Journalism Of Hope
BREAKING NEWS
Kanpur Plane Crash: ਕਾਨਪੁਰ ’ਚ ਟ੍ਰੇਨਿੰਗ ਜਹਾਜ਼ ਕਰੈਸ਼, ਦੋਵੇਂ ਪਾਇਲਟਾਂ ਦੀ ਮੌਤ......‘AAP’ ਨੇ ਜਸਬੀਰ ਸਿੰਘ ਗੜ੍ਹੀ ਨੂੰ ਸੌਂਪੀ ਨਵੀਂ ਜ਼ਿੰਮੇਵਾਰੀ, ਚਮਕੌਰ ਸਾਹਿਬ ਹਲਕੇ ਦਾ ਬਣਾਇਆ ਇੰਚਾਰਜ......ਪੰਜਾਬ 'ਚ ਹੜਤਾਲੀ ਮੁਲਾਜ਼ਮਾਂ 'ਤੇ ਸਰਕਾਰ ਸਖ਼ਤ, ਡਿਊਟੀ ਗੈਰਹਾਜ਼ਰਾਂ ਦੀ ਮੰਗੀ ਲਿਸਟ ....ਰੱਖੜੀ ਵਾਲੇ ਦਿਨ ਫ਼ੋਨਾਂ ‘ਚ ਹੋਵੇਗੀ ‘ਟੂੰ-ਟੂੰ’,ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ CM ਮਾਨ ਦਾ ਵੱਡਾ ਐਲਾਨ.......

ਸੁਭਾਸ਼ ਚੰਦਰਾ ਦੇ ਲੋਨ ਮਾਮਲੇ ‘ਤੇ ਸਿਆਸਤ ਗਰਮ, ਜੈਰਾਮ ਰਮੇਸ਼ ਦਾ ਤੰਜ- ‘ਹੇਅਰਕੱਟ ਨਹੀਂ, ਹੋਇਆ ਮੁੰਡਨ’

Politics heats up over Subhash Chandra’s loan case: ਨਵੀਂ ਦਿੱਲੀ: ਉਦਯੋਗਪਤੀ ਸੁਭਾਸ਼ ਚੰਦਰਾ ਨਾਲ ਜੁੜੇ ਨਿੱਜੀ ਦਿਵਾਲੀਆਪਨ ਮਾਮਲੇ ਵਿੱਚ NCLT ਵੱਲੋਂ ਦਿੱਤੀ ਗਈ ਰਾਹਤ ਤੋਂ ਬਾਅਦ ਸਿਆਸੀ ਵਿਵਾਦ ਤੇਜ਼ ਹੋ ਗਿਆ ਹੈ। ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਇਸ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਤਿੱਖਾ ਤੰਜ ਕੱਸਿਆ ਹੈ। ਜੈਰਾਮ ਰਮੇਸ਼ ਨੇ ਕਿਹਾ […]
Ranjit Singh
By : Published: 28 Aug 2026 11:12:AM
ਸੁਭਾਸ਼ ਚੰਦਰਾ ਦੇ ਲੋਨ ਮਾਮਲੇ ‘ਤੇ ਸਿਆਸਤ ਗਰਮ, ਜੈਰਾਮ ਰਮੇਸ਼ ਦਾ ਤੰਜ- ‘ਹੇਅਰਕੱਟ ਨਹੀਂ, ਹੋਇਆ ਮੁੰਡਨ’

Politics heats up over Subhash Chandra’s loan case: ਨਵੀਂ ਦਿੱਲੀ: ਉਦਯੋਗਪਤੀ ਸੁਭਾਸ਼ ਚੰਦਰਾ ਨਾਲ ਜੁੜੇ ਨਿੱਜੀ ਦਿਵਾਲੀਆਪਨ ਮਾਮਲੇ ਵਿੱਚ NCLT ਵੱਲੋਂ ਦਿੱਤੀ ਗਈ ਰਾਹਤ ਤੋਂ ਬਾਅਦ ਸਿਆਸੀ ਵਿਵਾਦ ਤੇਜ਼ ਹੋ ਗਿਆ ਹੈ। ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਇਸ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਤਿੱਖਾ ਤੰਜ ਕੱਸਿਆ ਹੈ। ਜੈਰਾਮ ਰਮੇਸ਼ ਨੇ ਕਿਹਾ ਕਿ ਇਹ ਸਿਰਫ਼ ‘ਹੇਅਰਕੱਟ’ ਨਹੀਂ, ਸਗੋਂ ‘ਮੁੰਡਨ’ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਮਾਮਲੇ ਵਿੱਚ ਦਿਵਾਲੀਆਪਨ ਦੀ ਪੂਰੀ ਪ੍ਰਕਿਰਿਆ ਦਾ ਹੀ ਮਜ਼ਾਕ ਬਣਾ ਦਿੱਤਾ ਗਿਆ ਹੈ।

ਇਸ਼ਤਿਹਾਰ

ਰਾਹੁਲ ਗਾਂਧੀ ਵੀ ਚੁੱਕ ਚੁੱਕੇ ਹਨ ਸਵਾਲ
ਇਸ ਤੋਂ ਪਹਿਲਾਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ NCLT ਦੇ ਫੈਸਲੇ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਆਮ ਕਿਸਾਨ ਵੱਲੋਂ 50 ਹਜ਼ਾਰ ਰੁਪਏ ਦਾ ਕਰਜ਼ਾ ਨਾ ਚੁਕਾਉਣ ‘ਤੇ ਉਸ ਦੀ ਜ਼ਮੀਨ ਨਿਲਾਮ ਕਰ ਦਿੱਤੀ ਜਾਂਦੀ ਹੈ, ਜਦਕਿ ਵੱਡੇ ਕਾਰੋਬਾਰੀਆਂ ਦੇ ਮਾਮਲਿਆਂ ਵਿੱਚ ਵੱਖਰਾ ਰਵੱਈਆ ਅਪਣਾਇਆ ਜਾਂਦਾ ਹੈ। ਰਾਹੁਲ ਗਾਂਧੀ ਨੇ NCLT ਨੂੰ ਤੰਜੀਆ ਢੰਗ ਨਾਲ ‘ਨੇਤਾ-ਕੰਪਨੀ ਲੁੱਟ ਟ੍ਰਿਬਿਊਨਲ’ ਕਰਾਰ ਦਿੰਦਿਆਂ ਕਿਹਾ ਸੀ ਕਿ ਕੁਝ ਖਾਸ ਲੋਕਾਂ ਲਈ ਬੈਂਕ ਦਾ ਪੈਸਾ ਨਿੱਜੀ ਜਾਇਦਾਦ ਵਾਂਗ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ‘ਤੇ ਦੇਸ਼ ਵਿੱਚ ਦੋ ਵੱਖ-ਵੱਖ ਵਿਵਸਥਾਵਾਂ ਬਣਾਉਣ ਦਾ ਦੋਸ਼ ਲਗਾਇਆ—ਇੱਕ ਕੁਝ ਅਰਬਪਤੀਆਂ ਲਈ ਅਤੇ ਦੂਜੀ ਬਾਕੀ ਲੋਕਾਂ ਲਈ।

ਵਿਜੇ ਮਾਲਿਆ ਨੇ ਵੀ ਚੁੱਕੇ ਸਵਾਲ
ਕਾਰੋਬਾਰੀ ਵਿਜੇ ਮਾਲਿਆ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਪੋਸਟ ਕਰਕੇ ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੱਤੀ ਅਤੇ ਸੁਭਾਸ਼ ਚੰਦਰਾ ਨੂੰ ਵਧਾਈ ਦਿੱਤੀ। ਮਾਲਿਆ ਨੇ ਭਾਰਤੀ ਨਿਆਂ ਪ੍ਰਣਾਲੀ ‘ਤੇ ਤੰਜ ਕੱਸਦਿਆਂ ਆਪਣੇ ਮਾਮਲੇ ਦਾ ਹਵਾਲਾ ਵੀ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਤੋਂ 6,203 ਕਰੋੜ ਰੁਪਏ ਦੇ ਬਦਲੇ 14,100 ਕਰੋੜ ਰੁਪਏ ਵਸੂਲੇ ਗਏ।

NCLT ਦੇ ਫੈਸਲੇ ਤੋਂ ਬਾਅਦ ਸੁਭਾਸ਼ ਚੰਦਰਾ ਦੀ ਸਫਾਈ
ਦੂਜੇ ਪਾਸੇ, NCLT ਵਿੱਚ ਚੱਲ ਰਹੇ ਨਿੱਜੀ ਦਿਵਾਲੀਆਪਨ ਮਾਮਲੇ ਨੂੰ ਲੈ ਕੇ ਡਾ. ਸੁਭਾਸ਼ ਚੰਦਰਾ ਵੱਲੋਂ ਸਪੱਸ਼ਟੀਕਰਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ਮੀਡੀਆ ਵਿੱਚ ਚੱਲ ਰਹੀਆਂ ਉਨ੍ਹਾਂ ਦੇ ਕਥਿਤ 22,000 ਕਰੋੜ ਰੁਪਏ ਦੇ ਲੋਨ ਨਾਲ ਸਬੰਧਤ ਖ਼ਬਰਾਂ ਨੂੰ ਗਲਤ ਕਰਾਰ ਦਿੱਤਾ ਹੈ। ਡਾ. ਚੰਦਰਾ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਲੈਂਡਰ ਤੋਂ ਨਿੱਜੀ ਤੌਰ ‘ਤੇ ਕੋਈ ਕਰਜ਼ਾ ਨਹੀਂ ਲਿਆ। ਉਨ੍ਹਾਂ ਮੁਤਾਬਕ ਉਹ ਸਿਰਫ਼ Personal Guarantor (PG) ਹਨ।

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਮੌਜੂਦਾ ਨਿੱਜੀ ਦਿਵਾਲੀਆਪਨ ਕਾਰਵਾਈ ਵਿੱਚ ਜਿਨ੍ਹਾਂ ਲੈਂਡਰਾਂ ਨੇ ਉਨ੍ਹਾਂ ਦੇ ਖ਼ਿਲਾਫ਼ ਦਾਅਵੇ ਕੀਤੇ ਹਨ, ਉਨ੍ਹਾਂ ਦੀ ਕੁੱਲ ਰਕਮ 3,992 ਕਰੋੜ ਰੁਪਏ ਹੈ, ਨਾ ਕਿ 22,000 ਕਰੋੜ ਰੁਪਏ। ਸੁਭਾਸ਼ ਚੰਦਰਾ ਨੇ ਮੀਡੀਆ ਪਲੇਟਫਾਰਮਾਂ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਨਾਲ ਜੁੜੇ ਤੱਥਾਂ ਨੂੰ ਸਹੀ ਸੰਦਰਭ ਅਤੇ ਤੱਥਾਂ ਦੇ ਆਧਾਰ ‘ਤੇ ਪੇਸ਼ ਕੀਤਾ ਜਾਵੇ।

Read Latest News and Breaking News at Daily Post TV, Browse for more News

Ad
Ad

Punjab District News