Banner
Banner

ਬਰਨਾਲਾ ‘ਚ ਲੁਟੇਰਿਆਂ ਦੇ ਹੌਂਸਲੇ ਬੁਲੰਦ, ਦਿਨ-ਦਿਹਾੜੇ ਬਜ਼ੁਰਗ ਔਰਤ ਤੋਂ ਖੋਹੀਆਂ ਸੋਨੇ ਦੀਆਂ ਵਾਲੀਆਂ, ਘਟਨਾ ਸੀਸੀਟੀਵੀ ‘ਚ ਕੈਦ

Gold Earrings Stolen Captured in CCTV: ਬਰਨਾਲਾ ‘ਚ ਇਨ੍ਹਾਂ ਦਿਨੀਂ ਲੁਟੇਰਿਆਂ ਦੇ ਹੌਂਸਲੇ ਬੁਲੰਦ ਨਜ਼ਰ ਆ ਰਹੇ ਹਨ। ਲੁਟੇਰਿਆਂ ਨੂੰ ਨਾ ਤਾਂ ਕਾਨੂੰਨ ਦਾ ਡਰ ਰਿਹਾ ਅਤੇ ਨਾ ਹੀ ਕਿਸੇ ਵਲੋਂ ਫੜੇ ਜਾਣ ਦਾ। ਹੁਣ ਤਾਂ ਦਿਨ ਦਿਹਾੜੇ ਵੀ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਆਮ ਹੋ ਗਈਆਂ ਹਨ। ਤਾਜ਼ਾ ਮਾਮਲਾ ਸੜਕ ‘ਤੇ ਜਾ ਰਹੀ ਬਜ਼ੁਰਗ ਔਰਤ ਤੋਂ […]
Dailypost News
By : Updated On: 24 May 2025 17:01:PM
ਬਰਨਾਲਾ ‘ਚ ਲੁਟੇਰਿਆਂ ਦੇ ਹੌਂਸਲੇ ਬੁਲੰਦ, ਦਿਨ-ਦਿਹਾੜੇ ਬਜ਼ੁਰਗ ਔਰਤ ਤੋਂ ਖੋਹੀਆਂ ਸੋਨੇ ਦੀਆਂ ਵਾਲੀਆਂ, ਘਟਨਾ ਸੀਸੀਟੀਵੀ ‘ਚ ਕੈਦ

Gold Earrings Stolen Captured in CCTV: ਬਰਨਾਲਾ ‘ਚ ਇਨ੍ਹਾਂ ਦਿਨੀਂ ਲੁਟੇਰਿਆਂ ਦੇ ਹੌਂਸਲੇ ਬੁਲੰਦ ਨਜ਼ਰ ਆ ਰਹੇ ਹਨ। ਲੁਟੇਰਿਆਂ ਨੂੰ ਨਾ ਤਾਂ ਕਾਨੂੰਨ ਦਾ ਡਰ ਰਿਹਾ ਅਤੇ ਨਾ ਹੀ ਕਿਸੇ ਵਲੋਂ ਫੜੇ ਜਾਣ ਦਾ। ਹੁਣ ਤਾਂ ਦਿਨ ਦਿਹਾੜੇ ਵੀ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਆਮ ਹੋ ਗਈਆਂ ਹਨ। ਤਾਜ਼ਾ ਮਾਮਲਾ ਸੜਕ ‘ਤੇ ਜਾ ਰਹੀ ਬਜ਼ੁਰਗ ਔਰਤ ਤੋਂ ਕੰਨਾਂ ਦੀਆਂ ਵਾਲੀਆਂ ਖੋਹਣ ਦਾ ਹੈ।

ਵਾਰਦਾਤ ਦੀ ਸੀਸੀਟੀਵੀ ਸਾਹਮਣੇ ਆਈ ਹੈ। ਜਿਸ ਮੁਤਾਬਕ ਇੱਕ ਔਰਤ ਸੜਕ ‘ਤੇ ਪੈਦਲ ਜਾ ਰਹੀ ਸੀ, ਜਦੋਂ ਮੋਟਰਸਾਈਕਲ ਸਵਾਰ ਦੋ ਨੌਜਵਾਨ ਉਸਦੇ ਪਿੱਛੇ ਆਏ। ਉਨ੍ਹਾਂ ਚੋਂ ਇੱਕ ਮੋਟਰਸਾਈਕਲ ਤੋਂ ਹੇਠਾਂ ਉਤਰਿਆ ਅਤੇ ਬਜ਼ੁਰਗ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ ਅਤੇ ਦੋਵੇਂ ਨੌਜਵਾਨ ਮੋਟਰਸਾਈਕਲ ‘ਤੇ ਭੱਜ ਗਏ।

ਵਾਰਦਾਤ ਬਾਰੇ ਬਜ਼ੁਰਗ ਸੋਮਵਤੀ ਨੇ ਦੱਸਿਆ ਕਿ ਉਹ ਬਾਜ਼ਾਰ ਚੋਂ ਲੰਘ ਰਹੀ ਸੀ। ਇੱਕ ਵਿਅਕਤੀ ਨੇ ਪਿੱਛੇ ਤੋਂ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ। ਜਿਸ ਤੋਂ ਬਾਅਦ ਮੈਂ ਰੌਲਾ ਪਾਇਆ, ਪਰ ਗਲੀ ਵਿੱਚ ਕੋਈ ਮੌਜੂਦ ਨਹੀਂ ਸੀ ਅਤੇ ਉਹ ਥੋੜ੍ਹਾ ਅੱਗੇ ਜਾ ਕੇ ਮੋਟਰਸਾਈਕਲ ‘ਤੇ ਭੱਜ ਗਏ। ਉਸਨੇ ਅੱਗੇ ਦੱਸਿਆ ਕਿ ਦੋ ਚੋਰ ਸੀ ਤੇ ਉਨ੍ਹਾਂ ਨੇ ਦੋਵੇਂ ਕੰਨਾਂ ਦੀਆਂ ਵਾਲੀਆਂ ਕੱਢ ਲਈਆਂ, ਪਰ ਇੱਕ ਕੰਨਾਂ ਦੀ ਵਾਲੀ ਉਨ੍ਹਾਂ ਦੇ ਹੱਥ ਵਿੱਚ ਆ ਗਈ ਅਤੇ ਦੂਜੀ ਡਿੱਗ ਗਈ। ਉਸਦੇ ਕੰਨਾਂ ‘ਤੇ ਚਾਰ ਟਾਂਕੇ ਲੱਗੇ ਹਨ। ਪੀੜਤ ਬੁਰਗ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਫੜਿਆ ਜਾਵੇ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਸ ਮੌਕੇ ਪੁਲਿਸ ਥਾਣਾ ਸਿਟੀ ਬਰਨਾਲਾ ਦੇ ਏਐਸਆਈ ਗਿਆਨ ਸਿੰਘ ਨੇ ਦੱਸਿਆ ਕਿ ਡਾਕਟਰ ਰੋਕਾ ਸੋਮਵਤੀ ਪਤਨੀ ਗਿਰਧਾਰੀ ਲਾਲ ਕਿਲ੍ਹਾ ਮੁਹੱਲਾ ਬਰਨਾਲਾ ਨੂੰ ਸਿਵਲ ਹਸਪਤਾਲ ਬਰਨਾਲਾ ਵਿੱਚ ਦਾਖਲ ਕਰਵਾਉਣ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ। ਸਵੇਰੇ 10 ਵਜੇ ਦੇ ਕਰੀਬ ਸੋਮਵਤੀ ਸੜਕ ‘ਤੇ ਪੈਦਲ ਜਾ ਰਹੀ ਸੀ, ਜਦੋਂ ਪਲੈਟੀਨਮ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਸੋਮਵਤੀ ਦੀ ਇੱਕ ਕੰਨਾਂ ਦੀ ਵਾਲੀ ਖੋਹ ਲਈ ਅਤੇ ਭੱਜ ਗਏ। ਨਾਲ ਹੀ ਪੁਲਿਸ ਪ੍ਰਸ਼ਾਸਨ ਦੀ ਟੀਮ ਇਸ ਮਾਮਲੇ ‘ਚ ਚੋਰਾਂ ਨੂੰ ਫੜ ਕੇ ਸਲਾਖਾਂ ਪਿੱਛੇ ਭੇਜ ਦੇਵੇਗੀ ਤੇ ਚੋਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Read Latest News and Breaking News at Daily Post TV, Browse for more News

Ad
Ad