Journalism Of Hope
BREAKING NEWS
ਪਰਵਿੰਦਰ ਝੋਟਾ ਕਤਲ ਮਾਮਲੇ ’ਚ ਤਣਾਅ ਬਰਕਰਾਰ, ਪਰਿਵਾਰ ਵੱਲੋਂ ਅੱਜ ਵੀ ਧਰਨਾ ਜਾਰੀ, ਲਾਸ਼ ਲੈਣ ਤੋਂ ਕੀਤਾ ਇਨਕਾਰ.....5 ਕਰੋੜ ਰੁਪਏ ਦੇ ਮਾਮਲੇ ’ਚ ਈਡੀ ਨੇ ਅਮਰਦੀਪ ਗਰੇਵਾਲ ਨੂੰ ਮੁੜ ਪੁੱਛਗਿੱਛ ਲਈ ਸੱਦਿਆ......ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੂੰ ਲੈ ਕੇ ਵਿਵਾਦ, ਪ੍ਰਸ਼ਾਸਨ ਕੋਲ ਪਹੁੰਚੀ ਸ਼ਿਕਾਇਤ.......ਪੰਜਾਬ ਵਿੱਚ ਮੌਸਮ ਨੇ ਕਰਵਟ ਲੈਣੀ ਕੀਤੀ ਸ਼ੁਰੂ, ਰਾਤਾਂ ਹੋਣ ਲੱਗੀਆਂ ਠੰਢੀਆਂ........ਕੋਲਕਾਤਾ ‘ਚ ਦੁਰਗਾ ਪੂਜਾ ਪੰਡਾਲ ਵਿੱਚ ਭਗਦੜ, 19 ਲੋਕਾਂ ਦੀ ਮੌਤ; 25 ਜ਼ਖ਼ਮੀ.....ਗਵਾਲੀਅਰ ’ਚ ਤੇਜ਼ ਰਫ਼ਤਾਰ ਟਰੱਕ ਨੇ ਸ਼ਰਧਾਲੂਆਂ ਨੂੰ ਕੁਚਲਿਆ, 13 ਦੀ ਮੌਤ......ਮੀਂਹ ਕਾਰਨ ਭਾਰਤ-ਵੈਸਟਇੰਡੀਜ਼ ਪੰਜਵਾਂ ਟੀ-20 ਰੱਦ, ਸੀਰੀਜ਼ 2-2 ਨਾਲ ਬਰਾਬਰ.....ਫਰਾਂਸ ਵਿੱਚ ਮਹਿੰਗਾਈ ਖ਼ਿਲਾਫ਼ ਮੁੜ ਭੜਕਿਆ ‘ਯੈਲੋ ਵੈਸਟ’ ਅੰਦੋਲਨ, ਕਈ ਸ਼ਹਿਰਾਂ ਵਿੱਚ ਹਿੰਸਾ ਤੇ ਅੱਗਜ਼ਨੀ.....3 ਸਾਲ ਦੀ ਧੀ ਨੂੰ ਬਚਾਉਣ ਲਈ ਤੇਂਦੂਏ ਨਾਲ ਭਿੜਿਆ ਪਿਤਾ

ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਸਰਕਾਰ ਨਾਲ ਮੀਟਿੰਗ ਅੱਜ, ਹੱਲ ਨਾ ਹੋਇਆ ਤਾਂ ਕਰਨਗੇ ਵੱਡਾ ਐਲਾਨ

PUNBUS and PRTC Contract Workers Union meeting with government: ਚੰਡੀਗੜ੍ਹ: ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ 26 ਅਗਸਤ ਨੂੰ ਟਰਾਂਸਪੋਰਟ ਅਤੇ ਵਿੱਤ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਦੌਰਾਨ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਮੁਲਾਜ਼ਮ ਅਣਮਿੱਥੇ ਸਮੇਂ ਲਈ ਹੜਤਾਲ ਸਮੇਤ ਤਿੱਖਾ ਸੰਘਰਸ਼ ਸ਼ੁਰੂ […]
By : Updated On: 26 Aug 2026 09:00:AM
ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਸਰਕਾਰ ਨਾਲ ਮੀਟਿੰਗ ਅੱਜ, ਹੱਲ ਨਾ ਹੋਇਆ ਤਾਂ ਕਰਨਗੇ ਵੱਡਾ ਐਲਾਨ

PUNBUS and PRTC Contract Workers Union meeting with government: ਚੰਡੀਗੜ੍ਹ: ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ 26 ਅਗਸਤ ਨੂੰ ਟਰਾਂਸਪੋਰਟ ਅਤੇ ਵਿੱਤ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਦੌਰਾਨ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਮੁਲਾਜ਼ਮ ਅਣਮਿੱਥੇ ਸਮੇਂ ਲਈ ਹੜਤਾਲ ਸਮੇਤ ਤਿੱਖਾ ਸੰਘਰਸ਼ ਸ਼ੁਰੂ ਕਰਨਗੇ।

ਇਸ਼ਤਿਹਾਰ

ਯੂਨੀਅਨ ਦੇ ਇਸ ਐਲਾਨ ਕਾਰਨ ਪੰਜਾਬ ਵਿੱਚ ਸਰਕਾਰੀ ਬੱਸ ਸੇਵਾਵਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਆਮ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਯੂਨੀਅਨ ਆਗੂਆਂ ਨੇ ਦੱਸਿਆ ਕਿ ਪਿਛਲੀ ਹੜਤਾਲ ਦੌਰਾਨ ਟਰਾਂਸਪੋਰਟ ਮੰਤਰੀ ਵੱਲੋਂ ਉਨ੍ਹਾਂ ਦੀਆਂ ਮੰਗਾਂ ਦੇ ਹੱਲ ਲਈ 10 ਦਿਨਾਂ ਦਾ ਸਮਾਂ ਮੰਗਿਆ ਗਿਆ ਸੀ। ਇਸ ਤੋਂ ਬਾਅਦ 17 ਅਗਸਤ ਨੂੰ ਹੋਈ ਮੀਟਿੰਗ ਵਿੱਚ ਸਰਕਾਰ ਨੇ ਮੁੜ 26 ਅਗਸਤ ਤੱਕ ਦਾ ਸਮਾਂ ਲਿਆ ਸੀ।

ਹੁਣ ਟਰਾਂਸਪੋਰਟ ਅਤੇ ਵਿੱਤ ਮੰਤਰੀ ਨਾਲ ਮੀਟਿੰਗ ਪ੍ਰਸਤਾਵਿਤ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਜੇਕਰ 26 ਅਗਸਤ ਦੀ ਮੀਟਿੰਗ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਦਾ ਕੋਈ ਠੋਸ ਹੱਲ ਨਹੀਂ ਨਿਕਲਿਆ ਤਾਂ ਕਰਮਚਾਰੀ ਤੁਰੰਤ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਚਲੇ ਜਾਣਗੇ।

ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਪੈਦਾ ਹੋਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ।

Read Latest News and Breaking News at Daily Post TV, Browse for more News

Ad
Ad

Punjab District News