ਭਲੇ ਲਈ ਗੁਰਦੁਆਰਾ ਸ੍ਰੀ ਮਿੱਠਾ ਟਿਵਾਣਾ ਸਾਹਿਬ ਮਾਡਲ ਟਾਊਨ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਆਰੰਭਤਾ ਕਰਵਾਈ ਗਈ। ਜਿਸ ਵਿੱਚ ਸਮੂਹ ਫੋਟੋਗ੍ਰਾਫਰ ਭਾਈਚਾਰੇ ਦੇ ਨਾਲ-ਨਾਲ ਸ਼ਹਿਰ ਦੀਆਂ ਨਾਮੀ ਸ਼ਖਸੀਅਤਾਂ ਨੇ ਵੀ ਰਸ ਭਿੰਨੇ ਕੀਰਤਨ ਦਾ ਆਨੰਦ ਲਿਆ ਅਤੇ ਅਰਦਾਸ ‘ਚ ਹਾਜਰੀ ਲਗਵਾਈ।
ਇਸ ਮੌਕੇ ਜਿੱਥੇ ਪਰਿਵਾਰਾਂ ਸਮੇਤ ਫੋਟੋਗ੍ਰਾਫ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਉੱਥੇ ਹੀ ਇਸ ਮੌਕੇ ‘ਤੇ ਪਹੁੰਚੇ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਪੰਡਿਤ ਬ੍ਰਹਮ ਸ਼ੰਕਰ ਜਿੰਪਾ ਨੇ ਗੱਲਬਾਤ ਦੌਰਾਨ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਸਰਬੱਤ ਦੇ ਭੱਲੇ ਲਈ ਕਰਵਾਏ ਜਾਂਦੇ ਸਲਾਨਾ ਸਮਾਗਮਾਂ ਦੀ ਸ਼ਲਾਘਾ ਕੀਤੀ।
ਬੱਚੇ ਨਾਲ ਦਰਿੰਦਗੀ ਮਾਮਲੇ ‘ਚ ਅਧਿਕਾਰੀਆਂ ਨੂੰ ਸਖ਼ਤ ਕਾਰਵਾਈ ਦੇ ਹੁਕਮ
ਇਸ ਦੇ ਨਾਲ ਹੀ ਉਨ੍ਹਾਂ ਨੇ ਵੀ ਬੀਤੇ ਦਿਨੀਂ ਪ੍ਰਵਾਸੀ ਵੱਲੋਂ ਇੱਕ ਪੰਜ ਸਾਲਾਂ ਬੱਚੇ ਨਾਲ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਮਗਰੋਂ ਕਤਲ ਕਰਨ ਦੀ ਘਟਨਾ ‘ਤੇ ਅਫ਼ਸੋਸ ਜਾਹਿਰ ਕੀਤਾ
ਇਸ ਮਾਮਲ ‘ਤੇ ਪਹਿਲੀ ਵਾਰ ਬੋਲਦਿਆਂ ਜਿੰਪਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਘਟਨਾ ਤੋਂ ਪਹਿਲਾਂ ਵੀ ਅਫਸਰਾਂ ਨੂੰ ਸਖ਼ਤ ਆਦੇਸ਼ ਦਿੱਤੇ ਸੀ ਅਤੇ ਹੁਣ ਉਨ੍ਹਾਂ ਵੱਲੋਂ ਮੁੜ ਪ੍ਰਸ਼ਾਸਨ ਨੂੰ ਸਖਤੀ ਨਾਲ ਕਿਹਾ ਗਿਆ ਹੈ ਕਿ ਉਹ ਇਲਾਕੇ ਵਿੱਚ ਬਿਨਾਂ ਜਾਂਚ ਪੜਤਾਲ ਦੇ ਰਹਿਣ ਵਾਲੇ ਸਾਰੇ ਸ਼ੱਕੀਆਂ ਦੀ ਸੂਚੀ ਬਣਾਉਣ ਅਤੇ ਲੋੜ ਪੈਣ ‘ਤੇ ਲੋੜੀਂਦਾ ਕਾਰਵਾਈ ਕਰਨ।
ਇਸ ਦੇ ਨਾਲ ਹੀ ਐਸੋਸੀਏਸ਼ਨ ਦੇ ਪ੍ਰਧਾਨ ਬਰਜਿੰਦਰਜੀਤ ਸਿੰਘ ਨੇ ਸਮਾਗਮ ਬਾਰੇ ਜਿੱਥੇ ਜਾਣਕਾਰੀ ਦਿੱਤੀ। ਉਨ੍ਹਾਂ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਸਮੂਹ ਫੋਟੋਗ੍ਰਾਫਰ ਅਤੇ ਪ੍ਰੈਸ ਫੋਟੋਗ੍ਰਾਫਰ ਭਾਈਚਾਰੇ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਅਰਦਾਸ ‘ਚ ਮੇਅਰ ਸੁਰਿੰਦਰ ਕੁਮਾਰ ਵੀ ਸ਼ਾਮਲ ਹੋਏ।