Banner
Banner

ਪੰਜਾਬ ਹਿਊਮਨ ਰਾਈਟ ਕਮਿਸ਼ਨ ਵੱਲੋਂ ਨੋਟਿਸ ਜਾਰੀ

Breaking News: ਪੰਜਾਬ ਹਿਊਮਨ ਰਾਈਟ ਕਮਿਸ਼ਨ ਨੇ ਅੱਜ ਇੱਕ ਮਹੱਤਵਪੂਰਕ ਨੋਟਿਸ ਜਾਰੀ ਕਰਦੇ ਹੋਏ ਸਾਰੇ ਰਾਜ ਦੀਆਂ ਕੰਪਨੀਆਂ ਨੂੰ ਸੰਦੇਸ਼ ਦਿੱਤਾ ਕਿ ਉਹ ਆਪਣੇ ਕੌਰਪੋਰੇਟ ਸੋਸ਼ਲ ਰਿਸਪਾਂਸਬਿਲਟੀ (CSR) ਦੇ ਤਹਿਤ ਹੜ੍ਹ ਪੀੜਤਾਂ ਦੀ ਮਦਦ ਕਰਨ ਵਿੱਚ ਨਾਕਾਮ ਰਹੇ ਹਨ। ਕਮਿਸ਼ਨ ਦੇ ਜਸਟਿਸ ਸੰਤ ਪ੍ਰਕਾਸ਼ ਨੇ ਕੰਪਨੀ ਐਕਟ, 2013 ਦਾ ਹਵਾਲਾ ਦਿੰਦੇ ਹੋਏ ਇਹ ਨੋਟਿਸ ਜਾਰੀ […]
Khushi
By : Updated On: 05 Sep 2025 14:27:PM
ਪੰਜਾਬ ਹਿਊਮਨ ਰਾਈਟ ਕਮਿਸ਼ਨ ਵੱਲੋਂ ਨੋਟਿਸ ਜਾਰੀ

Breaking News: ਪੰਜਾਬ ਹਿਊਮਨ ਰਾਈਟ ਕਮਿਸ਼ਨ ਨੇ ਅੱਜ ਇੱਕ ਮਹੱਤਵਪੂਰਕ ਨੋਟਿਸ ਜਾਰੀ ਕਰਦੇ ਹੋਏ ਸਾਰੇ ਰਾਜ ਦੀਆਂ ਕੰਪਨੀਆਂ ਨੂੰ ਸੰਦੇਸ਼ ਦਿੱਤਾ ਕਿ ਉਹ ਆਪਣੇ ਕੌਰਪੋਰੇਟ ਸੋਸ਼ਲ ਰਿਸਪਾਂਸਬਿਲਟੀ (CSR) ਦੇ ਤਹਿਤ ਹੜ੍ਹ ਪੀੜਤਾਂ ਦੀ ਮਦਦ ਕਰਨ ਵਿੱਚ ਨਾਕਾਮ ਰਹੇ ਹਨ।

ਕਮਿਸ਼ਨ ਦੇ ਜਸਟਿਸ ਸੰਤ ਪ੍ਰਕਾਸ਼ ਨੇ ਕੰਪਨੀ ਐਕਟ, 2013 ਦਾ ਹਵਾਲਾ ਦਿੰਦੇ ਹੋਏ ਇਹ ਨੋਟਿਸ ਜਾਰੀ ਕੀਤਾ ਹੈ। ਇਸ ਐਕਟ ਦੇ ਤਹਿਤ, ਹਰ ਵੱਡੀ ਕੰਪਨੀ ਲਈ ਨਿਯਮਤ ਤੌਰ ‘ਤੇ ਆਪਣੇ ਮੁਨਾਫ਼ੇ ਦਾ 2% ਸਮਾਜਿਕ ਭਲਾਈ ਲਈ ਦਾਨ ਕਰਨਾ ਲਾਜ਼ਮੀ ਹੈ।

ਡਾ. ਪੰਡਿਤਰਾਓ ਧਰੇਨਵਰ ਵੱਲੋਂ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਦਾਇਰ ਕੀਤੇ ਗਏ ਮਾਮਲੇ ਦੀ ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪੰਜਾਬ ਵਿੱਚ ਕਿਸੇ ਵੀ ਕੰਪਨੀ ਨੇ ਹੜ੍ਹ ਪੀੜਤਾਂ ਲਈ ਯੋਗਦਾਨ ਨਹੀਂ ਪਾਇਆ ਹੈ।

ਕਮਿਸ਼ਨ ਨੇ ਸਖ਼ਤ ਸਟੈਂਡ ਲਿਆ ਹੈ ਅਤੇ ਸਬੰਧਤ ਸਰਕਾਰੀ ਅਧਿਕਾਰੀਆਂ ਅਤੇ ਕੰਪਨੀਆਂ ਨੂੰ ਤੁਰੰਤ ਜਵਾਬ ਦੇਣ ਦੇ ਨਿਰਦੇਸ਼ ਦਿੱਤੇ ਹਨ।

Read Latest News and Breaking News at Daily Post TV, Browse for more News

Ad
Ad