Banner
Banner

ਸੰਗਰੂਰ ਦੇ ਭਵਾਨੀਗੜ੍ਹ ਬਲਾਕ ਪਿੰਡ ਦੇ ਖੇਤਾਂ ਚੋਂ ਨਿਕਲ ਰਿਹਾ ਹੈ ਲਾਲ ਰੰਗ ਦਾ ਪਾਣੀ

ਭਵਾਨੀਗੜ੍ਹ: ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ਜਿਸ ਵਿੱਚ ਇੱਕ ਖੇਤ ਵਾਲੀ ਮੋਟਰ ਤੋਂ ਕੈਮੀਕਲ ਯੁਕਤ ਗੰਦਾ ਪਾਣੀ ਖੇਤ ਨੂੰ ਸਪਲਾਈ ਹੋ ਰਿਹਾ ਹੈ।ਇਹ ਮਾਮਲਾ ਭਵਾਨੀਗੜ੍ਹ ਬਲਾਕ ਦੇ ਪਿੰਡ ਆਲੋਅਰਖ ਕਿਸਾਨ ਕੁਲਵਿੰਦਰ ਸਿੰਘ ਦੇ ਖੇਤਾਂ ਦਾ ਹੈ। ਜਿਸ ਦੇ ਖੇਤ ਵਿਚਲੀ ਮੋਟਰ ਦਾ ਪਾਣੀ ਲਾਲ ਗੂੜਾ ਨਿਕਲਣ ਲੱਗ ਪਿਆ। ਜਿਸ ਨਾਲ ਕਿਸਾਨਾਂ […]
Dailypost News
By : Updated On: 07 Jul 2025 13:45:PM
ਸੰਗਰੂਰ ਦੇ ਭਵਾਨੀਗੜ੍ਹ ਬਲਾਕ ਪਿੰਡ ਦੇ ਖੇਤਾਂ ਚੋਂ ਨਿਕਲ ਰਿਹਾ ਹੈ ਲਾਲ ਰੰਗ ਦਾ ਪਾਣੀ

ਭਵਾਨੀਗੜ੍ਹ: ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ਜਿਸ ਵਿੱਚ ਇੱਕ ਖੇਤ ਵਾਲੀ ਮੋਟਰ ਤੋਂ ਕੈਮੀਕਲ ਯੁਕਤ ਗੰਦਾ ਪਾਣੀ ਖੇਤ ਨੂੰ ਸਪਲਾਈ ਹੋ ਰਿਹਾ ਹੈ।ਇਹ ਮਾਮਲਾ ਭਵਾਨੀਗੜ੍ਹ ਬਲਾਕ ਦੇ ਪਿੰਡ ਆਲੋਅਰਖ ਕਿਸਾਨ ਕੁਲਵਿੰਦਰ ਸਿੰਘ ਦੇ ਖੇਤਾਂ ਦਾ ਹੈ। ਜਿਸ ਦੇ ਖੇਤ ਵਿਚਲੀ ਮੋਟਰ ਦਾ ਪਾਣੀ ਲਾਲ ਗੂੜਾ ਨਿਕਲਣ ਲੱਗ ਪਿਆ। ਜਿਸ ਨਾਲ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ ਅਤੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਚਮੜੀ ਦੇ ਰੋਗ ਲੱਗ ਰਹੇ ਹਨ। ਇਥੇ ਇਹ ਦੱਸਣਯੋਗ ਹੈ ਕਿ ਭਵਾਨੀਗੜ੍ਹ ਬਲਾਕ ਦੇ ਪਿੰਡ ਆਲੋਅਰਖ ਵਿਖੇ 80ਵਰ੍ਹਿਆਂ ਦੇ ਦਹਾਕੇ ਵਿੱਚ ਕੈਮੀਕਲ ਪਲਾਂਟ ਲੱਗਿਆ ਸੀ। ਇਹ ਪਲਾਂਟ ਦੇ ਮਾਲਕ ਫੈਕਟਰੀ ਦੀ ਪ੍ਰੋਡਕਸ਼ਨ ਦੌਰਾਨ ਫਾਲਤੂ ਤਰਲ ਪਦਾਰਥ ਜ਼ਮੀਨ ਵਿੱਚ 300 ਫੁੱਟ ਡੂੰਘੇ ਬੋਰ ਕਰਕੇ ਕਥਿਤ ਜਜ਼ਬ ਕਰ ਦਿੰਦੇ ਸਨ।

ਉਸ ਸਮੇਂ ਜ਼ਮੀਨ ਦੇ ਪਾਣੀ ਦਾ ਪੱਧਰ ਉਪਰ ਹੋਣ ਕਾਰਨ ਖੇਤੀ ਮੋਟਰਾਂ ਦਾ ਪਾਣੀ ਠੀਕ ਚੱਲਦਾ ਰਿਹਾ। ਇਹ ਫੈਕਟਰੀ 2006 ਵਿੱਚ ਬੰਦ ਹੋ ਗਈ ਸੀ ਅਤੇ ਇਸ ਦੇ ਮਾਲਕ ਇਸ ਨੂੰ ਵੇਚ ਕੇ ਕਿਸੇ ਦੂਜੇ ਸੂਬੇ ਵਿਚ ਚਲੇ ਗਏ ਸਨ। ਆਲੋਅਰਖ ਦੇ ਪੀੜਤ ਕਿਸਾਨ ਕੁਲਵਿੰਦਰ ਸਿੰਘ, ਨੇ ਦੱਸਿਆ ਕਿ ਜਦੋਂ ਇਹ ਫੈਕਟਰੀ ਚੱਲਦੀ ਸੀ, ਉਸ ਸਮੇਂ ਇਸ ਦਾ ਜ਼ਹਿਰੀਲਾ ਧੂੰਆਂ ਫਸਲਾਂ ਦਾ ਭਾਰੀ ਨੁਕਸਾਨ ਕਰਦਾ ਸੀ ਅਤੇ ਹੁਣ ਜਦੋਂ ਧਰਤੀ ਦੇ ਪਾਣੀ ਦੀ ਤਹਿ ਬਹੁਤ ਹੇਠਾਂ ਜਾਣ ਕਾਰਨ ਉਨ੍ਹਾਂ ਨੇ ਖੇਤੀ ਮੋਟਰਾਂ ਦੇ ਬੋਰ 300 ਫੁੱਟ ਡੂੰਘੇ ਲਗਵਾਏ ਤਾਂ ਕਈ ਸਾਲਾਂ ਤੋਂ ਉਨ੍ਹਾਂ ਦੀਆਂ ਮੋਟਰਾਂ ਦਾ ਪਾਣੀ ਸੁਰਖ ਲਾਲ ਆਉਣ ਲੱਗ ਪਿਆ।

ਉਨ੍ਹਾਂ ਕਿਹਾ ਕਿ ਇਸ ਪਾਣੀ ਨਾਲ ਝੋਨੇ ਅਤੇ ਕਣਕ ਦਾ ਝਾੜ ਬਿਲਕੁੱਲ ਘਟ ਗਿਆ ਹੈ ਅਤੇ ਝੋਨਾ ਲਾਉਣ ਵਾਲੇ ਮਜ਼ਦੂਰਾਂ ਦੀ ਚਮੜੀ ਤੇ ਬਹੁਤ ਭਿਆਨਕ ਅਲਰਜੀ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਿਹੜਾ ਮਜਦੂਰ ਇਕ ਵਾਰ ਉਨ੍ਹਾਂ ਦੇ ਖੇਤ ਵਿੱਚ ਝੋਨਾ ਲਾਉਣ ਆਉਦਾ ਹੈ, ਉਹ ਅਲਰਜੀ ਤੋਂ ਡਰ ਕਾਰਣ ਦੁਬਾਰਾ ਕੰਮ ‘ਤੇ ਨਹੀਂ ਆਉਂਦਾ।

Read Latest News and Breaking News at Daily Post TV, Browse for more News

Ad
Ad