Journalism Of Hope
BREAKING NEWS
ਰੰਧਾਵਾ ਖ਼ੁਦਕੁਸ਼ੀ ਮਾਮਲਾ: ਸੁਪਰੀਮ ਕੋਰਟ ਵੱਲੋਂ ਲਾਲਜੀਤ ਭੁੱਲਰ ਦੇ ਪਿਤਾ ਨੂੰ ਵੱਡੀ ਰਾਹਤ......KBC ਦੇ ਸਵਾਲ ’ਤੇ ਪੰਜਾਬ ’ਚ ਇਤਰਾਜ਼, ਅਮਿਤਾਭ ਬੱਚਨ ਅਤੇ ਸੋਨੀ ਟੀਵੀ ਨੂੰ ਕਾਨੂੰਨੀ ਨੋਟਿਸ.....ਮਹਿਲਾ ਕਰਮਚਾਰੀ ਨੇ ਕੈਬਿਨ ਵਿੱਚ XEN ਦੀ ਕੀਤੀ ਛਿੱਤਰ-ਪਰੇਡ.....ਜਥੇਦਾਰ ਗੜਗੱਜ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ.......ਵੈਲਿੰਗਟਨ ਟੈਸਟ ’ਚ ਭਾਰਤ ਦੀ ਪਕੜ ਮਜ਼ਬੂਤ, ਨਿਊਜ਼ੀਲੈਂਡ ਨੇ 119 ਦੌੜਾਂ ‘ਤੇ ਗੁਆਈਆਂ 2 ਵਿਕਟਾਂ........ਵੈਲਿੰਗਟਨ ਟੈਸਟ ’ਚ ਭਾਰਤ ਦੀ ਪਕੜ ਮਜ਼ਬੂਤ, ਨਿਊਜ਼ੀਲੈਂਡ ਨੇ 119 ਦੌੜਾਂ ‘ਤੇ ਗੁਆਈਆਂ 2 ਵਿਕਟਾਂ..........ਰਾਜਸਥਾਨ ’ਚ ਭਿਆਨਕ ਸੜਕ ਹਾਦਸਾ, ਇੱਕੋ ਪਰਿਵਾਰ ਦੇ 9 ਜੀਆਂ ਦੀ ਮੌਤ........ਕ੍ਰਿਕਟਰ ਯੁਜਵੇਂਦਰ ਚਾਹਲ ਭਾਜਪਾ ’ਚ ਸ਼ਾਮਲ

ਪੰਜਾਬ ਪੁਲਿਸ ਦੇ ACP ਦਾ ਵਟਸਐਪ ਹੈਕ, ਭੇਜੇ ਜਾ ਰਹੇ ਅਜੀਬੋ-ਗਰੀਬ ਮੈਸੇਜ ਲੋਕਾਂ ਦੇ ਉੱਡੇ ਹੋਸ਼

ਪੰਜਾਬ ਪੁਲਿਸ ਦੇ ਏਸੀਪੀ ਦਾ ਵਟਸਐਪ ਹੈਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ, ਏਸੀਪੀ ਈਸਟ ਸੁਮਿਤ ਸੂਦ ਦਾ ਠੱਗਾਂ ਵੱਲੋਂ ਵਟਸਐਪ ਹੈਕ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਸਾਰੇ ਦੋਸਤਾਂ ਨੂੰ ਚਲਾਨ ਦੀ ਫੋਟੋ ਭੇਜ ਕੇ 1 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਦਾ ਮੇਸੇਜ ਭੇਜਿਆ ਗਿਆ ਹੈ। ਲੁਧਿਆਣਾ ਈਸਟ ਵਿੱਚ ਤੈਨਾਤ ਏਸੀਪੀ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਪੰਜਾਬ ਪੁਲਿਸ ਦੇ ACP ਦਾ ਵਟਸਐਪ ਹੈਕ, ਭੇਜੇ ਜਾ ਰਹੇ ਅਜੀਬੋ-ਗਰੀਬ ਮੈਸੇਜ ਲੋਕਾਂ ਦੇ ਉੱਡੇ ਹੋਸ਼
dark web hooded hacker security concept

ਪੰਜਾਬ ਪੁਲਿਸ ਦੇ ਏਸੀਪੀ ਦਾ ਵਟਸਐਪ ਹੈਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ, ਏਸੀਪੀ ਈਸਟ ਸੁਮਿਤ ਸੂਦ ਦਾ ਠੱਗਾਂ ਵੱਲੋਂ ਵਟਸਐਪ ਹੈਕ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਸਾਰੇ ਦੋਸਤਾਂ ਨੂੰ ਚਲਾਨ ਦੀ ਫੋਟੋ ਭੇਜ ਕੇ 1 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਦਾ ਮੇਸੇਜ ਭੇਜਿਆ ਗਿਆ ਹੈ। ਲੁਧਿਆਣਾ ਈਸਟ ਵਿੱਚ ਤੈਨਾਤ ਏਸੀਪੀ ਸੁਮਿਤ ਸੂਦ ਪਿਛਲੇ 2 ਦਿਨਾਂ ਤੋਂ ਛੁੱਟੀ ‘ਤੇ ਹਨ। ਕੁਝ ਲੋਕਾਂ ਨੂੰ ਸ਼ੱਕ ਹੋਇਆ ਕਿ ਇਹ ਫੇਕ ਮੇਸੇਜ ਹਨ ਅਤੇ ਉਨ੍ਹਾਂ ਦਾ ਮੋਬਾਈਲ ਹੈਕ ਕਰਕੇ ਭੇਜੇ ਗਏ ਹਨ।

ਇੰਝ ਭੇਜੇ ਜਾ ਰਹੇ ਸੀ ਆਨਲਾਈਨ ਚਲਾਨ ਦੇ ਲਿੰਕ
ਏਸੀਪੀ ਸੂਦ ਨੇ ਦੱਸਿਆ ਕਿ ਅਚਾਨਕ ਹੀ ਉਨ੍ਹਾਂ ਨੂੰ ਕਈ ਦੋਸਤਾਂ ਵੱਲੋਂ ਫੋਨ ਆਉਣ ਲੱਗ ਪਏ ਕਿ ਉਨ੍ਹਾਂ ਦੇ ਨਾਂ ‘ਤੇ ਆਨਲਾਈਨ ਚਲਾਨ ਹੋਣ ਦੇ ਮੈਸੇਜ ਆਏ ਹਨ। ਜਦੋਂ ਏਸੀਪੀ ਸੂਦ ਨੇ ਵਿਸਥਾਰ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦਾ ਵਟਸਐਪ ਕਿਸੇ ਨੇ ਹੈਕ ਕਰਕੇ ਇਹ ਮੈਸੇਜ ਭੇਜੇ ਹਨ।

ਮੈਸੇਜ ਭੇਜਣ ਵਾਲੇ ਵੱਲੋਂ ਚਲਾਨ ਦੀ ਕਾਪੀ ਨਾਲ ਨਾਲ ਪੈਸੇ ਜਮ੍ਹਾਂ ਕਰਵਾਉਣ ਲਈ ਇੱਕ ਲਿੰਕ ਵੀ ਭੇਜਿਆ ਗਿਆ ਹੈ। ਇਹ ਲਿੰਕ ਕਿਸੇ ਨੂੰ ਅੱਗੇ ਭੇਜੇ ਨਹੀਂ ਜਾ ਸਕਦੇ, ਸਿਰਫ ਖੋਲ੍ਹ ਕੇ ਪੈਸੇ ਜਮ੍ਹਾਂ ਕਰਵਾਉਣ ਲਈ ਹੀ ਲਿਖਿਆ ਆ ਰਿਹਾ ਹੈ। ਏਸੀਪੀ ਸੂਦ ਵੱਲੋਂ ਇਸ ਮਾਮਲੇ ਦੀ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਸ਼ੁੱਕਰਵਾਰ ਨੂੰ ਵੀ ਉਨ੍ਹਾਂ ਦੇ ਨੰਬਰ ਤੋਂ ਮੈਸੇਜ ਭੇਜੇ ਗਏ ਹਨ।

ਸਾਇਬਰ ਸੈੱਲ ਦੇ ਏਸੀਪੀ ਮੁਰਾਦ ਜਸਬੀਰ ਸਿੰਘ ਗਿੱਲ ਨੇ ਦੱਸਿਆ ਕਿ ਲੋਕ ਅਜਿਹੇ ਮੈਸੇਜਾਂ ਤੋਂ ਸਾਵਧਾਨ ਰਹਿਣ। ਜੇਕਰ ਇਸ ਤਰ੍ਹਾਂ ਦੇ ਕੋਈ ਵੀ ਮੈਸੇਜ ਆਉਣ, ਤਾਂ ਉਨ੍ਹਾਂ ਦੀ ਪੁਸ਼ਟੀ ਜ਼ਰੂਰ ਕਰੋ। ਮੈਸੇਜ ਨਾਲ ਆਉਣ ਵਾਲੇ APK ਲਿੰਕ ‘ਤੇ ਕਦੇ ਵੀ ਕਲਿਕ ਨਾ ਕਰੋ। ਜੇ ਤੁਸੀਂ ਉਸ ਲਿੰਕ ‘ਤੇ ਕਲਿਕ ਕਰਦੇ ਹੋ, ਤਾਂ ਨੁਕਸਾਨ ਹੋ ਸਕਦਾ ਹੈ।

Read Latest News and Breaking News at Daily Post TV, Browse for more News

Ad
Ad

Punjab District News