Journalism Of Hope

1 ਅਕਤੂਬਰ ਤੋਂ ਥਾਣਾ ਪੁਲਿਸ ਵੀ ਕੱਟੇਗੀ ਟ੍ਰੈਫਿਕ ਚਲਾਨ, ਮੌਕੇ ’ਤੇ QR ਕੋਡ ਰਾਹੀਂ ਹੋ ਸਕੇਗਾ ਭੁਗਤਾਨ

Police stations will also issue traffic challans: ਚੰਡੀਗੜ੍ਹ: ਪੰਜਾਬ ਵਿੱਚ 1 ਅਕਤੂਬਰ ਤੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦਾ ਦਾਇਰਾ ਵਧਣ ਜਾ ਰਿਹਾ ਹੈ। ਹੁਣ ਥਾਣਾ ਪੁਲਿਸ ਦੇ ਅਧਿਕਾਰਤ ਅਤੇ ਸਿਖਲਾਈ ਪ੍ਰਾਪਤ ਮੁਲਾਜ਼ਮ ਵੀ ਮੌਕੇ ’ਤੇ ਈ-ਚਲਾਨ ਕੱਟ ਸਕਣਗੇ। ਇਸ ਲਈ ਕਰੀਬ 500 ਪੀਓਐਸ (Point of Sale) ਮਸ਼ੀਨਾਂ ਖਰੀਦੀਆਂ ਗਈਆਂ ਹਨ, ਜਿਨ੍ਹਾਂ […]
By : Updated On: 22 Sep 2026 07:44:AM
1 ਅਕਤੂਬਰ ਤੋਂ ਥਾਣਾ ਪੁਲਿਸ ਵੀ ਕੱਟੇਗੀ ਟ੍ਰੈਫਿਕ ਚਲਾਨ, ਮੌਕੇ ’ਤੇ QR ਕੋਡ ਰਾਹੀਂ ਹੋ ਸਕੇਗਾ ਭੁਗਤਾਨ

Police stations will also issue traffic challans: ਚੰਡੀਗੜ੍ਹ: ਪੰਜਾਬ ਵਿੱਚ 1 ਅਕਤੂਬਰ ਤੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦਾ ਦਾਇਰਾ ਵਧਣ ਜਾ ਰਿਹਾ ਹੈ। ਹੁਣ ਥਾਣਾ ਪੁਲਿਸ ਦੇ ਅਧਿਕਾਰਤ ਅਤੇ ਸਿਖਲਾਈ ਪ੍ਰਾਪਤ ਮੁਲਾਜ਼ਮ ਵੀ ਮੌਕੇ ’ਤੇ ਈ-ਚਲਾਨ ਕੱਟ ਸਕਣਗੇ। ਇਸ ਲਈ ਕਰੀਬ 500 ਪੀਓਐਸ (Point of Sale) ਮਸ਼ੀਨਾਂ ਖਰੀਦੀਆਂ ਗਈਆਂ ਹਨ, ਜਿਨ੍ਹਾਂ ਨੂੰ ਪੁਲਿਸ ਜ਼ਿਲ੍ਹਿਆਂ ਵਿੱਚ ਪੁਲਿਸ ਨਫ਼ਰੀ ਅਤੇ ਆਬਾਦੀ ਦੇ ਹਿਸਾਬ ਨਾਲ ਵੰਡਿਆ ਜਾ ਰਿਹਾ ਹੈ।

ਇਸ਼ਤਿਹਾਰ

ਹੁਣ ਤੱਕ ਆਮ ਥਾਣਾ ਪੁਲਿਸ ਦੀ ਨਾਕਾਬੰਦੀ ਦੌਰਾਨ ਮੁੱਖ ਭੂਮਿਕਾ ਕਾਨੂੰਨ-ਵਿਵਸਥਾ ਬਣਾਈ ਰੱਖਣ ਅਤੇ ਸ਼ੱਕੀ ਵਾਹਨਾਂ ਜਾਂ ਵਿਅਕਤੀਆਂ ਦੀ ਜਾਂਚ ਤੱਕ ਸੀਮਤ ਰਹਿੰਦੀ ਸੀ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ’ਤੇ ਚਲਾਨ ਦੀ ਕਾਰਵਾਈ ਮੁੱਖ ਤੌਰ ’ਤੇ ਟ੍ਰੈਫਿਕ ਪੁਲਿਸ ਕਰਦੀ ਸੀ। ਨਵੀਂ ਵਿਵਸਥਾ ਤਹਿਤ ਜੇਕਰ ਥਾਣਾ ਪੁਲਿਸ ਦੇ ਨਾਕੇ ’ਤੇ ਕੋਈ ਵਿਅਕਤੀ ਬਿਨਾਂ ਹੈਲਮੈਟ ਜਾਂ ਸੀਟ ਬੈਲਟ ਤੋਂ ਵਾਹਨ ਚਲਾਉਂਦਾ ਮਿਲਦਾ ਹੈ ਤਾਂ ਅਧਿਕਾਰਤ ਪੁਲਿਸ ਮੁਲਾਜ਼ਮ ਮੌਕੇ ’ਤੇ ਹੀ ਪੀਓਐਸ ਮਸ਼ੀਨ ਰਾਹੀਂ ਈ-ਚਲਾਨ ਕਰ ਸਕੇਗਾ।

ਮੋਬਾਈਲ ਦੀ ਵਰਤੋਂ ਤੇ ਰੈੱਡ ਲਾਈਟ ਜੰਪ ’ਤੇ ਵੀ ਨਜ਼ਰ
ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਅਤੇ ਰੈੱਡ ਲਾਈਟ ਜੰਪ ਕਰਨ ਵਾਲਿਆਂ ’ਤੇ ਵੀ ਵਿਸ਼ੇਸ਼ ਨਜ਼ਰ ਰੱਖੀ ਜਾਵੇਗੀ। ਵੱਡੇ ਪੁਲਿਸ ਜ਼ਿਲ੍ਹਿਆਂ ਨੂੰ ਵੱਧ ਪੀਓਐਸ ਮਸ਼ੀਨਾਂ ਦਿੱਤੀਆਂ ਜਾਣਗੀਆਂ। ਇਸ ਕੰਮ ਲਈ ਨਾਨ-ਗਜ਼ਟਿਡ ਅਫ਼ਸਰ (NGO) ਪੱਧਰ ਦੇ ਮੁਲਾਜ਼ਮਾਂ ਨੂੰ ਅਧਿਕਾਰਤ ਕੀਤਾ ਜਾਵੇਗਾ। ਮੁੱਢਲੇ ਪੱਧਰ ’ਤੇ ਏਐਸਆਈ ਰੈਂਕ ਦੇ ਪੁਲਿਸ ਮੁਲਾਜ਼ਮਾਂ ਨੂੰ ਪੀਓਐਸ ਮਸ਼ੀਨਾਂ ਰਾਹੀਂ ਚਲਾਨ ਕਰਨ ਦੀ ਜ਼ਿੰਮੇਵਾਰੀ ਦੇਣ ਦੀ ਤਿਆਰੀ ਹੈ।

QR ਕੋਡ ਰਾਹੀਂ ਮੌਕੇ ’ਤੇ ਹੀ ਭੁਗਤਾਨ
ਪੀਓਐਸ ਮਸ਼ੀਨ ’ਤੇ ਚਲਾਨ ਬਣਦੇ ਹੀ ਸਕ੍ਰੀਨ ’ਤੇ QR ਕੋਡ ਦਿਖਾਈ ਦੇਵੇਗਾ। ਵਾਹਨ ਚਾਲਕ UPI ਜਾਂ ਹੋਰ ਆਨਲਾਈਨ ਮਾਧਿਅਮਾਂ ਰਾਹੀਂ ਮੌਕੇ ’ਤੇ ਹੀ ਜੁਰਮਾਨਾ ਅਦਾ ਕਰ ਸਕਣਗੇ। ਪੂਰੀ ਪ੍ਰਕਿਰਿਆ ਡਿਜੀਟਲ ਰਿਕਾਰਡ ਵਿੱਚ ਦਰਜ ਹੋਵੇਗੀ, ਜਿਸ ਨਾਲ ਨਕਦ ਲੈਣ-ਦੇਣ ਘਟਾਉਣ ਅਤੇ ਨਕਦੀ ਲੈਣ ਸਬੰਧੀ ਸ਼ਿਕਾਇਤਾਂ ਨੂੰ ਰੋਕਣ ਵਿੱਚ ਮਦਦ ਮਿਲਣ ਦੀ ਉਮੀਦ ਹੈ।

ਪੁਲਿਸ ਮੁਲਾਜ਼ਮਾਂ ਨੂੰ ਦਿੱਤੀ ਜਾ ਰਹੀ ਸਿਖਲਾਈ
ਜ਼ਿਲ੍ਹਾ ਪੁਲਿਸ ਦੇ ਮੁਲਾਜ਼ਮਾਂ ਨੂੰ ਪੀਓਐਸ ਮਸ਼ੀਨਾਂ ਚਲਾਉਣ, ਈ-ਚਲਾਨ ਤਿਆਰ ਕਰਨ ਅਤੇ ਆਨਲਾਈਨ ਭੁਗਤਾਨ ਦੀ ਪ੍ਰਕਿਰਿਆ ਸਬੰਧੀ ਸਿਖਲਾਈ ਦਿੱਤੀ ਜਾ ਰਹੀ ਹੈ। ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਨਵੀਂ ਵਿਵਸਥਾ ਬਾਰੇ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਇਹ ਜਾਣਕਾਰੀ ਅਮਰਦੀਪ ਸਿੰਘ ਰਾਏ, ਡੀਜੀਪੀ ਟ੍ਰੈਫਿਕ, ਪੰਜਾਬ ਨੇ ਦੱਸਿਆ ਕਿ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਜ਼ਿਲ੍ਹਾ ਪੁਲਿਸ ਵੀ ਟ੍ਰੈਫਿਕ ਪੁਲਿਸ ਦੇ ਨਾਲ ਮਿਲ ਕੇ ਡਿਜੀਟਲ ਚਲਾਨ ਦੀ ਕਾਰਵਾਈ ਕਰੇਗੀ।

Read Latest News and Breaking News at Daily Post TV, Browse for more News

Ad
Ad

Punjab District News