Banner
Banner

ਪ੍ਰੀਤ ਜੱਟੀ ਨੇ ਰੋ-ਰੋ ਜੋੜੇ ਹੱਥ, ਸੁਣੋ ਕੌਣ ਦੇ ਰਿਹਾ ਜਾਨੋਂ ਮਾਰਨ ਦੀਆਂ ਧਮਕੀਆਂ

ਭਾਬੀ ਕਮਲ ਕੌਰ ਦੀ ਹੱਤਿਆ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਰੀਲਾਂ ਬਣਾ ਕੇ ਆਪਣੀ ਪਛਾਣ ਬਣਾਉਣ ਵਾਲੀ ਪ੍ਰੀਤ ਜੱਟੀ ਨੂੰ ਵੀ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ, ਜਿਸ ਕਾਰਨ ਉਹ ਰੋ-ਰੋ ਕੇ ਸਭ ਅੱਗੇ ਹੱਥ ਜੋੜਦੀ ਨਜ਼ਰ ਆਈ। ਪ੍ਰੀਤ ਜੱਟੀ ਨੇ ਇੱਕ ਵੀਡੀਓ ਰਾਹੀਂ ਆਪਣੇ ਦਰਦ ਨੂੰ ਜਾਹਰ ਕਰਦੇ ਹੋਏ ਦੱਸਿਆ ਕਿ ਉਸ ਨੂੰ ਕਿਸੇ ਅਣਜਾਣ […]
Dailypost News
By : Updated On: 14 Jun 2025 10:30:AM
ਪ੍ਰੀਤ ਜੱਟੀ ਨੇ ਰੋ-ਰੋ ਜੋੜੇ ਹੱਥ, ਸੁਣੋ ਕੌਣ ਦੇ ਰਿਹਾ ਜਾਨੋਂ ਮਾਰਨ ਦੀਆਂ ਧਮਕੀਆਂ

ਭਾਬੀ ਕਮਲ ਕੌਰ ਦੀ ਹੱਤਿਆ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਰੀਲਾਂ ਬਣਾ ਕੇ ਆਪਣੀ ਪਛਾਣ ਬਣਾਉਣ ਵਾਲੀ ਪ੍ਰੀਤ ਜੱਟੀ ਨੂੰ ਵੀ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ, ਜਿਸ ਕਾਰਨ ਉਹ ਰੋ-ਰੋ ਕੇ ਸਭ ਅੱਗੇ ਹੱਥ ਜੋੜਦੀ ਨਜ਼ਰ ਆਈ।

ਪ੍ਰੀਤ ਜੱਟੀ ਨੇ ਇੱਕ ਵੀਡੀਓ ਰਾਹੀਂ ਆਪਣੇ ਦਰਦ ਨੂੰ ਜਾਹਰ ਕਰਦੇ ਹੋਏ ਦੱਸਿਆ ਕਿ ਉਸ ਨੂੰ ਕਿਸੇ ਅਣਜਾਣ ਵਿਅਕਤੀ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਹ ਕਹਿੰਦੀ ਸੁਣੀ ਗਈ ਕਿ – “ਉਹ ਕਹਿੰਦੇ ਨੇ ਤੂੰ ਸੂਟਾਂ ਵਾਲੀਆਂ ਵੀਡੀਓਜ਼ ਵੀ ਨਾ ਪਾਈ, ਨਹੀਂ ਤਾਂ…।”


ਉਸਦਾ ਕਹਿਣਾ ਹੈ ਕਿ ਕਿਸੇ ਲੜਕੀ ਨੂੰ ਸਿਰਫ਼ ਆਪਣੀ ਪਹਿਚਾਣ ਅਤੇ ਸੱਭਿਆਚਾਰਕ ਲਿਬਾਸ ਵਿਚ ਵੀਡੀਓ ਬਣਾਉਣ ਲਈ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪ੍ਰੀਤ ਜੱਟੀ ਨੇ ਰੋਦਿਆਂ ਹੋਇਆ ਕਿਹਾ ਕਿ ਉਹ ਕਿਸੇ ਦਾ ਮਨ ਨਹੀਂ ਦੁਖਾਉਂਦੀ, ਸਿਰਫ਼ ਆਪਣੀ ਕਲਾ ਦਿਖਾ ਰਹੀ ਹੈ। ਹੁਣ ਉਹ ਇਸ ਮਾਮਲੇ ‘ਚ ਨਿਆਂ ਦੀ ਮੰਗ ਕਰ ਰਹੀ ਹੈ ਅਤੇ ਪੁਲਿਸ ਤੋਂ ਲੋੜੀਂਦੀ ਸੁਰੱਖਿਆ ਦਿਲਵਾਉਣ ਦੀ ਅਪੀਲ ਵੀ ਕਰ ਰਹੀ ਹੈ।

Read Latest News and Breaking News at Daily Post TV, Browse for more News

Ad
Ad