ਪੰਜਾਬ ਪੁਲਿਸ ਵੱਲੋਂ ਵੱਡਾ ਉਪਰਾਲਾ, ਗੁੰਮ ਹੋਏ 142 ਦੇ ਕਰੀਬ ਮੋਬਾਈਲ ਅਸਲ ਮਾਲਕਾਂ ਨੂੰ ਸੌਂਪੇ
Fathegarh Sahib Police; ਫਤਿਹਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਵੱਡਾ ਉਪਰਾਲਾ ਕਰਦਿਆਂ ਹੋਇਆਂ ਮਹਿਜ ਦੋ ਦਿਨ ਪਹਿਲਾਂ ਹੀ ਅਤੇ ਲੰਮੇ ਸਮੇਂ ਤੋਂ ਚੋਰੀ ਤੇ ਗੁੰਮ ਹੋਏ 142 ਦੇ ਕਰੀਬ ਮੋਬਾਈਲ ਫੋਨ ਟੈਕਨੀਕਲ ਤਰੀਕੇ ਨਾਲ ਲੱਭ ਕੇ ਫੋਨ ਦੇ ਅਸਲ ਮਾਲਕਾ ਨੂੰ ਸੌਂਪੇ ਗਏ, ਲੰਮੇ ਸਮੇਂ ਤੋਂ ਗੁੰਮ ਹੋਏ ਮੋਬਾਇਲ ਪ੍ਰਾਪਤ ਕਰਕੇ ਮੋਬਾਇਲ ਮਾਲਕਾਂ ਵਿੱਚ ਕਾਫੀ ਪੁਲਿਸ ਪ੍ਰਤੀ ਉਤਸਾਹ ਵੀ ਦੇਖਿਆ ਗਿਆ, ਕਿਉਂਕਿ ਹੁਣ ਉਹ ਆਪਣੇ ਗੁੰਮ ਹੋਏ ਮੋਬਾਇਲ ਫੋਨਾਂ ਨੂੰ ਪ੍ਰਾਪਤ ਹੋਣਾ ਭੁੱਲ ਹੀ ਚੁੱਕੇ ਸਨ ।
ਇਸ ਮੌਕੇ ਐਸਐਸਪੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਕਈ ਲੋਕਾਂ ਦੇ ਫੋਨ ਡਿੱਗ ਜਾਂ ਚੋਰੀ ਹੋ ਜਾਂਦੇ ਹਨ ਤੇ ਉਨਾਂ ਵੱਲੋਂ ਆਪਣੀਆਂ ਦਰਖਾਸਤਾਂ ਸਬੰਧਿਤ ਥਾਣੇ ਵਿੱਚ ਦਰਜ ਕਰਾਉਣ ਉਪਰੰਤ ਪੁਲਿਸ ਵੱਲੋਂ ਲਗਾਤਾਰ ਫੋਨ ਨੂੰ ਲੱਭਣ ਉੱਤੇ ਕੰਮ ਕੀਤੇ ਜਾਂਦੇ ਹਨ ਤੇ ਅੱਜ ਉਹਨਾਂ ਦੇ ਵੱਲੋਂ ਗੁੰਮੇ ਹੋਏ 142 ਦੇ ਕਰੀਬ ਮੋਬਾਇਲ ਉਹਨਾਂ ਦੇ ਮਾਲਕਾਂ ਨੂੰ ਦਿੱਤੇ ਗਏ ਹਨ।
ਐਸਐਸਪੀ ਸ਼ੁਭਮ ਅਗਰਵਾਲ ਨੇ ਪਬਲਿਕ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਹਾਡਾ ਫੋਨ ਚੋਰੀ ਜਾਂ ਗੁੰਮ ਹੋ ਜਾਂਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਥਾਣੇ ਨੂੰ ਦਿੱਤੀ ਜਾਵੇ ਤਾਂ ਜੋ ਤੁਹਾਡੇ ਫੋਨ ਦੀ ਭਾਲ ਕਰਕੇ ਤੁਹਾਨੂੰ ਵਾਪਸ ਦਿੱਤਾ ਜਾਵੇ।
ਜਿਨਾਂ ਦੇ ਮੋਬਾਇਲ ਚੋਰੀ ਹੋਏ ਸਨ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਬਹੁਤ ਹੀ ਚੰਗਾ ਕੰਮ ਕੀਤਾ ਗਿਆ ਹੈ ਕਾਫੀ ਲੰਬੇ ਸਮੇਂ ਤੋਂ ਉਨਾਂ ਦੇ ਫੋਨ ਚੋਰੀ ਹੋਏ ਸਨ ਜੋ ਕਿ ਅੱਜ ਮਿਲੇ ਹਨ।
ਇਹਨਾਂ ਵਿੱਚੋਂ ਮਹਿਜ਼ ਦੋ ਦਿਨ ਪਹਿਲਾਂ ਹੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਅਨੰਦਪੁਰ ਕਲੌੜ ਨਿਵਾਸੀ ਦਾ ਫੋਨ ਗੁੰਮ ਹੋਇਆ ਸੀ ਜੋ ਉਸ ਨੂੰ ਦੋ ਦਿਨਾਂ ਵਿੱਚ ਹੀ ਪੁਲਿਸ ਵੱਲੋਂ ਲੱਭ ਕੇ ਦੇ ਦਿੱਤਾ ਗਿਆ ਤੇ ਉਹਨਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ।