ਗੁਰਦਾਸਪੁਰ ਦੇ ਮੈਨ ਬਾਟਾ ਚੌਂਕ ‘ਚ ਸਵੇਰੇ-ਸਵੇਰੇ ਹੋਈ ਤਾਬੜਤੋੜ ਫਾਈਰਿੰਗ
Punjab News: ਜਾਣਕਾਰੀ ਅਨੁਸਾਰ ਮੋਟਰਸਾਈਕਲ ‘ਤੇ ਆਏ ਦੋ ਨੌਜਵਾਨਾਂ ਨੇ ਸਵੇਰੇ 9:15 ਵਜੇ ਦੇ ਕਰੀਬ ਦੁਕਾਨ ਦੇ ਬਾਹਰ ਫਾਇਰਿੰਗ ਕਰ ਦਿੱਤੀ।
Firing in Gurdaspur: ਗੁਰਦਾਸਪੁਰ ਦੇ ਪ੍ਰਮੁੱਖ ਮੇਨ ਬਾਟਾ ਚੌਂਕ ਦੇ ਵਿੱਚ ਸਵੇਰੇ ਸਵੇਰੇ ਗੋਲੀਆਂ ਚਲਾਉਣ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਜਾਣਕਾਰੀ ਮੁਤਾਬਕ ਮਸ਼ਹੂਰ ਦੁਕਾਨ ਪੰਜਾਬ ਵਾਚ ਕੰਪਨੀ ਦੇ ਬਾਹਰ ਬਾਈਕ ਸਵਾਰ ਨੌਜਵਾਨਾਂ ਨੇ ਗੋਲੀਆਂ ਚਲਾਈਆਂ।
ਸ਼ਹਿਰ ਦੇ ਮਸ਼ਹੂਰ ਘੜੀਆਂ ਅਤੇ ਇਲੈਕਟਰੋਨਿਕਸ ਦੇ ਵਪਾਰੀ ਦੀ ਦੁਕਾਨ ਦੇ ਬਾਹਰ ਗੋਲੀਆਂ ਚਲਾ ਕੇ ਦੋ ਅਣਪਛਾਤ ਨੌਜਵਾਨ ਫਰਾਰ ਹੋ ਜਾਂਦੇ ਹਨ। ਵਾਰਦਾਤ ਦੀ ਜਾਣਕਾਰੀ ਅਨੁਸਾਰ ਮੋਟਰਸਾਈਕਲ ‘ਤੇ ਆਏ ਦੋ ਨੌਜਵਾਨਾਂ ਨੇ ਸਵੇਰੇ 9:15 ਵਜੇ ਦੇ ਕਰੀਬ ਦੁਕਾਨ ਦੇ ਬਾਹਰ ਫਾਇਰਿੰਗ ਕਰ ਦਿੱਤੀ। ਇੱਕ ਗੋਲੀ ਦੁਕਾਨ ਦੇ ਸ਼ੀਸ਼ੇ ‘ਤੇ ਲੱਗੀ।
ਨਾਲ ਹੀ ਪੁਲਿਸ ਨੂੰ ਨਜ਼ਦੀਕ ਤੋਂ ਇੱਕ ਬਿਨਾਂ ਚਲੀ ਗੋਲੀ ਦੀ ਬਰਾਮਦ ਹੋਈ ਹੈ ਜਿਸ ਤੋਂ ਲੱਗਦਾ ਹੈ ਕੀ ਪ੍ਰੋਫਾਇਲ ਮਿਸ ਵੀ ਹੋਇਆ ਸੀ। ਦੱਸ ਦਈਏ ਕਿ ਇੱਕ ਵਾਰ ਗੋਲੀਆਂ ਚਲਾਉਣ ਤੋਂ ਬਾਅਦ ਬਦਮਾਸ਼ ਅੱਗੇ ਨਿਕਲ ਜਾਂਦੇ ਹਨ ਅਤੇ ਫਿਰ ਤੋਂ ਵਾਪਸ ਆਉਂਦੇ ਹਨ ਅਤੇ ਗੋਲੀਆਂ ਚਲਾਉਂਦੇ ਹਨ। ਪਰ ਦੁਬਾਰਾ ਗੋਲੀ ਨਹੀਂ ਚੱਲਦੀ ਤੇ ਗੋਲੀਆਂ ਦੇ ਰੌਂਦ ਨਾਲ ਵਾਲੀ ਦੁਕਾਨਾਂ ਦੇ ਬਾਹਰ ਪਏ ਹੋਏ ਨਜ਼ਰ ਆਏ।
ਫਿਲਹਾਲ ਮੌਕੇ ‘ਤੇ ਫਰੈਂਸਿਕ ਟੀਮ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਪਹੁੰਚ ਚੁੱਕੇ ਹਨ। ਜਾਂਚ ਕੀਤੀ ਜਾ ਰਹੀ ਹੈ ਕਿ ਕੀ ਕੋਈ ਫਰੌਤੀ ਦਾ ਫੋਨ ਆਇਆ ਸੀ। ਕਿਉਂਕਿ ਇਸ ਤੋਂ ਪਹਿਲੇ ਵੀ ਬਾਜ਼ਾਰ ‘ਚ ਇੱਕ ਮਸ਼ਹੂਰ ਦੁਕਾਨਦਾਰ ਨੂੰ ਫਰੌਤੀ ਦੀ ਕਾਲ ਆ ਚੁੱਕੀ ਹੈ। ਫਿਲਹਾਲ ਦੁਕਾਨਾਂਦਾਰਾਂ ‘ਚ ਸਹਿਮ ਦਾ ਮਾਹੌਲ ਹੈ।