ਅੱਜ ਆਰਜੇਡੀ ਮੁਖੀ ਲਾਲੂ ਯਾਦਵ ਦਾ 78ਵਾਂ ਜਨਮਦਿਨ, ਰਵਾਇਤੀ ਅੰਦਾਜ਼ ‘ਚ ਤਲਵਾਰ ਨਾਲ ਕੱਟਿਆ 78 ਕਿਲੋ ਦਾ ਲੱਡੂ
Lalu Prasad Yadav Birthday: ਅੱਜ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦਾ 78ਵਾਂ ਜਨਮਦਿਨ ਹੈ। ਪਾਰਟੀ ਵਰਕਰਾਂ ਤੋਂ ਲੈ ਕੇ ਸਮਰਥਕਾਂ ਤੱਕ, ਹਰ ਕੋਈ ਉਨ੍ਹਾਂ ਦਾ ਜਨਮਦਿਨ ਮਨਾ ਰਿਹਾ ਹੈ।
Lalu Prasad Yadav 78th Birthday: ਅੱਜ ਰਾਸ਼ਟਰੀ ਜਨਤਾ ਦਲ (RJD) ਦੇ ਸੁਪਰੀਮੋ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦਾ 78ਵਾਂ ਜਨਮਦਿਨ ਹੈ। ਪਾਰਟੀ ਵਰਕਰਾਂ ਤੋਂ ਲੈ ਕੇ ਸਮਰਥਕਾਂ ਤੱਕ, ਹਰ ਕੋਈ ਸੂਬੇ ‘ਚ ਉਨ੍ਹਾਂ ਦਾ ਜਨਮਦਿਨ ਮਨਾ ਰਿਹਾ ਹੈ। ਲਾਲੂ ਯਾਦਵ ਨੇ ਆਪਣੇ ਜਨਮਦਿਨ ਦੀ ਸ਼ੁਰੂਆਤ ਅੱਧੀ ਰਾਤ ਨੂੰ ਕੇਕ ਕੱਟ ਕੇ ਕੀਤੀ। ਇਸ ਖਾਸ ਮੌਕੇ ‘ਤੇ, ਆਰਜੇਡੀ ਨੇਤਾ ਅਤੇ ਵਰਕਰ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੇ 10 ਸਰਕੂਲਰ ਰੋਡ ਸਥਿਤ ਨਿਵਾਸ ‘ਤੇ ਇਕੱਠੇ ਹੋਏ। ਸਾਰਿਆਂ ਨੇ ਲਾਲੂ ਨੂੰ ਉਨ੍ਹਾਂ ਦੇ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਲਾਲੂ ਪ੍ਰਸਾਦ ਯਾਦਵ ਦੇ ਜਨਮਦਿਨ ਦੇ ਮੌਕੇ ‘ਤੇ ਪਟਨਾ ਵਿੱਚ ਇੱਕ ਅਨੋਖਾ ਜਸ਼ਨ ਦੇਖਣ ਨੂੰ ਮਿਲ ਰਿਹਾ ਹੈ। ਸਮਰਥਕ ਆਰਜੇਡੀ ਮੁਖੀ ਲਈ ਲੱਡੂ ਲੈ ਕੇ ਪਹੁੰਚੇ, ਜਿਸਨੂੰ ਉਨ੍ਹਾਂ ਨੇ ਤਲਵਾਰ ਨਾਲ ਕੱਟਿਆ। ਲਾਲੂ ਯਾਦਵ ਨੇ ਆਪਣੇ ਜਨਮਦਿਨ ਦੇ ਮੌਕੇ ‘ਤੇ ਕੇਕ ਵੀ ਕੱਟਿਆ। ਸਵੇਰ ਤੋਂ ਹੀ ਰਾਬੜੀ ਦੇ ਘਰ ਦੇ ਬਾਹਰ ਵਰਕਰਾਂ ਅਤੇ ਸਮਰਥਕਾਂ ਦੀ ਭੀੜ ਇਕੱਠੀ ਹੋ ਗਈ। ਲੋਕ ਢੋਲ ਦੀ ਥਾਪ ‘ਤੇ ਨੱਚਦੇ ਅਤੇ ਗਾਉਂਦੇ ਦਿਖਾਈ ਦਿੱਤੇ। ਦੱਸ ਦਈਏ ਕਿ ਆਰਜੇਡੀ ਇਸ ਦਿਨ ਨੂੰ ‘ਸਮਾਜਿਕ ਸਦਭਾਵਨਾ ਦਿਵਸ’ ਵਜੋਂ ਮਨਾ ਰਹੀ ਹੈ। ਅੱਜ ਪਾਰਟੀ ਦੇ ਸੂਬਾਈ ਦਫ਼ਤਰ ਵਿੱਚ 78 ਪੌਂਡ (35 ਕਿਲੋਗ੍ਰਾਮ ਤੋਂ ਵੱਧ) ਦਾ ਕੇਕ ਵੀ ਕੱਟਿਆ ਜਾਵੇਗਾ।
ਦੱਸ ਦਈਏ ਕਿ ਲਾਲੂ ਪ੍ਰਸਾਦ ਯਾਦਵ ਦਾ ਨਾਮ ਬਿਹਾਰ ਦੀ ਰਾਜਨੀਤੀ ਵਿੱਚ ਓਨਾ ਹੀ ਵੱਡਾ ਹੈ ਜਿੰਨਾ ਚਾਰਾ ਘੁਟਾਲੇ ਕਾਰਨ ਉਨ੍ਹਾਂ ਦਾ ਨਾਂਅ ਵਿਵਾਦਾਂ ਨਾਲ ਜੁੜਿਆ ਰਿਹਾ। 1990 ਦੇ ਦਹਾਕੇ ਵਿੱਚ ਸਾਹਮਣੇ ਆਏ ਇਸ ਘੁਟਾਲੇ ਵਿੱਚ, ਲਾਲੂ ‘ਤੇ ਪਸ਼ੂਆਂ ਦੇ ਚਾਰੇ ਦੇ ਨਾਮ ‘ਤੇ ਸਰਕਾਰੀ ਖਜ਼ਾਨੇ ਚੋਂ ਕਰੋੜਾਂ ਰੁਪਏ ਕਢਵਾਉਣ ਦਾ ਦੋਸ਼ ਸੀ। ਇਸ ਮਾਮਲੇ ਵਿੱਚ ਉਨ੍ਹਾਂ ਨੂੰ ਦੋਸ਼ੀ ਵੀ ਠਹਿਰਾਇਆ ਗਿਆ ਸੀ, ਅਤੇ ਉਹ ਕਈ ਵਾਰ ਜੇਲ੍ਹ ਵੀ ਜਾ ਚੁੱਕੇ ਹਨ। ਵਿਰੋਧੀ ਧਿਰ ਨੇ ਅਕਸਰ ਇਸ ਮੁੱਦੇ ਨੂੰ ਚੁੱਕ ਕੇ ਲਾਲੂ ਅਤੇ ਆਰਜੇਡੀ ਨੂੰ ਨਿਸ਼ਾਨਾ ਬਣਾਇਆ ਹੈ।