1 ਮਈ ਤੋਂ ਮਿਲੇਗੀ ਰਾਹਤ! ਬਿਜਲੀ ਕੱਟਾਂ ‘ਤੇ ਕੈਬਨਿਟ ਮੰਤਰੀ Sanjeev Arora ਦਾ ਵੱਡਾ ਦਾਅਵਾ
Punjab electricity cuts; ਚੰਡੀਗੜ੍ਹ ਵਿਧਾਨਸਭਾ ‘ਚ ‘ਡੇਲੀ ਪੋਸਟ ਨਿਊਜ਼’ ਵੱਲੋਂ ਕਰਵਾਏ ਗਏ ਵੱਡੇ Conclave ਦੌਰਾਨ ਪੰਜਾਬ ਦੇ ਉਦਯੋਗ ਅਤੇ ਬਿਜਲੀ ਮਾਮਲਿਆਂ ਨਾਲ ਸੰਬੰਧਤ ਕੈਬਨਿਟ ਮੰਤਰੀ Sanjeev Arora ਨੇ ਵੱਖ-ਵੱਖ ਮੁੱਦਿਆਂ ‘ਤੇ ਵੱਡੇ ਬਿਆਨ ਦਿੱਤੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਭਾਜਪਾ ਵੱਲੋਂ ਕਿਸੇ ਵੀ ਤਰ੍ਹਾਂ ਦੀ ਅਪ੍ਰੋਚ ਨਹੀਂ ਕੀਤੀ ਗਈ।
ਬਿਜਲੀ ਦੀ ਮੰਗ ਬਾਰੇ ਗੱਲ ਕਰਦਿਆਂ ਮੰਤਰੀ ਨੇ ਕਿਹਾ ਕਿ ਇਸ ਵਾਰ ਅਪ੍ਰੈਲ ਮਹੀਨੇ ਵਿੱਚ ਪਹਿਲਾਂ ਕਦੇ ਨਾ ਦੇਖੀ ਗਈ ਮੰਗ ਵਧੀ ਹੈ ਅਤੇ ਲਗਭਗ 12,000 ਮੈਗਾਵਾਟ ਤੱਕ ਡਿਮਾਂਡ ਪਹੁੰਚ ਗਈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ 6 ਹਜ਼ਾਰ ਕਰੋੜ ਰੁਪਏ ਦੇ ਟਾਰਗੇਟ ਨਾਲ ਰਿਪੇਅਰ ਅਤੇ ਇੰਫਰਾਸਟਰਕਚਰ ਦੇ ਕੰਮ ਕੀਤੇ ਗਏ ਹਨ ਅਤੇ 1 ਮਈ ਤੋਂ ਬਾਅਦ ਬਿਜਲੀ ਕੱਟਾਂ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।
ਉਨ੍ਹਾਂ ਦੱਸਿਆ ਕਿ ਹਰ ਥਰਮਲ ਪਲਾਂਟ ਵਿੱਚ ਇਸ ਸਮੇਂ 7-8 ਦਿਨਾਂ ਲਈ ਕੋਲੇ ਦਾ ਸਟਾਕ ਮੌਜੂਦ ਹੈ ਅਤੇ ਸਰਕਾਰ ਸਤੰਬਰ ਤੱਕ ਦੀ ਬਿਜਲੀ ਦੀ ਲੋੜ ਨੂੰ ਧਿਆਨ ਵਿੱਚ ਰੱਖ ਕੇ ਯੋਜਨਾ ਬਣਾ ਰਹੀ ਹੈ। ਗੋਇੰਦਵਾਲ ਥਰਮਲ ਪਲਾਂਟ ਹਾਸਲ ਕਰਨ ਤੋਂ ਬਾਅਦ ਰਾਜ ਨੂੰ ਵੱਡਾ ਫਾਇਦਾ ਹੋਇਆ ਹੈ।
ਰਾਜਨੀਤੀ ਬਾਰੇ ਗੱਲ ਕਰਦਿਆਂ Sanjeev Arora ਨੇ ਕਿਹਾ ਕਿ ਰਾਜ ਸਭਾ ਦਾ ਸੰਸਦ ਮੈਂਬਰ ਬਣਨਾ ਹੀ ਪੂਰੀ ਤਰ੍ਹਾਂ ਰਾਜਨੀਤਿਕ ਹੋਣਾ ਨਹੀਂ ਹੁੰਦਾ ਅਤੇ ਚੋਣ ਲੜਨ ਤੋਂ ਬਾਅਦ ਹੀ ਅਸਲੀ ਸਿਆਸਤ ਦੀ ਸਮਝ ਆਉਂਦੀ ਹੈ।
ਬਿਜਲੀ ਚੋਰੀ ‘ਤੇ ਸਖ਼ਤ ਰੁਖ਼ ਅਪਣਾਉਂਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸਨੂੰ ਰੋਕਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਮੰਨਿਆ ਕਿ ਪਹਿਲਾਂ ਕਨੈਕਸ਼ਨ ਲੈਣਾ ਔਖਾ ਹੋਣ ਕਰਕੇ ਲੋਕ ਬਿਜਲੀ ਚੋਰੀ ਵੱਲ ਵੱਧਦੇ ਸਨ।
ਉਦਯੋਗਿਕ ਵਿਕਾਸ ਬਾਰੇ ਉਨ੍ਹਾਂ ਦੱਸਿਆ ਕਿ 2025-26 ਵਿੱਚ ਪੰਜਾਬ ਵਿੱਚ 60,256 ਕਰੋੜ ਰੁਪਏ ਦਾ ਇਨਵੈਸਟਮੈਂਟ ਟਾਰਗੇਟ ਰੱਖਿਆ ਗਿਆ ਹੈ, ਜਦਕਿ ਅਗਲੇ ਸਾਲ ਲਈ 75 ਹਜ਼ਾਰ ਕਰੋੜ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਉਦਯੋਗਾਂ ਨੂੰ 24 ਘੰਟੇ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਬਿਜਲੀ ਸਸਤੀ ਵੀ ਕੀਤੀ ਗਈ ਹੈ।
Right to Business Act ਤਹਿਤ ਹੁਣ 7 ਦਿਨਾਂ ਵਿੱਚ ਕਾਰੋਬਾਰ ਸ਼ੁਰੂ ਕਰਨ ਲਈ ਮਨਜ਼ੂਰੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ, ਪੰਜਾਬ ਨੂੰ ਕੇਂਦਰ ਸਰਕਾਰ ਵੱਲੋਂ ਬਿਜ਼ਨਸ ਰਿਫਾਰਮਜ਼ ਐਕਸ਼ਨ ਪਲਾਨ (BRAP) 2024 ਤਹਿਤ “Top Achiever” ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।
ਮੰਤਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਹਲਵਾਰਾ ਏਅਰਪੋਰਟ ਤੋਂ 15 ਮਈ ਨੂੰ ਪਹਿਲੀ ਉਡਾਣ ਭਰੇਗੀ ਅਤੇ ਰੋਜ਼ਾਨਾ ਦੋ ਫਲਾਈਟਾਂ ਚਲਾਉਣ ਦੀ ਯੋਜਨਾ ਹੈ, ਜਿਸ ਨਾਲ ਖੇਤਰ ਦੇ ਵਿਕਾਸ ਨੂੰ ਹੋਰ ਤੇਜ਼ੀ ਮਿਲੇਗੀ।