ਸਮਾਣਾ ‘ਚ ਵਾਪਰਿਆ ਭਿਆਨਕ ਹਾਦਸਾ, ਕੰਬਾਇਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 10 ਸਾਲਾਂ ਬੱਚੀ ਦੀ ਮੌਤ, ਪਿਤਾ ਦੀ ਹਾਲਤ ਗੰਭੀਰ

Road Accident: ਪਿੰਡ ਤੋਂ ਥੋੜੀ ਦੂਰ ਖੇਤਾਂ ਚੋਂ ਨਿਕਲ ਰਹੀ ਕੰਬਾਇਨ ਸੜਕ ‘ਤੇ ਚੜਨ ਲੱਗੀ ਤਾਂ ਮੋਟਰਸਾਈਕਲ ਉਹਦੇ ਨਾਲ ਟਕਰਾ ਗਿਆ।
Accident in Samana: ਸਮਾਣਾ ਦੇ ਪਿੰਡ ਰਾਜਲਾ ਦੇ ਨਜ਼ਦੀਕ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਜਿਸ ‘ਚ ਕੰਬਾਇਨ ਨੇ ਇਕ ਮੋਟਰਸਾਇਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ 10 ਸਾਲਾਂ ਦੀ ਬੱਚੀ ਦੀ ਮੌਤ ਹੋ ਗਈ ਜਦੋਂ ਕਿ ਬੱਚੀ ਦੇ ਪਿਤਾ ਅਤੇ ਉਸ ਦੀ ਦੂਜੀ ਭੈਣ ਗੰਭੀਰ ਜ਼ਖਮੀ ਹੋ ਗਏ। ਦੋਵਾਂ ਦੀ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਡਾਕਟਰਾਂ ਵੱਲੋਂ ਪਟਿਆਲਾ ਦੇ ਰਜਿੰਦਰ ਹਸਪਤਾਲ ਰੈਫਰ ਕੀਤਾ ਗਿਆ। ਇਹ ਹਾਦਸਾ ਸਮਾਣਾ ਦੇ ਪਿੰਡ ਰਾਜਲਾ ਦੇ ਨਜ਼ਦੀਕ ਹੋਇਆ ਅਤੇ ਸਦਰ ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ।
ਦੱਸ ਦਈਏ ਕਿ ਮੋਟਰਸਾਈਕਲ ਸਵਾਰ ਦੀ ਪਛਾਣ ਗੁਰਮੀਤ ਸਿੰਘ ਵਜੋਂ ਹੋਈ ਹੈ, ਜੋ ਹਾਦਸੇ ਸਮੇਂ ਆਪਣੇ ਪਿੰਡੋਂ ਸਮਾਣੇ ਪਾਸੇ ਆ ਰਿਹਾ ਸੀ। ਇਸੇ ਦੌਰਾਨ ਪਿੰਡ ਤੋਂ ਥੋੜੀ ਦੂਰ ਖੇਤਾਂ ਚੋਂ ਨਿਕਲ ਰਹੀ ਕੰਬਾਇਨ ਸੜਕ ‘ਤੇ ਚੜਨ ਲੱਗੀ ਤਾਂ ਮੋਟਰਸਾਈਕਲ ਉਹਦੇ ਨਾਲ ਟਕਰਾ ਗਿਆ। ਜਿਸ ਨਾਲ ਮੋਟਰਸਾਈਕਲ ‘ਤੇ ਬੈਠੀ ਉਹਦੀ ਵੱਡੀ ਬੇਟੀ ਮਨਜੋਤ ਜਸਮੀਤ ਅਤੇ ਮੋਟਰਸਾਈਕਲ ਸਵਾਰ ਗੁਰਮੀਤ ਸਿੰਘ ਗੰਭੀਰ ਜ਼ਖਮੀ ਹੋਏ। ਉਨ੍ਹਾਂ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਇਲਾਜ ਲਈ ਦਾਖਲ ਕਰਾਇਆ ਗਿਆ।

ਸਿਵਲ ਹਸਪਤਾਲ ਸਮਾਣਾ ਦੀ ਡਾਕਟਰ ਰੁਚੀਕਾ ਨੇ ਦੱਸਿਆ ਕਿ ਸੜਕ ਹਾਦਸੇ ਵਿੱਚ ਸਾਡੇ ਕੋਲ ਤਿੰਨ ਮਰੀਜ਼ ਆਏ। ਜਿਨਾਂ ਵਿੱਚ ਮਨਜੋਤ ਕੌਰ 10 ਸਾਲ ਦੀ ਲੜਕੀ ਦੀ ਇਸ ਹਾਦਸੇ ਵਿੱਚ ਮੌਤ ਹੋਈ। ਉਸਦਾ ਪਿਤਾ ਗੁਰਮੀਤ ਸਿੰਘ ਗੰਭੀਰ ਜ਼ਖਮੀ ਹੈ ਜਿਸਨੂੰ ਮੁਢਲਾ ਇਲਾਜ ਦੇ ਕੇ ਉਸਕੀ ਹਾਲਤ ਗੰਭੀਰ ਦੇਖਦੇ ਪਟਿਆਲੇ ਰੈਫਰ ਕੀਤਾ ਗਿਆ। ਜਦੋਂ ਕਿ ਇਕ ਬੱਚੀ ਤਿੰਨ ਸਾਲ ਦੀ ਜਸਮੀਤ ਕੌਰ ਉਸ ਦਾ ਇਲਾਜ ਵੀ ਇੱਥੇ ਕੀਤਾ ਜਾ ਰਿਹਾ ਅਤੇ ਇਸ ਹਾਦਸੇ ਦੀ ਸੂਚਨਾ ਸਦਰ ਪੁਲਿਸ ਸਮਾਣਾ ਨੂੰ ਦਿੱਤੀ ਗਈ ਹੈ।