Banner

ਪ੍ਰਾਪਰਟੀ ਡੀਲਰ ਨੇ ਚੁੱਕਿਆ ਖੌਫਨਾਕ ਕਦਮ, ਸਲਫ਼ਾਸ ਨਿਗਲ ਕੀਤੀ ਖੁਦਖੁਸ਼ੀ

Bathinda property suicide; ਬਠਿੰਡਾ ਦੇ ਬੱਲਾਰਾਮ ਨਗਰ ਇਲਾਕੇ ਤੋਂ ਇੱਕ ਦੁਖਦਾਈ ਅਤੇ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ 22 ਸਾਲਾ ਨੌਜਵਾਨ ਪ੍ਰਾਪਰਟੀ ਡੀਲਰ ਨੇ ਕਥਿਤ ਤੌਰ ‘ਤੇ ਪ੍ਰਾਪਰਟੀ ਵਿਵਾਦ ਅਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਹੋਣ ਕਾਰਨ ਜ਼ਹਿਰੀਲਾ ਪਦਾਰਥ (ਸਲਫ਼ਾਸ) ਨਿਗਲ ਲਿਆ। ਗੰਭੀਰ ਹਾਲਤ ਵਿੱਚ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ […]
Jaspreet Singh
By : Published: 09 Jul 2026 19:46:PM
ਪ੍ਰਾਪਰਟੀ ਡੀਲਰ ਨੇ ਚੁੱਕਿਆ ਖੌਫਨਾਕ ਕਦਮ, ਸਲਫ਼ਾਸ ਨਿਗਲ ਕੀਤੀ ਖੁਦਖੁਸ਼ੀ

Bathinda property suicide; ਬਠਿੰਡਾ ਦੇ ਬੱਲਾਰਾਮ ਨਗਰ ਇਲਾਕੇ ਤੋਂ ਇੱਕ ਦੁਖਦਾਈ ਅਤੇ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ 22 ਸਾਲਾ ਨੌਜਵਾਨ ਪ੍ਰਾਪਰਟੀ ਡੀਲਰ ਨੇ ਕਥਿਤ ਤੌਰ ‘ਤੇ ਪ੍ਰਾਪਰਟੀ ਵਿਵਾਦ ਅਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਹੋਣ ਕਾਰਨ ਜ਼ਹਿਰੀਲਾ ਪਦਾਰਥ (ਸਲਫ਼ਾਸ) ਨਿਗਲ ਲਿਆ। ਗੰਭੀਰ ਹਾਲਤ ਵਿੱਚ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਸ਼ੁਗਨ ਬਾਂਸਲ (22) ਪੁੱਤਰ ਆਸ਼ੂ ਬਾਂਸਲ, ਵਾਸੀ ਬੱਲਾਰਾਮ ਨਗਰ, ਵਜੋਂ ਹੋਈ ਹੈ। ਉਹ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਸੀ।

ਪ੍ਰਾਪਰਟੀ ਵਿਵਾਦ ਕਾਰਨ ਮਾਨਸਿਕ ਤਣਾਅ ਵਿੱਚ ਸੀ ਨੌਜਵਾਨ

ਮ੍ਰਿਤਕ ਦੀ ਮਾਤਾ ਮੀਨਾਕਸ਼ੀ ਬਾਂਸਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਪੁੱਤਰ ਦਾ ਭਾਗੂ ਰੋਡ ਦੇ ਰਹਿਣ ਵਾਲੇ ਰੁਸਤਮ ਦੱਤ ਨਾਲ ਇੱਕ ਪ੍ਰਾਪਰਟੀ ਦੇ ਸੌਦੇ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ।

ਉਨ੍ਹਾਂ ਦੋਸ਼ ਲਾਇਆ ਕਿ ਵਿਵਾਦ ਤੋਂ ਬਾਅਦ ਰੁਸਤਮ ਦੱਤ ਲਗਾਤਾਰ ਫੋਨ ਕਾਲਾਂ ਅਤੇ ਮੋਬਾਈਲ ਸੁਨੇਹਿਆਂ ਰਾਹੀਂ ਸ਼ੁਗਨ ਨੂੰ ਧਮਕੀਆਂ ਦੇ ਰਿਹਾ ਸੀ। ਇਨ੍ਹਾਂ ਧਮਕੀਆਂ ਕਾਰਨ ਉਹ ਗੰਭੀਰ ਮਾਨਸਿਕ ਤਣਾਅ ਵਿੱਚ ਚਲਾ ਗਿਆ ਸੀ।

ਘਰ ਵਿੱਚ ਨਿਗਲਿਆ ਸਲਫ਼ਾਸ

ਪਰਿਵਾਰਕ ਮੈਂਬਰਾਂ ਮੁਤਾਬਕ, ਬੁੱਧਵਾਰ ਨੂੰ ਮਾਨਸਿਕ ਤਣਾਅ ਤੋਂ ਪਰੇਸ਼ਾਨ ਹੋ ਕੇ ਸ਼ੁਗਨ ਨੇ ਆਪਣੇ ਘਰ ਵਿੱਚ ਹੀ ਸਲਫ਼ਾਸ ਦੀਆਂ ਗੋਲੀਆਂ ਨਿਗਲ ਲਈਆਂ। ਕੁਝ ਸਮੇਂ ਬਾਅਦ ਉਸ ਦੀ ਤਬੀਅਤ ਵਿਗੜ ਗਈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਏ। ਡਾਕਟਰਾਂ ਦੇ ਯਤਨਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਾ ਜਾ ਸਕਿਆ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਆਤਮਹੱਤਿਆ ਲਈ ਉਕਸਾਉਣ ਦਾ ਮਾਮਲਾ ਦਰਜ

ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਥਰਮਲ ਦੀ ਪੁਲਿਸ ਹਸਪਤਾਲ ਪਹੁੰਚੀ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।

ਥਾਣਾ ਥਰਮਲ ਦੇ ਐੱਸਐੱਚਓ ਹਰਜੋਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਰੁਸਤਮ ਦੱਤ ਵਾਸੀ ਭਾਗੂ ਰੋਡ ਖ਼ਿਲਾਫ਼ ਆਤਮਹੱਤਿਆ ਲਈ ਉਕਸਾਉਣ ਦੀਆਂ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਪੁਲਿਸ ਮੁਤਾਬਕ ਮੁਲਜ਼ਮ ਇਸ ਵੇਲੇ ਫ਼ਰਾਰ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਸੰਭਾਵਿਤ ਟਿਕਾਣਿਆਂ ‘ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad