Journalism Of Hope
BREAKING NEWS
CM ਭਗਵੰਤ ਮਾਨ ਦੀ ਜ਼ਿੰਦਗੀ ’ਤੇ ਬਣੀ ਖ਼ਾਸ ਡਾਕੂਮੈਂਟਰੀ ਅੱਜ ਡਿਸਕਵਰੀ ਚੈਨਲ ’ਤੇ ਹੋਵੇਗੀ ਪ੍ਰਸਾਰਿਤ....ਭਾਜਪਾ ਨਾਲ ਗਠਜੋੜ ਕਰਨ ’ਚ ਕੋਈ ਦਿੱਕਤ ਨਹੀਂ: ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ....ਪੰਜਾਬ ’ਚ ਅੱਜ ਤੋਂ ਸ਼ੁਰੂ ਹੋਵੇਗੀ ‘ਸ਼ੇਰ-ਏ-ਪੰਜਾਬ T20 ਲੀਗ’, 6 ਟੀਮਾਂ ਵਿਚਾਲੇ ਹੋਣਗੇ ਰੋਮਾਂਚਕ ਮੁਕਾਬਲੇ....ਜਸਵੀਰ ਗੜ੍ਹੀ ਵੱਲੋਂ ਅੱਜ ਚਮਕੌਰ ਸਾਹਿਬ ਤੋਂ ਸ਼ੁਰੂ ਕੀਤੀ ਜਾਵੇਗੀ ‘ਆਸ਼ੀਰਵਾਦ ਯਾਤਰਾ’.....ਨੌਜਵਾਨ ਨੇ ਆਪਣੀ ਭੈਣ ਦੇ ਪ੍ਰੇਮੀ ਦੀ ਮਾਂ ਦਾ ਘਰ ‘ਚ ਦਾਖਲ ਹੋ ਕੇ ਕੀਤਾ ਕਤਲ....ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ’ਤੇ ਫਾਇਰਿੰਗ, ਇੱਕ ਦੀ ਮੌਤ, ਦੂਜਾ ਗੰਭੀਰ ਜ਼ਖਮੀ....ਨੇਪਾਲ ’ਚ ਮੁੜ ਵਧਿਆ ਹੜ੍ਹ ਦਾ ਖ਼ਤਰਾ, ਹੁਣ ਤੱਕ 691 ਮੌਤਾਂ, 3000 ਤੋਂ ਵੱਧ ਲੋਕ ਲਾਪਤਾ

Mansa ‘ਚ ਸੰਘਣੀ ਧੁੰਦ ਕਾਰਨ ਪਿਕਅੱਪ ਗੱਡੀ ਨਹਿਰ ‘ਚ ਡਿੱਗੀ, 14 ਲੋਕ ਸਨ ਸਵਾਰ

Mansa News: ਮਾਨਸਾ ਜ਼ਿਲ੍ਹੇ ਦੇ ਬਰੇਟਾ ਨੇੜੇ ਧੁੰਦ ਕਾਰਨ ਇੱਕ ਬੋਲੈਰੋ ਪਿਕਅੱਪ ਗੱਡੀ ਨਹਿਰ ਵਿੱਚ ਡਿੱਗ ਗਈ ਹੈ। ਸਥਾਨਕ ਲੋਕਾਂ ਨੇ 13 ਸਵਾਰੀਆਂ ਅਤੇ ਇੱਕ ਬੱਚੇ ਸਮੇਤ ਕੁੱਲ 14 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇਹ ਘਟਨਾ ਬਰੇਟਾ ਦੇ ਨੇੜੇ ਬਖਸ਼ੀਵਾਲਾ ਪਿੰਡ ਨੇੜੇ ਨਹਿਰ ਦੇ ਕੰਢੇ ਸਵੇਰੇ 11 ਵਜੇ ਵਾਪਰੀ। ਸੰਘਣੀ ਧੁੰਦ ਕਾਰਨ ਇੱਕ ਬੋਲੈਰੋ […]
Nishant Malyan
By : Updated On: 30 Dec 2025 19:14:PM
Mansa ‘ਚ ਸੰਘਣੀ ਧੁੰਦ ਕਾਰਨ ਪਿਕਅੱਪ ਗੱਡੀ ਨਹਿਰ ‘ਚ ਡਿੱਗੀ, 14 ਲੋਕ ਸਨ ਸਵਾਰ

Mansa News: ਮਾਨਸਾ ਜ਼ਿਲ੍ਹੇ ਦੇ ਬਰੇਟਾ ਨੇੜੇ ਧੁੰਦ ਕਾਰਨ ਇੱਕ ਬੋਲੈਰੋ ਪਿਕਅੱਪ ਗੱਡੀ ਨਹਿਰ ਵਿੱਚ ਡਿੱਗ ਗਈ ਹੈ। ਸਥਾਨਕ ਲੋਕਾਂ ਨੇ 13 ਸਵਾਰੀਆਂ ਅਤੇ ਇੱਕ ਬੱਚੇ ਸਮੇਤ ਕੁੱਲ 14 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇਹ ਘਟਨਾ ਬਰੇਟਾ ਦੇ ਨੇੜੇ ਬਖਸ਼ੀਵਾਲਾ ਪਿੰਡ ਨੇੜੇ ਨਹਿਰ ਦੇ ਕੰਢੇ ਸਵੇਰੇ 11 ਵਜੇ ਵਾਪਰੀ। ਸੰਘਣੀ ਧੁੰਦ ਕਾਰਨ ਇੱਕ ਬੋਲੈਰੋ ਪਿਕਅੱਪ ਅਤੇ ਇੱਕ ਆਲਟੋ ਕਾਰ ਵਿਚਕਾਰ ਟੱਕਰ ਹੋ ਗਈ। ਟੱਕਰ ਤੋਂ ਬਾਅਦ ਬੋਲੈਰੋ ਪਿਕਅੱਪ ਗੱਡੀ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਗਈ। ਕਾਰ ਵਿੱਚ ਸਵਾਰ ਲੋਕ ਵੀ ਸੁਰੱਖਿਅਤ ਹਨ।

ਇਸ਼ਤਿਹਾਰ

ਭੋਗ ਸਮਾਗਮ ‘ਤੇ ਜਾ ਰਹੇ ਸੀ ਸਾਰੇ

ਦੱਸਿਆ ਜਾ ਰਿਹਾ ਹੈ ਕਿ ਪਿਕਅੱਪ ਵਿੱਚ ਸਵਾਰ ਲੋਕ ਬਖਸ਼ੀਵਾਲਾ ਪਿੰਡ ਤੋਂ ਸੇਖੂਵਾਸ ‘ਚ ਕਿਸੇ ਭੋਗ ਸਮਾਗਮ ‘ਚ ਜਾ ਰਹੇ ਸਨ। ਹਾਦਸੇ ਦੀ ਖ਼ਬਰ ਮਿਲਦੇ ਹੀ ਨੇੜਲੇ ਪਿੰਡ ਵਾਸੀ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਆਪਣੀ ਮੁਸਤੈਦੀ ਨਾਲ ਨਹਿਰ ਵਿੱਚ ਡਿੱਗੀ ਗੱਡੀ ਵਿੱਚੋਂ ਸਾਰੇ 14 ਲੋਕਾਂ ਨੂੰ ਬਚਾਉਣ ਵਿੱਚ ਮਦਦ ਕੀਤੀ।

ਬਰੇਟਾ ਪੁਲਿਸ ਸਟੇਸ਼ਨ ਦੇ ਇੰਚਾਰਜ ਮੇਲਾ ਸਿੰਘ ਅਤੇ ਕੁਲਦੀਪ ਸਿੰਘ ਨੇ ਘਟਨਾ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਸਵੇਰ ਦੀ ਧੁੰਦ ਕਾਰਨ ਬਖਸ਼ੀਵਾਲਾ ਨਹਿਰ ਨੇੜੇ ਟੱਕਰ ਹੋਈ, ਜਿਸ ਕਾਰਨ ਬੋਲੇਰੋ ਗੱਡੀ ਨਹਿਰ ਵਿੱਚ ਡਿੱਗ ਗਈ। ਅਧਿਕਾਰੀਆਂ ਨੇ ਇਹ ਵੀ ਪੁਸ਼ਟੀ ਕੀਤੀ ਕਿ ਗੱਡੀ ਵਿੱਚ ਸਵਾਰ ਸਾਰੇ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News