Chandigarh Airport ‘ਤੇ ਫਲਾਈਟ ‘ਚ ਹੋਇਆ ਪਾਵਰਬੈਂਕ ਧਮਾਕਾ, ਜਹਾਜ਼ ‘ਚ ਧੂੰਏਂ ਕਾਰਨ ਮੱਚੀ ਹਾਹਾਕਾਰ, 3 ਤੋਂ 4 ਲੋਕ ਜ਼ਖ਼ਮੀ
ਚੰਡੀਗੜ੍ਹ ਵਿੱਚ ਇੰਡੀਗੋ ਦੀ ਇੱਕ Flight ਵਿੱਚ ਪਾਵਰ ਬੈਂਕ ਫੱਟ ਗਿਆ। ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਪਾਵਰ ਬੈਂਕ ਇੱਕ ਬੈਗ ਦੇ ਅੰਦਰ ਰੱਖਿਆ ਗਿਆ ਸੀ। ਇਸ ਘਟਨਾ ਤੋਂ ਬਾਅਦ ਹਵਾਈ ਅੱਡਾ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਇਆ। ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਯਾਤਰੀਆਂ ਨੂੰ ਤੁਰੰਤ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਜਹਾਜ਼ ਹੈਦਰਾਬਾਦ ਤੋਂ ਪਹੁੰਚਿਆ ਸੀ।
ਰਿਪੋਰਟਾਂ ਅਨੁਸਾਰ, ਇੰਡੀਗੋ ਦੀ ਉਡਾਣ 6E 108 ਵਿੱਚ ਇੱਕ ਯਾਤਰੀ ਦਾ ਪਾਵਰ ਬੈਂਕ ਫਟ ਗਿਆ, ਜੋ ਹੈਦਰਾਬਾਦ ਤੋਂ ਚੰਡੀਗੜ੍ਹ ਪਹੁੰਚੀ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜਹਾਜ਼ ਹਵਾਈ ਅੱਡੇ ‘ਤੇ ਖੜ੍ਹਾ ਸੀ।
ਇੰਡੀਗੋ ਵੱਲੋਂ ਜਾਰੀ ਇੱਕ ਬਿਆਨ ਵਿੱਚ, ਏਅਰਲਾਈਨ ਨੇ ਕਿਹਾ ਕਿ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ, ਜਹਾਜ਼ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ, ਅਤੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕੀਤਾ ਗਿਆ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਟਰਮੀਨਲ ‘ਤੇ ਲਿਜਾਇਆ ਗਿਆ, ਜਿੱਥੇ ਏਅਰਲਾਈਨ ਦੀ ਟੀਮ ਉਨ੍ਹਾਂ ਦੀ ਸਹਾਇਤਾ ਲਈ ਮੌਜੂਦ ਰਹੀ।
ਏਅਰਲਾਈਨ ਦੇ ਅਨੁਸਾਰ, ਜਹਾਜ਼ ਨੂੰ ਓਪਰੇਸ਼ਨ ਵਿੱਚ ਵਾਪਸ ਲਿਆਉਣ ਤੋਂ ਪਹਿਲਾਂ ਜ਼ਰੂਰੀ ਤਕਨੀਕੀ ਜਾਂਚ ਕੀਤੀ ਜਾਵੇਗੀ। ਇੰਡੀਗੋ ਨੇ ਜ਼ੋਰ ਦੇ ਕੇ ਕਿਹਾ ਕਿ ਇਸਦੇ ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਉਸਦੀ ਸਭ ਤੋਂ ਵੱਡੀ ਤਰਜੀਹ ਬਣੀ ਹੋਈ ਹੈ।