ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਰੂਰ ਆਉਣ, ਪਰ ਪੰਜਾਬ ਨੂੰ ਕੁਝ ਦੇਕੇ ਵੀ ਜਾਣ – ਹਰਪਾਲ ਚੀਮਾ
Punjab Floods; ਜਿੱਥੇ ਪੰਜਾਬ ਦੇ ਲੱਖਾਂ ਲੋਕ ਹੜਾਂ ਨਾਲ ਪ੍ਰਭਾਵਿਤ ਹੋਏ ਹਨ, ਉਥੇ ਹੀ ਸੰਗਰੂਰ ਜ਼ਿਲ੍ਹੇ ਅੰਦਰ ਵੀ ਲਗਾਤਾਰ ਹੋਈ ਬਰਸਾਤ ਨਾਲ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ, ਜਿਸ ਨੂੰ ਦੇਖਦੇ ਹੋਏ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਲੋਕਾਂ ਲਈ ਰਾਸ਼ਨ ਸਮੱਗਰੀ ਪੈਕ ਕਰਕੇ ਆਪਣੇ ਦਿੜ੍ਹਬਾ ਦਫਤਰ ਤੋਂ ਰਵਾਨਾ ਕੀਤੀ ਗਈ। ਇਸ ਮੌਕੇ ਹਰਪਾਲ ਸਿੰਘ ਚੀਮਾ ਖੁਦ ਰਾਸ਼ਨ ਪੈਕ ਕਰਦੇ ਹੋਏ ਨਜ਼ਰ ਆਏ। ਹਰਪਾਲ ਸਿੰਘ ਚੀਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਨੂੰ ਰਸੋਈ ਦਾ ਜਰੂਰੀ ਸਮਾਨ ਜਿਵੇਂ ਕਿ ਖੰਡ ਘੀ,ਚਾਹ ਪੱਤੀ,ਤੇਲ, ਦਾਲਾਂ ਬਰੈੱਡ ਅਤੇ ਹੋਰ ਰਾਸ਼ਨ। ਅੱਜ ਉਹਨਾਂ ਦੀ ਟੀਮ ਵੱਲੋਂ ਪੈਕ ਕਰਕੇ ਪਿੰਡਾਂ ਵਿੱਚ ਭੇਜਿਆ ਜਾ ਰਿਹਾ ਤਾਂ ਜੋ ਲੋਕਾਂ ਦੇ ਠੰਡੇ ਪਏ ਚੂਲੇ ਚੱਲ ਸਕਣ। ਇਸ ਮੌਕੇ ਹਰਪਾਲ ਚੀਮਾ ਨੇ ਕਿਹਾ ਕਿਸੇ ਵਿਅਕਤੀ ਨੂੰ ਪੈਸੇ ਫੜਾ ਫੜਾ ਕੇ ਫੋਟੋਆਂ ਦੀ ਸਿਆਸਤ ਨਾ ਕਰੋ ਅਤੇ ਉਨ੍ਹਾਂ ਪ੍ਰਧਾਨ ਮੰਤਰੀ ਦੇ ਆਉਣ ਤੇ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਰੂਰ ਆਉਣ ਪਰ ਪੰਜਾਬ ਨੂੰ ਕੁਝ ਦੇਕੇ ਵੀ ਜਾਣ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜੀ ਨੂੰ ਪਹਿਲਾਂ ਹੀ ਆ ਜਾਣਾ ਚਾਹੀਦਾ ਸੀ ਉਹ ਹੁਣ ਲੇਟ ਹਨ।