ਸਤੰਬਰ ਦੀ ਸ਼ੁਰੂਆਤ ‘ਚ ਰਾਹਤ: ਵਪਾਰਕ LPG Gas ਸਿਲੰਡਰ ਹੋਇਆ ₹51.50 ਸਸਤਾ, ਘਰੇਲੂ ਰੇਟ ਵਿੱਚ ਕੋਈ ਬਦਲਾਵ ਨਹੀਂ
ਹੁਣ ਦਿੱਲੀ ‘ਚ 19 ਕਿਲੋ ਵਾਲਾ ਕਮਰਸ਼ੀਅਲ ਸਿਲੰਡਰ ₹1580 ‘ਚ ਉਪਲਬਧ, ਘਰੇਲੂ ਸਿਲੰਡਰ ਦੇ ਰੇਟ ਜਿਥੇ ਦੇ ਤਿਥੇ
Gas Price Update: ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। 19 ਕਿਲੋਗ੍ਰਾਮ ਵਾਲੇ ਵਪਾਰਕ ਸਿਲੰਡਰ ਦੀ ਕੀਮਤ 51.50 ਰੁਪਏ ਘਟਾ ਦਿੱਤੀ ਗਈ ਹੈ ਅਤੇ ਨਵੀਆਂ ਦਰਾਂ 1 ਸਤੰਬਰ, 2025 ਤੋਂ ਲਾਗੂ ਹੋ ਗਈਆਂ ਹਨ।
ਹਾਲਾਂਕਿ, 14.2 ਕਿਲੋਗ੍ਰਾਮ ਵਾਲੇ ਘਰੇਲੂ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਨਵੇਂ ਰੇਟ ਜਾਣੋ
| ਸ਼ਹਿਰ | ਪੁਰਾਣੀ ਕੀਮਤ (₹) | ਨਵੀਂ ਕੀਮਤ (₹) | ਕਟੌਤੀ (₹) |
| ਦਿੱਲੀ | ₹1631.50 | ₹1580 | ₹51.50 |
| ਕੋਲਕਾਤਾ | ₹1734.50 | ₹1684 | ₹50.50 |
| ਮੁੰਬਈ | ₹1582.50 | ₹1531.50 | ₹51.00 |
| ਚੇਨਈ | ₹1789 | ₹1738 | ₹51.00 |
ਤੀਸਰੇ ਮਹੀਨੇ ਵੀ ਵਪਾਰਕ ਸਿਲੰਡਰ ਸਸਤਾ ਹੋਇਆ
- 1 ਜੁਲਾਈ 2025: ₹58 ਦੀ ਕਟੌਤੀ
- 1 ਅਗਸਤ 2025: ₹33.50 ਦੀ ਕਮੀ
- ਹੁਣ 1 ਸਤੰਬਰ: ₹51.50 ਦੀ ਹੋਰ ਕਟੌਤੀ
ਇਹ ਕਮੀ ਹੋਟਲ, ਰੈਸਟੋਰੈਂਟ, ਢਾਬੇ ਅਤੇ ਹੋਰ ਵਪਾਰਕ ਸੰਸਥਾਵਾਂ ਲਈ ਵੱਡੀ ਰਾਹਤ ਸਾਬਤ ਹੋ ਰਹੀ ਹੈ।
ਘਰੇਲੂ ਗੈਸ ਸਿਲੰਡਰ ਦੀ ਕੀਮਤ ‘ਚ ਨਹੀਂ ਹੋਇਆ ਕੋਈ ਬਦਲਾਵ
14 ਕਿਲੋ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਅਪਰੈਲ 2025 ਤੋਂ ਲੈ ਕੇ ਹੁਣ ਤੱਕ ਬਦਲੀ ਨਹੀਂ ਗਈ।
ਮੌਜੂਦਾ ਘਰੇਲੂ ਐਲਪੀਜੀ ਦੀਆਂ ਕੀਮਤਾਂ:
| ਸ਼ਹਿਰ | ਘਰੇਲੂ ਸਿਲੰਡਰ ਰੇਟ (₹) |
| ਦਿੱਲੀ | ₹853 |
| ਕੋਲਕਾਤਾ | ₹879 |
| ਮੁੰਬਈ | ₹852.50 |
| ਚੇਨਈ | ₹868.50 |
ਦਰ ਕਿਵੇਂ ਤੈਅ ਹੁੰਦੇ ?
ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਆਇਲ ਕੰਪਨੀਆਂ ਦੁਆਰਾ ਐਲਪੀਜੀ ਦੀ ਕੀਮਤਾਂ ਦੀ ਸਮੀਖਿਆ ਕੀਤੀ ਜਾਂਦੀ ਹੈ। ਇਹ ਕੀਮਤਾਂ ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ, ਰੁਪਏ ਦੀ ਸਥਿਤੀ ਅਤੇ ਹੋਰ ਬਜ਼ਾਰਕ ਹਾਲਾਤਾਂ ‘ਤੇ ਆਧਾਰਿਤ ਹੁੰਦੀਆਂ ਹਨ।