Journalism Of Hope
BREAKING NEWS
ਰੰਧਾਵਾ ਖ਼ੁਦਕੁਸ਼ੀ ਮਾਮਲਾ: ਸੁਪਰੀਮ ਕੋਰਟ ਵੱਲੋਂ ਲਾਲਜੀਤ ਭੁੱਲਰ ਦੇ ਪਿਤਾ ਨੂੰ ਵੱਡੀ ਰਾਹਤ......KBC ਦੇ ਸਵਾਲ ’ਤੇ ਪੰਜਾਬ ’ਚ ਇਤਰਾਜ਼, ਅਮਿਤਾਭ ਬੱਚਨ ਅਤੇ ਸੋਨੀ ਟੀਵੀ ਨੂੰ ਕਾਨੂੰਨੀ ਨੋਟਿਸ.....ਮਹਿਲਾ ਕਰਮਚਾਰੀ ਨੇ ਕੈਬਿਨ ਵਿੱਚ XEN ਦੀ ਕੀਤੀ ਛਿੱਤਰ-ਪਰੇਡ.....ਜਥੇਦਾਰ ਗੜਗੱਜ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ.......ਵੈਲਿੰਗਟਨ ਟੈਸਟ ’ਚ ਭਾਰਤ ਦੀ ਪਕੜ ਮਜ਼ਬੂਤ, ਨਿਊਜ਼ੀਲੈਂਡ ਨੇ 119 ਦੌੜਾਂ ‘ਤੇ ਗੁਆਈਆਂ 2 ਵਿਕਟਾਂ........ਵੈਲਿੰਗਟਨ ਟੈਸਟ ’ਚ ਭਾਰਤ ਦੀ ਪਕੜ ਮਜ਼ਬੂਤ, ਨਿਊਜ਼ੀਲੈਂਡ ਨੇ 119 ਦੌੜਾਂ ‘ਤੇ ਗੁਆਈਆਂ 2 ਵਿਕਟਾਂ..........ਰਾਜਸਥਾਨ ’ਚ ਭਿਆਨਕ ਸੜਕ ਹਾਦਸਾ, ਇੱਕੋ ਪਰਿਵਾਰ ਦੇ 9 ਜੀਆਂ ਦੀ ਮੌਤ........ਕ੍ਰਿਕਟਰ ਯੁਜਵੇਂਦਰ ਚਾਹਲ ਭਾਜਪਾ ’ਚ ਸ਼ਾਮਲ

ਪੰਜਾਬ ‘ਚ ਮੁੜ ਮੀਂਹ ਨੇ ਵਧਾਈ ਚਿੰਤਾ, ਘੱਗਰ ਤੇ ਸਤਲੁਜ ਨੇੜਲੇ ਇਲਾਕਿਆਂ ਵਿੱਚ ਹੜ੍ਹ ਦਾ ਖ਼ਤਰਾ

ਚੰਡੀਗੜ੍ਹ | 2 ਸਤੰਬਰ 2025: ਪੰਜਾਬ ਅਤੇ ਇਲਾਕੇ ਦੇ ਪਹਾੜੀ ਰਾਜਾਂ ‘ਚ ਲਗਾਤਾਰ ਪੈ ਰਹੀ ਮੀਂਹ ਨੇ ਸੂਬੇ ਵਿੱਚ ਹੜ੍ਹ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਘੱਗਰ, ਸਤਲੁਜ, ਰਾਵੀ ਅਤੇ ਬਿਆਸ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ। ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ ਅਤੇ ਅੱਜ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਪੰਜਾਬ ‘ਚ ਮੁੜ ਮੀਂਹ ਨੇ ਵਧਾਈ ਚਿੰਤਾ, ਘੱਗਰ ਤੇ ਸਤਲੁਜ ਨੇੜਲੇ ਇਲਾਕਿਆਂ ਵਿੱਚ ਹੜ੍ਹ ਦਾ ਖ਼ਤਰਾ

ਚੰਡੀਗੜ੍ਹ | 2 ਸਤੰਬਰ 2025: ਪੰਜਾਬ ਅਤੇ ਇਲਾਕੇ ਦੇ ਪਹਾੜੀ ਰਾਜਾਂ ‘ਚ ਲਗਾਤਾਰ ਪੈ ਰਹੀ ਮੀਂਹ ਨੇ ਸੂਬੇ ਵਿੱਚ ਹੜ੍ਹ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਘੱਗਰ, ਸਤਲੁਜ, ਰਾਵੀ ਅਤੇ ਬਿਆਸ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ। ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ ਅਤੇ ਅੱਜ ਤੋਂ ਲੈ ਕੇ 3 ਸਤੰਬਰ ਤੱਕ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ।

ਕਈ ਸ਼ਹਿਰ ਪਾਣੀ ‘ਚ ਡੁੱਬੇ, ਆਵਾਜਾਈ ਪ੍ਰਭਾਵਿਤ

  • ਰੁਕ-ਰੁਕ ਕੇ ਪੈ ਰਹੀ ਮੀਂਹ ਕਾਰਨ ਚੰਡੀਗੜ੍ਹ, ਮੁਹਾਲੀ, ਜਲੰਧਰ, ਰੋਪੜ, ਬਲਾਚੌਰ ਅਤੇ ਹੋਰ ਸ਼ਹਿਰਾਂ ਵਿੱਚ ਪਾਣੀ ਭਰਾਅ ਦੀ ਸਥਿਤੀ ਬਣੀ ਹੋਈ ਹੈ।
  • ਮੁੱਖ ਸੜਕਾਂ, ਬਾਜ਼ਾਰ ਤੇ ਰਿਹਾਇਸ਼ੀ ਇਲਾਕੇ ਪਾਣੀ ਵਿਚ ਫਸੇ ਹੋਏ ਹਨ।
  • ਵਾਹਨ ਚਲਾਉਣ ਅਤੇ ਬਚਾਅ ਕਾਰਜਾਂ ਵਿੱਚ ਰੁਕਾਵਟ ਆ ਰਹੀ ਹੈ।

ਘੱਗਰ ਤੇ ਸਤਲੁਜ ਨੇੜਲੇ ਪਿੰਡਾਂ ‘ਚ ਹੜ੍ਹ ਦਾ ਡਰ

  • ਰੂਪਨਗਰ, ਮਾਨਸਾ ਅਤੇ ਫ਼ਤਿਹਗੜ੍ਹ ਸਾਹਿਬ ਦੇ ਪਿੰਡਾਂ ਵਿਚ ਹੜ੍ਹ ਆਉਣ ਦੀ ਆਸ਼ੰਕਾ।
  • ਲੋਕ ਆਪਣੇ ਘਰਾਂ ਦੇ ਕੀਮਤੀ ਸਾਮਾਨ ਨੂੰ ਉਚੀਆਂ ਥਾਵਾਂ ਤੇ ਰੱਖ ਰਹੇ ਹਨ।
  • NDRF, SDRF ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਲਾਕੇ ‘ਚ ਚੌਕਸੀ ਵਧਾ ਦਿੱਤੀ ਹੈ।

24 ਘੰਟਿਆਂ ਵਿਚ ਇਨ੍ਹਾਂ ਸ਼ਹਿਰਾਂ ‘ਚ ਹੋਈ ਭਾਰੀ ਮੀਂਹ:

ਸ਼ਹਿਰਮੀਂਹ (ਮਿਲੀਮੀਟਰ)
ਬਲਾਚੌਰ123.5 mm
ਨਵਾਂ ਸ਼ਹਿਰ112.7 mm
ਰੋਪੜ91 mm
ਮੁਹਾਲੀ84 mm
ਮਾਨਸਾ42 mm
ਹੁਸ਼ਿਆਰਪੁਰ26.5 mm
ਬਠਿੰਡਾ13.5 mm
ਫ਼ਿਰੋਜ਼ਪੁਰ12 mm
ਫ਼ਰੀਦਕੋਟ10.2 mm
ਪਠਾਨਕੋਟ3.6 mm
ਚੰਡੀਗੜ੍ਹ99.9 mm

ਮੌਸਮ ਵਿਭਾਗ ਦੀ ਚੇਤਾਵਨੀ

ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਅਗਲੇ ਦਿਨ ਵੀ ਮੋਨਸੂਨ ਸਰਗਰਮ ਰਹਿਣ ਦੀ ਸੰਭਾਵਨਾ ਹੈ। ਜ਼ਮੀਨੀ ਹਾਲਾਤਾਂ ਨੂੰ ਵੇਖਦਿਆਂ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਐਮਰਜੈਂਸੀ ਤਿਆਰੀਆਂ ਰੱਖਣ ਲਈ ਕਿਹਾ ਗਿਆ ਹੈ।

ਸੂਚਨਾ ਤੇ ਸਾਵਧਾਨੀ:

  • ਲੋਕ ਬਿਨਾਂ ਲੋੜ ਘਰ ਤੋਂ ਨਾ ਨਿਕਲਣ।
  • ਨੀਚੇ ਇਲਾਕਿਆਂ ‘ਚ ਰਹਿਣ ਵਾਲੇ ਲੋਕ ਆਪਣੇ ਸਾਮਾਨ ਸਮੇਤ ਸੁਰੱਖਿਅਤ ਥਾਵਾਂ ਵੱਲ ਜਾਵਣ।
  • ਜ਼ਰੂਰੀ ਸੰਪਰਕ ਲਈ ਹੈਲਪਲਾਈਨ ਨੰਬਰਾਂ ‘ਤੇ ਸੰਪਰਕ ਕਰਣ ਦੀ ਸਲਾਹ।

Read Latest News and Breaking News at Daily Post TV, Browse for more News

Ad
Ad

Punjab District News