ਗੁਰਦਾਸਪੁਰ ਵਿੱਚ ਬੀਤੀ ਰਾਤ ਸੜਕ ਹਾਦਸਾ,ਦੋ ਕਾਰਾਂ ਦੀ ਆਹਮੋ-ਸਾਹਮਣੇ ਟੱਕਰ
Gurdaspur News: ਗੁਰਦਾਸਪੁਰ ਵਿੱਚ ਬੀਤੀ ਰਾਤ ਨੂੰ ਪੁਲ ਸਠਿਆਲੀ ਦੇ ਨੇੜੇ ਪਿੰਡ ਹਾਰਨੀਆ ਕੋਲ ਦੋ ਕਾਰਾਂ ਦੀ ਆਮ੍ਹੋ-ਸਾਮ੍ਹਣੇ ਟੱਕਰ ਹੋਈ, ਜਿਸ ਨਾਲ ਇੱਕ ਬਜ਼ੁਰਗ ਦੀ ਮੌਤ ਹੋ ਗਈ। ਹਾਦਸੇ ਵਿੱਚ ਜਖਮੀ ਸੁਖਜਿੰਦਰ ਸਿੰਘ ਅਤੇ ਦਿਲਜੀਤ ਕੌਰ ਨੇ ਦੱਸਿਆ ਕਿ ਉਹ ਇੱਕ ਗੰਨੇ ਦੀ ਭਰੀ ਟਰਾਲੀ ਨੂੰ ਕਰਾਸ ਕਰ ਰਹੇ ਸਨ, ਜਦੋਂ ਦੂਜੀ ਕਾਰ ਉਹਨਾਂ ਵਿੱਚ […]
By :
Jaspreet Singh
Updated On: 07 Dec 2025 12:38:PM
Gurdaspur News: ਗੁਰਦਾਸਪੁਰ ਵਿੱਚ ਬੀਤੀ ਰਾਤ ਨੂੰ ਪੁਲ ਸਠਿਆਲੀ ਦੇ ਨੇੜੇ ਪਿੰਡ ਹਾਰਨੀਆ ਕੋਲ ਦੋ ਕਾਰਾਂ ਦੀ ਆਮ੍ਹੋ-ਸਾਮ੍ਹਣੇ ਟੱਕਰ ਹੋਈ, ਜਿਸ ਨਾਲ ਇੱਕ ਬਜ਼ੁਰਗ ਦੀ ਮੌਤ ਹੋ ਗਈ। ਹਾਦਸੇ ਵਿੱਚ ਜਖਮੀ ਸੁਖਜਿੰਦਰ ਸਿੰਘ ਅਤੇ ਦਿਲਜੀਤ ਕੌਰ ਨੇ ਦੱਸਿਆ ਕਿ ਉਹ ਇੱਕ ਗੰਨੇ ਦੀ ਭਰੀ ਟਰਾਲੀ ਨੂੰ ਕਰਾਸ ਕਰ ਰਹੇ ਸਨ, ਜਦੋਂ ਦੂਜੀ ਕਾਰ ਉਹਨਾਂ ਵਿੱਚ ਟਕਰਾ ਗਈ। ਦੋਹਾਂ ਜਖਮੀ ਵਿਅਕਤੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਸੜਕ ਦੀ ਤੰਗਾਈ ਅਤੇ ਤੇਜ਼ ਰਫਤਾਰ – ਮੁੱਖ ਕਾਰਣ
ਹਾਦਸੇ ਦੇ ਗਵਾਹਾਂ ਅਤੇ ਸਥਾਨਕ ਵਾਸੀਆਂ ਦੇ ਅਨੁਸਾਰ:
- ਇਸ ਸੜਕ ਦੀ ਚੌੜਾਈ ਘੱਟ ਹੋਣ ਕਾਰਨ ਰੋਜ਼ਾਨਾ ਹਾਦਸੇ ਹੁੰਦੇ ਹਨ।
- ਹਾਦਸੇ ਤੋਂ ਦੋ ਦਿਨ ਪਹਿਲਾਂ ਪਿੰਡ ਨੇਣੇਕੋਟ ਦੇ ਬਜ਼ੁਰਗ ਵਸਣ ਸਿੰਘ ਦੀ ਵੀ ਮੌਤ ਹੋ ਚੁੱਕੀ ਹੈ।
- ਇੱਕ ਦਿਨ ਪਹਿਲਾਂ ਹੀ ਇਸੇ ਸੜਕ ਦੇ ਨੇੜੇ ਇੱਕ ਹੋਰ ਬਜ਼ੁਰਗ ਦੀ ਮੌਤ ਹੋਈ ਸੀ।
- ਰਾਤ ਦੇ ਸਮੇਂ ਤੇਜ਼ ਰਫਤਾਰ ਅਤੇ ਹਾਈਬੀਮਸ (ਡਿੱਪਰ) ਦੀ ਵਰਤੋਂ ਵਧੇਰੇ ਹਾਦਸਿਆਂ ਦਾ ਕਾਰਨ ਬਣ ਰਹੀ ਹੈ।
ਗਵਾਹਾਂ ਦੀ ਅਪੀਲ
ਚਸ਼ਮਦੀਦ ਲੋਕਾਂ ਦਾ ਕਹਿਣਾ ਹੈ ਕਿ:
- ਸੜਕ ਦੀ ਚੌੜਾਈ ਵਧਾਉਣ ਨਾਲ ਇਹ ਹਾਦਸੇ ਘਟ ਸਕਦੇ ਹਨ।
- ਸੜਕ ‘ਤੇ ਸੁਰੱਖਿਆ ਉਪਾਅ (ਟੈਫਿਕ ਸੰਕੇਤ, ਸਪੀਡ ਬੰਪ, ਰੋਸ਼ਨੀ) ਲਾਜ਼ਮੀ ਹਨ।
- ਵਾਹਨ ਚਾਲਕਾਂ ਨੂੰ ਰਾਤ ਦੇ ਸਮੇਂ ਤੇਜ਼ ਰਫਤਾਰ ਨਾ ਕਰਨ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਨ ਲਈ ਜ਼ੋਰ ਦਿੱਤਾ ਜਾਵੇ।
