PSEB Class 10 Result: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਦੇ ਨਤੀਜੇ ਜਾਰੀ, ਜੈਤੋ ਦੀ ਹਰਲੀਨ ਸ਼ਰਮਾਂ ਨੇ ਕੀਤਾ ਪੰਜਾਬ ਭਰ ਵਿੱਚੋਂ Top
PSEB Class 10 Result: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਸਾਰੇ ਵਿਦਿਆਰਥੀਆਂ ਦੇ ਨਤੀਜੇ ਬੋਰਡ ਦੀ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤੇ ਗਏ ਹਨ। ਵਿਦਿਆਰਥੀ ਆਪਣੇ ਰੋਲ ਨੰਬਰ ਦਰਜ ਕਰਕੇ ਆਪਣੇ ਨਤੀਜੇ ਦੇਖ ਸਕਦੇ ਹਨ।
ਫ਼ਰੀਦਕੋਟ ਜ਼ਿਲ੍ਹੇ ਦੇ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ, ਜੈਤੋ ਦੀ ਵਿਦਿਆਰਥਣ ਹਰਲੀਨ ਸ਼ਰਮਾ ਨੇ 650 ਵਿੱਚੋਂ 646 ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਦੂਜੇ ਸਥਾਨ ’ਤੇ ਰੂਪਨਗਰ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚਨੌਲੀ ਬਸੀ ਦਾ ਵਿਦਿਆਰਥੀ ਮਨੀ ਮਹੇਸ਼ ਸ਼ਰਮਾ ਰਿਹਾ, ਜਿਸ ਨੇ 645 ਅੰਕ ਪ੍ਰਾਪਤ ਕੀਤੇ। ਹੁਸ਼ਿਆਰਪੁਰ ਦੀ ਰੀਆ ਰਾਣੀ ਨੇ ਵੀ 645 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕਰਕੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ।
ਬੋਰਡ ਦੇ ਅਨੁਸਾਰ ਇਸ ਸਾਲ ਲਗਭਗ 2 ਲੱਖ 84 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਪੰਜਾਬ ਬੋਰਡ ਦੀ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ। ਇਹ ਪ੍ਰੀਖਿਆਵਾਂ ਰਾਜ ਭਰ ‘ਚ 1 ਮਾਰਚ ਤੋਂ 1 ਅਪ੍ਰੈਲ ਤੱਕ ਕਰਵਾਈਆਂ ਗਈਆਂ ਸਨ। ਪ੍ਰੀਖਿਆਵਾਂ ਪੂਰੀਆਂ ਹੋਣ ਤੋਂ ਬਾਅਦ, ਵਿਦਿਆਰਥੀ ਤੇ ਮਾਪੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਤੇ ਇਹ ਉਡੀਕ ਅੱਜ ਖਤਮ ਹੋ ਗਈ ਹੈ।
PSEB 10ਵੀਂ ਦਾ ਨਤੀਜਾ ਕਿਵੇਂ ਚੈੱਕ ਕਰੀਏ? (Check PSEB 10th Results)
PSEB ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ।
ਹੋਮਪੇਜ ‘ਤੇ ਉਪਲਬਧ “Results” ਲਿੰਕ ‘ਤੇ ਕਲਿੱਕ ਕਰੋ।
10ਵੀਂ ਜਮਾਤ ਦਾ ਨਤੀਜਾ 2026 ਵਿਕਲਪ ਚੁਣੋ।
ਆਪਣਾ ਰੋਲ ਨੰਬਰ ਜਾਂ ਨਾਮ ਦਰਜ ਕਰੋ।
ਨਤੀਜਾ ਦੇਖਣ ਲਈ ਸਬਮਿਟ ‘ਤੇ ਕਲਿੱਕ ਕਰੋ।
ਨਤੀਜਾ ਤੁਹਾਡੇ ਸਾਹਮਣੇ ਆ ਜਾਵੇਗਾ।
ਨਤੀਜਾ ਤੁਸੀਂ ਡਾਊਨਲੋਡ ਕਰੋ ਜਾਂ ਪ੍ਰਿੰਟ ਕਰ ਵੀ ਕਰ ਸਕਦੇ ਹੋ।
ਪਿਛਲੇ ਸਾਲ 16 ਅਤੇ 14 ਮਈ ਨੂੰ ਆਏ ਸਨ ਨਤੀਜੇ
ਪਿਛਲੇ ਸਾਲ, ਪੀਐਸਈਬੀ ਨੇ 16 ਮਈ ਨੂੰ ਦੁਪਹਿਰ 2:30 ਵਜੇ ਸੈਕੰਡਰੀ ਪ੍ਰੀਖਿਆ ਦੇ ਨਤੀਜੇ ਐਲਾਨੇ ਸਨ। ਪੀਐਸਈਬੀ ਦੇ 10ਵੀਂ ਜਮਾਤ ਦੇ ਨਤੀਜਿਆਂ ਦੀ ਕੁੱਲ ਪਾਸ ਪ੍ਰਤੀਸ਼ਤਤਾ 95.61% ਸੀ। ਮੁੰਡਿਆਂ ਅਤੇ ਕੁੜੀਆਂ ਦੀ ਪਾਸ ਪ੍ਰਤੀਸ਼ਤਤਾ ਕ੍ਰਮਵਾਰ 94.50% ਅਤੇ 96.85% ਸੀ।