Journalism Of Hope
BREAKING NEWS
Kanpur Plane Crash: ਕਾਨਪੁਰ ’ਚ ਟ੍ਰੇਨਿੰਗ ਜਹਾਜ਼ ਕਰੈਸ਼, ਦੋਵੇਂ ਪਾਇਲਟਾਂ ਦੀ ਮੌਤ......‘AAP’ ਨੇ ਜਸਬੀਰ ਸਿੰਘ ਗੜ੍ਹੀ ਨੂੰ ਸੌਂਪੀ ਨਵੀਂ ਜ਼ਿੰਮੇਵਾਰੀ, ਚਮਕੌਰ ਸਾਹਿਬ ਹਲਕੇ ਦਾ ਬਣਾਇਆ ਇੰਚਾਰਜ......ਪੰਜਾਬ 'ਚ ਹੜਤਾਲੀ ਮੁਲਾਜ਼ਮਾਂ 'ਤੇ ਸਰਕਾਰ ਸਖ਼ਤ, ਡਿਊਟੀ ਗੈਰਹਾਜ਼ਰਾਂ ਦੀ ਮੰਗੀ ਲਿਸਟ ....ਰੱਖੜੀ ਵਾਲੇ ਦਿਨ ਫ਼ੋਨਾਂ ‘ਚ ਹੋਵੇਗੀ ‘ਟੂੰ-ਟੂੰ’,ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ CM ਮਾਨ ਦਾ ਵੱਡਾ ਐਲਾਨ.......

ਪੰਜਾਬ ‘ਚ ਮਈ ਮਹੀਨੇ ਦੂਰ ਹੋ ਜਾਵੇਗਾ ਬਿਜਲੀ ਸੰਕਟ, 10 ਮਈ ਤੱਕ ਮੁਕੇਰੀਆਂ ਪਲਾਂਟ ਮੁੜ ਹੋਵੇਗਾ ਸ਼ੁਰੂ

ਪੰਜਾਬ ‘ਚ ਮਈ ਮਹੀਨੇ ਦੀ ਸ਼ੁਰੂਆਤ ‘ਚ ਬਿਜਲੀ ਸੰਕਟ ਪੂਰੀ ਤਰ੍ਹਾਂ ਖ਼ਤਮ ਹ ਜਾਵੇਗਾ। ਸੂਬੇ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਐਲਾਨ ਕੀਤਾ ਕਿ ਬਿਜਲੀ ਦੀ ਘਾਟ 1 ਮਈ ਤੱਕ ਮੁੱਖ ਤੌਰ ‘ਤੇ ਹੱਲ ਹੋ ਜਾਵੇਗੀ, ਜਦੋਂ 10 ਮਈ ਤੋਂ ਬਾਅਦ ਮੁਕੇਰੀਆਂ ਪਾਵਰ ਪਲਾਂਟ ਦੁਬਾਰਾ ਕੰਮ ਸ਼ੁਰੂ ਕਰੇਗਾ, ਹੋਰ ਸੁਧਾਰ ਹੋਣ ਦੀ ਉਮੀਦ ਹੈ। ਇੱਕ […]
Nishant Malyan
By : Updated On: 27 Apr 2026 14:43:PM
ਪੰਜਾਬ ‘ਚ ਮਈ ਮਹੀਨੇ ਦੂਰ ਹੋ ਜਾਵੇਗਾ ਬਿਜਲੀ ਸੰਕਟ, 10 ਮਈ ਤੱਕ ਮੁਕੇਰੀਆਂ ਪਲਾਂਟ ਮੁੜ ਹੋਵੇਗਾ ਸ਼ੁਰੂ

ਪੰਜਾਬ ‘ਚ ਮਈ ਮਹੀਨੇ ਦੀ ਸ਼ੁਰੂਆਤ ‘ਚ ਬਿਜਲੀ ਸੰਕਟ ਪੂਰੀ ਤਰ੍ਹਾਂ ਖ਼ਤਮ ਹ ਜਾਵੇਗਾ। ਸੂਬੇ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਐਲਾਨ ਕੀਤਾ ਕਿ ਬਿਜਲੀ ਦੀ ਘਾਟ 1 ਮਈ ਤੱਕ ਮੁੱਖ ਤੌਰ ‘ਤੇ ਹੱਲ ਹੋ ਜਾਵੇਗੀ, ਜਦੋਂ 10 ਮਈ ਤੋਂ ਬਾਅਦ ਮੁਕੇਰੀਆਂ ਪਾਵਰ ਪਲਾਂਟ ਦੁਬਾਰਾ ਕੰਮ ਸ਼ੁਰੂ ਕਰੇਗਾ, ਹੋਰ ਸੁਧਾਰ ਹੋਣ ਦੀ ਉਮੀਦ ਹੈ।

ਇਸ਼ਤਿਹਾਰ

ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਅਰੋੜਾ ਨੇ ਕਿਹਾ ਕਿ ਮੁਕੇਰੀਆਂ ਪਲਾਂਟ ਹੜ੍ਹਾਂ ਕਾਰਨ ਹੋਏ ਨੁਕਸਾਨ ਕਾਰਨ ਬੰਦ ਕਰ ਦਿੱਤਾ ਗਿਆ ਸੀ, ਪਰ 10 ਮਈ ਤੋਂ ਦੁਬਾਰਾ ਚਾਲੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ 18 ਅਪ੍ਰੈਲ ਤੋਂ ਬਿਜਲੀ ਦੀ ਮੰਗ ‘ਚ ਅਚਾਨਕ ਵਾਧੇ ਨੇ ਅਧਿਕਾਰੀਆਂ ਨੂੰ ਹੈਰਾਨ ਕਰ ਦਿੱਤਾ, ਕਿਉਂਕਿ ਖਪਤ ਦਾ ਪੱਧਰ ਆਮ ਤੌਰ ‘ਤੇ ਮਈ ਦੇ ਅਖੀਰ ਜਾਂ ਜੂਨ ਦੇ ਸ਼ੁਰੂ ‘ਚ ਦੇਖਿਆ ਜਾਂਦਾ ਹੈ।

ਮੰਤਰੀ ਨੇ ਦੱਸਿਆ ਕਿ ਮੰਗ ਵਿੱਚ ਵਾਧਾ ਅਚਾਨਕ ਸੀ ਤੇ ਨਾ ਸਿਰਫ਼ ਪੰਜਾਬ ‘ਚ ਸਗੋਂ ਪੂਰੇ ਉੱਤਰੀ ਭਾਰਤ ‘ਚ ਤੇਜ਼ ਗਰਮੀ ਕਾਰਨ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਸੀਜ਼ਨ ਦੇ ਅਖੀਰ ‘ਚ ਉੱਚ ਮੰਗ ਲਈ ਤਿਆਰੀ ਕੀਤੀ ਸੀ, ਪਰ ਇਸ ਸਾਲ ਇਹ ਮੰਗ ਪਹਿਲਾਂ ਹੀ ਆ ਗਈ। ਚੁਣੌਤੀਆਂ ਦੇ ਬਾਵਜੂਦ, ਸਰਕਾਰ ਸਥਿਤੀ ਨੂੰ ਸੰਭਾਲਣ ਲਈ ਨਿਰੰਤਰ ਯਤਨ ਕਰ ਰਹੀ ਹੈ, ਜਿਸ ‘ਚ ਕਈ ਰਾਜਾਂ ਤੇ ਨਿੱਜੀ ਸਪਲਾਇਰਾਂ ਤੋਂ ਬਿਜਲੀ ਪ੍ਰਾਪਤ ਕਰਨਾ ਸ਼ਾਮਲ ਹੈ।

ਮੰਤਰੀ ਅਰੋੜਾ ਨੇ ਕਿਹਾ ਕਿ ਰਾਤ ਦੇ ਸਮੇਂ ਦੌਰਾਨ, ਖਾਸ ਕਰਕੇ ਸ਼ਾਮ 6 ਵਜੇ ਤੋਂ ਬਾਅਦ, ਦਿੱਕਤ ਆਉਂਦੀ ਹੈ, ਜਦੋਂ ਕਿ ਦਿਨ ਵੇਲੇ ਸਪਲਾਈ ਕਾਫੀ ਸਥਿਰ ਰਹੀ। ਉਨ੍ਹਾਂ ਅੱਗੇ ਕਿਹਾ ਕਿ ਥਰਮਲ ਪਾਵਰ ਪਲਾਂਟਾਂ ਲਈ ਰੱਖ-ਰਖਾਅ ਦੇ ਕਾਰਜ 25 ਮਈ ਤੱਕ ਯੋਜਨਾਬੱਧ ਕੀਤੇ ਗਏ ਸਨ, ਪਰ ਇਸ ਵਾਰ ਗਰਮੀ ਜ਼ਿਆਦਾ ਪੈ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਆਰਟੀਐਮ ਰਾਹੀਂ ਬਿਜਲੀ ਪ੍ਰਾਪਤ ਕਰ ਰਿਹਾ ਹੈ, ਹਾਲਾਂਕਿ ਇਸ ਰਸਤੇ ਰਾਹੀਂ ਲੋੜੀਂਦੀ ਬਿਜਲੀ ਦਾ ਸਿਰਫ ਇੱਕ ਛੋਟਾ ਜਿਹਾ ਪ੍ਰਤੀਸ਼ਤ ਹੀ ਉਪਲਬਧ ਹੋਇਆ ਹੈ। ਰਾਜ ਨੇ ਟਾਟਾ ਵਰਗੀਆਂ ਕੰਪਨੀਆਂ ਤੋਂ ਬੈਕਅੱਪ ਬਿਜਲੀ ਦਾ ਪ੍ਰਬੰਧ ਵੀ ਕੀਤਾ ਹੈ।

ਮੰਤਰੀ ਨੇ ਕਿਹਾ ਕਿ ਸਥਿਤੀ ‘ਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਅਨਪਲੈਨਡ ਸ਼ਾਰਟੇਜ਼ ਦੀ 75 ਪ੍ਰਤੀਸ਼ਤ ਘੱਟ ਗਈ ਹੈ। ਅਸੀਂ ਸਪਲਾਈ ਨੂੰ ਸਥਿਰ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਾਂ। ਮੁਕੇਰੀਆਂ ਪਲਾਂਟ ਦੇ ਮੁੜ ਚਾਲੂ ਹੋਣ ਤੇ ਵਾਧੂ ਬਿਜਲੀ ਪ੍ਰਬੰਧਾਂ ਦੇ ਨਾਲ, ਸਰਕਾਰ ਨੂੰ ਭਰੋਸਾ ਹੈ ਕਿ ਆਉਣ ਵਾਲੇ ਹਫ਼ਤਿਆਂ ‘ਚ ਪੰਜਾਬ ਵਿੱਚ ਬਿਜਲੀ ਦੀ ਸਥਿਤੀ ਆਮ ਵਾਂਗ ਹੋ ਜਾਵੇਗੀ।

Read Latest News and Breaking News at Daily Post TV, Browse for more News

Ad
Ad

Punjab District News