Banner
Banner

ਰਾਸ਼ਟਰਪਤੀ ਭਵਨ ‘ਚ ਗੂੰਜੇਗਾ ਪੰਜਾਬ ਦਾ ਨਾ: ਪੰਜਾਬ ਦੀਆਂ ਤਿੰਨ ਹਸਤੀਆਂ ਸਮੇਤ ਸਫ਼ਾਈ ਯੋਧੇ ਸਾਬਕਾ DIG ਇੰਦਰਜੀਤ ਸਿੰਘ ਨੂੰ ਅੱਜ ਮਿਲੇਗਾ ‘ਪਦਮ ਸ਼੍ਰੀ’

Padma Shri Award: ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰਾਂ ਵਿੱਚੋਂ ਇੱਕ ‘ਪਦਮ ਸ਼੍ਰੀ’ (Padma Shri Award) ਨਾਲ ਅੱਜ ਪੰਜਾਬ ਅਤੇ ਚੰਡੀਗੜ੍ਹ ਦੀਆਂ ਚਾਰ ਪ੍ਰਮੁੱਖ ਸ਼ਖਸੀਅਤਾਂ ਨੂੰ ਨਿਵਾਜਿਆ ਜਾਵੇਗਾ। ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਐਲਾਨੇ ਗਏ ਇਨ੍ਹਾਂ ਪੁਰਸਕਾਰਾਂ ਨੂੰ ਅੱਜ ਰਾਸ਼ਟਰਪਤੀ ਭਵਨ ਦੇ ਗਣਤੰਤਰ ਮੰਡਪ ਵਿਖੇ ਆਯੋਜਿਤ ਇੱਕ ਵਿਸ਼ੇਸ਼ ਨਾਗਰਿਕ ਸਨਮਾਨ ਸਮਾਰੋਹ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ […]
Khushi
By : Updated On: 25 May 2026 13:16:PM
ਰਾਸ਼ਟਰਪਤੀ ਭਵਨ ‘ਚ ਗੂੰਜੇਗਾ ਪੰਜਾਬ ਦਾ ਨਾ: ਪੰਜਾਬ ਦੀਆਂ ਤਿੰਨ ਹਸਤੀਆਂ ਸਮੇਤ ਸਫ਼ਾਈ ਯੋਧੇ ਸਾਬਕਾ DIG ਇੰਦਰਜੀਤ ਸਿੰਘ ਨੂੰ ਅੱਜ ਮਿਲੇਗਾ ‘ਪਦਮ ਸ਼੍ਰੀ’

Padma Shri Award: ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰਾਂ ਵਿੱਚੋਂ ਇੱਕ ‘ਪਦਮ ਸ਼੍ਰੀ’ (Padma Shri Award) ਨਾਲ ਅੱਜ ਪੰਜਾਬ ਅਤੇ ਚੰਡੀਗੜ੍ਹ ਦੀਆਂ ਚਾਰ ਪ੍ਰਮੁੱਖ ਸ਼ਖਸੀਅਤਾਂ ਨੂੰ ਨਿਵਾਜਿਆ ਜਾਵੇਗਾ। ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਐਲਾਨੇ ਗਏ ਇਨ੍ਹਾਂ ਪੁਰਸਕਾਰਾਂ ਨੂੰ ਅੱਜ ਰਾਸ਼ਟਰਪਤੀ ਭਵਨ ਦੇ ਗਣਤੰਤਰ ਮੰਡਪ ਵਿਖੇ ਆਯੋਜਿਤ ਇੱਕ ਵਿਸ਼ੇਸ਼ ਨਾਗਰਿਕ ਸਨਮਾਨ ਸਮਾਰੋਹ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਪ੍ਰਦਾਨ ਕੀਤਾ ਜਾਵੇਗਾ। ਦੇਸ਼ ਦਾ ਮਾਣ ਵਧਾਉਣ ਵਾਲੀਆਂ ਇਨ੍ਹਾਂ ਹਸਤੀਆਂ ਵਿੱਚ ਖੇਡ, ਸਮਾਜ ਸੇਵਾ ਅਤੇ ਅਧਿਆਤਮਿਕ ਖੇਤਰ ਦੇ ਦਿੱਗਜ ਸ਼ਾਮਲ ਹਨ।

ਪੰਜਾਬ ਦੀਆਂ ਇਹ ਤਿੰਨ ਨਾਮਵਰ ਹਸਤੀਆਂ ਹੋਣਗੀਆਂ ਸਨਮਾਨਿਤ

ਪੰਜਾਬ ਦੀ ਝੋਲੀ ਵਿੱਚ ਅੱਜ ਤਿੰਨ ਪਦਮ ਸ਼੍ਰੀ ਪੁਰਸਕਾਰ ਪੈਣ ਜਾ ਰਹੇ ਹਨ, ਜੋ ਵੱਖ-ਵੱਖ ਖੇਤਰਾਂ ਵਿੱਚ ਪਾਏ ਬੇਮਿਸਾਲ ਯੋਗਦਾਨ ਦਾ ਨਤੀਜਾ ਹਨ:

  • ਹਰਮਨਪ੍ਰੀਤ ਕੌਰ (ਖੇਡ – ਕ੍ਰਿਕਟ): ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ, ਜਿਨ੍ਹਾਂ ਦੀ ਅਗਵਾਈ ਵਿੱਚ ਭਾਰਤ ਨੇ ਵਿਸ਼ਵ ਕੱਪ ‘ਚ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ। ਉਹ ਅੰਤਰਰਾਸ਼ਟਰੀ ਟੀ-20 ਕ੍ਰਿਕਟ ਵਿੱਚ ਸੈਂਕੜਾ ਜੜਨ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਹਨ।
  • ਬਲਦੇਵ ਸਿੰਘ (ਖੇਡ – ਹਾਕੀ ਕੋਚ): ਹਾਕੀ ਜਗਤ ਦੇ ਇੱਕ ਨਾਮਵਰ ਅਤੇ ਤਜਰਬੇਕਾਰ ਕੋਚ, ਜਿਨ੍ਹਾਂ ਨੇ ਦੇਸ਼ ਨੂੰ 50 ਤੋਂ ਵੱਧ ਅੰਤਰਰਾਸ਼ਟਰੀ ਹਾਕੀ ਖਿਡਾਰੀ ਦਿੱਤੇ ਹਨ। ਉਨ੍ਹਾਂ ਨੇ ਮਹਿਲਾ ਹਾਕੀ ਨੂੰ ਪ੍ਰਫੁੱਲਿਤ ਕਰਨ ਲਈ ਇੱਕ ਵਿਸ਼ੇਸ਼ ਟ੍ਰੇਨਿੰਗ ਸੈਂਟਰ ਵੀ ਸਥਾਪਿਤ ਕੀਤਾ ਹੈ।
  • ਸੰਤ ਨਿਰੰਜਨ ਦਾਸ (ਅਧਿਆਤਮਿਕ ਅਤੇ ਸਮਾਜ ਸੇਵਾ): ਪ੍ਰਸਿੱਧ ਅਧਿਆਤਮਿਕ ਆਗੂ, ਜਿਨ੍ਹਾਂ ਨੇ ਸਮਾਜ ਭਲਾਈ ਦੇ ਕਾਰਜਾਂ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਵੱਲੋਂ ਸਥਾਪਿਤ ‘ਸਰਵਣ ਦਾਸ ਚੈਰੀਟੇਬਲ ਆਈ ਹਸਪਤਾਲ’ ਅਤੇ ‘ਸਰਵਣ ਦਾਸ ਮਾਡਲ ਸਕੂਲ’ ਲੋਕਾਂ ਨੂੰ ਮੁਫ਼ਤ ਸਿਹਤ ਤੇ ਸਿੱਖਿਆ ਸੇਵਾਵਾਂ ਪ੍ਰਦਾਨ ਕਰ ਰਹੇ ਹਨ।

ਚੰਡੀਗੜ੍ਹ ਦੇ 88 ਸਾਲਾ ‘ਸਫ਼ਾਈ ਯੋਧੇ’ ਸਾਬਕਾ DIG ਨੂੰ ਵਿਸ਼ੇਸ਼ ਸਨਮਾਨ

ਅੱਜ ਦਾ ਦਿਨ ਚੰਡੀਗੜ੍ਹ ਲਈ ਵੀ ਬੇਹੱਦ ਖ਼ਾਸ ਅਤੇ ਮਾਣਮੱਤਾ ਹੈ। ਪੰਜਾਬ ਪੁਲਿਸ ਤੋਂ 1996 ਵਿੱਚ ਸੇਵਾਮੁਕਤ ਹੋਏ 88 ਸਾਲਾ ਸਾਬਕਾ ਡੀਆਈਜੀ (DIG) ਇੰਦਰਜੀਤ ਸਿੰਘ ਸਿੱਧੂ ਨੂੰ ਰਾਸ਼ਟਰਪਤੀ ਵੱਲੋਂ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ।

ਮੂਲ ਰੂਪ ਵਿੱਚ ਪੰਜਾਬ ਦੇ ਸੰਗਰੂਰ ਦੇ ਰਹਿਣ ਵਾਲੇ ਅਤੇ ਅੱਤਵਾਦ ਦੇ ਦੌਰ ਦੌਰਾਨ ਅੰਮ੍ਰਿਤਸਰ ਵਿੱਚ ਐਸਪੀ ਸਿਟੀ ਵਰਗੇ ਅਹਿਮ ਅਹੁਦਿਆਂ ‘ਤੇ ਸੇਵਾ ਨਿਭਾਉਣ ਵਾਲੇ ਇੰਦਰਜੀਤ ਸਿੰਘ ਸਿੱਧੂ ਪਿਛਲੇ ਕਈ ਸਾਲਾਂ ਤੋਂ ਚੰਡੀਗੜ੍ਹ ਦੇ ਸੈਕਟਰ 49 ਦੀਆਂ ਗਲੀਆਂ ਵਿੱਚ ਖੁਦ ਝਾੜੂ ਲਗਾ ਕੇ ਸਫ਼ਾਈ ਦਾ ਸੰਦੇਸ਼ ਦੇ ਰਹੇ ਹਨ। ਹਰ ਰੋਜ਼ ਸਵੇਰੇ 5 ਵਜੇ ਉੱਠ ਕੇ ਸਫ਼ਾਈ ਕਰਨ ਵਾਲੇ ਸਿੱਧੂ ਦਾ ਇੱਕ ਵੀਡੀਓ ਪਿਛਲੇ ਸਾਲ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਉਹ ਪੂਰੇ ਦੇਸ਼ ਵਿੱਚ ਚਰਚਾ ਦਾ ਕੇਂਦਰ ਬਣੇ।

ਉਨ੍ਹਾਂ ਮੁਤਾਬਕ, ਇੱਕ ਵਾਰ ਜਦੋਂ ਉਹ ਅਮਰੀਕਾ ਗਏ ਸਨ ਤਾਂ ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਨੂੰ ਸੜਕ ‘ਤੇ ਕਾਗਜ਼ ਸੁੱਟਣ ਤੋਂ ਰੋਕਿਆ ਸੀ, ਜਿਸ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਸਫ਼ਾਈ ਨੂੰ ਆਪਣੇ ਜੀਵਨ ਦਾ ਮਿਸ਼ਨ ਬਣਾ ਲਿਆ। ਪਤਨੀ ਦੇ ਦੇਹਾਂਤ ਅਤੇ ਪੁੱਤਰ ਦੇ ਵਿਦੇਸ਼ ਹੋਣ ਦੇ ਬਾਵਜੂਦ ਉਹ ਇਸ ਉਮਰ ਵਿੱਚ ਵੀ ਨਿਰੰਤਰ ਸਮਾਜ ਸੇਵਾ ਕਰ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰੀਰ ਸਾਥ ਦੇਵੇਗਾ, ਉਹ ਆਪਣੀ ਸਫ਼ਾਈ ਮੁਹਿੰਮ ਜਾਰੀ ਰੱਖਣਗੇ।

Read Latest News and Breaking News at Daily Post TV, Browse for more News

Ad
Ad