Banner
Banner

ਦੁਖਦਾਇਕ ਖ਼ਬਰ,ਡੂੰਗੀ ਖੱਡ ‘ਚ ਡਿੱਗੀ ਕਾਰ,ਪਰਿਵਾਰ ਦੇ 5 ਜੀਆਂ ਦੀ ਹੋਈ ਮੌਤ

Tragic accident:ਟਿਹਰੀ ‘ਚ ਇਕ ਦੁਖਦਾਈ ਹਾਦਸਾ ਵਾਪਰਿਆ ਹੈ ਜਿੱਥੇ ਫਰੀਦਾਬਾਦ ਤੋਂ ਚਮੋਲੀ ਦੇ ਗੌਚਰ ‘ਚ ਵਿਆਹ ਸਮਾਗਮ ‘ਚ ਸ਼ਾਮਲ ਹੋਣ ਜਾ ਰਹੇ ਪਰਿਵਾਰ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਗੱਡੀ ‘ਚ ਇੱਕੋ ਪਰਿਵਾਰ ਦੇ ਛੇ ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਪੰਜ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਗੱਡੀ ਨੂੰ ਕ੍ਰੇਨ ਦੀ ਮਦਦ ਨਾਲ […]
Jaspreet Singh
By : Updated On: 12 Apr 2025 14:59:PM
ਦੁਖਦਾਇਕ ਖ਼ਬਰ,ਡੂੰਗੀ ਖੱਡ ‘ਚ ਡਿੱਗੀ ਕਾਰ,ਪਰਿਵਾਰ ਦੇ 5 ਜੀਆਂ ਦੀ ਹੋਈ ਮੌਤ

Tragic accident:ਟਿਹਰੀ ‘ਚ ਇਕ ਦੁਖਦਾਈ ਹਾਦਸਾ ਵਾਪਰਿਆ ਹੈ ਜਿੱਥੇ ਫਰੀਦਾਬਾਦ ਤੋਂ ਚਮੋਲੀ ਦੇ ਗੌਚਰ ‘ਚ ਵਿਆਹ ਸਮਾਗਮ ‘ਚ ਸ਼ਾਮਲ ਹੋਣ ਜਾ ਰਹੇ ਪਰਿਵਾਰ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਗੱਡੀ ‘ਚ ਇੱਕੋ ਪਰਿਵਾਰ ਦੇ ਛੇ ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਪੰਜ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਗੱਡੀ ਨੂੰ ਕ੍ਰੇਨ ਦੀ ਮਦਦ ਨਾਲ ਨਦੀ ‘ਚੋਂ ਕੱਢਿਆ ਗਿਆ ਜਿਸ ਵਿੱਚੋਂ ਪੰਜ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਹਾਦਸੇ ‘ਚ ਇਕ ਔਰਤ ਨੂੰ ਬਚਾਇਆ ਗਿਆ। ਦੁਰਘਟਨਾ ਦਾ ਕਾਰਨ ਤੇਜ਼ ਰਫਤਾਰ ਦੱਸਿਆ ਜਾ ਰਿਹਾ ਹੈ।

ਇਹ ਪਰਿਵਾਰ ਮੂਲ ਰੂਪ ‘ਚ ਚਮੋਲੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਪਰ ਇਸ ਸਮੇਂ ਫਰੀਦਾਬਾਦ (ਹਰਿਆਣਾ) ‘ਚ ਵੱਸਦਾ ਸੀ। ਉਹ ਰਿਸ਼ਤੇਦਾਰੀ ‘ਚ ਮਹਿੰਦੀ ਪ੍ਰੋਗਰਾਮ ‘ਚ ਸ਼ਾਮਲ ਹੋਣ ਆ ਰਹੇ ਸਨ। ਸਾਰੇ ਥਾਰ ‘ਚ ਸਵਾਰ ਸਨ। ਬਦਰੀਨਾਥ ਹਾਈਵੇ ‘ਤੇ ਦੇਵਪ੍ਰਯਾਗ ਤੋਂ ਲਗਪਗ 15 ਕਿਲੋਮੀਟਰ ਸ੍ਰੀਨਗਰ ਵੱਲ ਬਗਵਾਨ ਨੇੜੇ ਇਹ ਹਾਦਸਾ ਹੋਇਆ।

ਖੱਡ ‘ਚ ਪਲਟਣ ਤੋਂ ਬਾਅਦ ਅਲਕਨੰਦਾ ‘ਚ ਸਮਾਈ ਕਾਰ

ਥਾਰ ਕਰੀਬ ਢਾਈ ਸੌ ਮੀਟਰ ਡੂੰਘੀ ਖੱਡ ‘ਚ ਪਲਟਣ ਤੋਂ ਬਾਅਦ ਵਾਹਨ ਅਲਕਨੰਦਾ ਨਦੀ ‘ਚ ਸਮਾ ਗਈ। ਕਾਰ ਸਵਾਰ ਇਕ ਔਰਤ ਨੂੰ ਬਚਾਅ ਲਿਆ ਗਿਆ। ਉਸ ਨੂੰ ਸ਼੍ਰੀਨਗਰ ਬੇਸ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਤਿੰਨ ਬੱਚਿਆਂ ਸਮੇਤ ਪੰਜ ਜਣਿਆਂ ਦੀਆਂ ਲਾਸ਼ਾਂ ਵੀ ਬਰਾਮਦ ਹੋ ਗਈਆਂ ਹਨ।

ਥਾਰ ਸਵਾਰ ਲੋਕਾਂ ‘ਚ ਦੋ ਔਰਤਾਂ ਤੇ ਚਾਰ ਪੁਰਸ਼ ਸ਼ਾਮਲ ਹਨ। ਇਨ੍ਹਾਂ ਵਿੱਚੋਂ ਔਰਤ ਅਨੀਤਾ ਨੇਗੀ ਨੂੰ ਬਚਾਅ ਲਿਆ ਗਿਆ ਜਦਕਿ ਉਸਦੇ ਪੁੱਤਰ ਆਦਿਤਿਆ, ਛੋਟੀ ਭੈਣ ਮੀਨਾ ਗੁਸਾਈ, ਪਤੀ ਸੁਨੀਲ ਗੁਸਾਈ ਤੇ ਦੋ ਬੱਚਿਆਂ ਦੀ ਮੌਤ ਹੋ ਗਈ ਹੈ।

ਜਾਣਕਾਰੀ ਅਨੁਸਾਰ, ਸਵੇਰੇ ਤਿੰਨ ਵਜੇ ਦੇ ਕਰੀਬ ਔਰਤ ਅਨੀਤਾ ਨੇਗੀ ਦੀ ਰਿਹਾਇਸ਼ ਰੁੜਕੀ ਤੋਂ ਰਵਾਨਾ ਹੋਏ ਸਨ। ਅਨੀਤਾ ਨੇਗੀ ਦੇ ਦੋ ਬੱਚੇ ਹਨ, ਜਦਕਿ ਉਸਦਾ ਪਤੀ ਫੌਜ ‘ਚ ਹੈ। ਅਨੀਤਾ ਆਪਣੇ ਭੈਣ ਦੇ ਪਰਿਵਾਰ ਨਾਲ ਵੱਡੇ ਪੁੱਤਰ ਨੂੰ ਲੈ ਕੇ ਵਿਆਹ ਸਮਾਗਮ ‘ਚ ਸ਼ਾਮਲ ਹੋਣ ਲਈ ਨਿਕਲੀ ਸੀ। ਉਨ੍ਹਾਂ ਦੀ ਛੋਟੀ ਧੀ ਰੁੜਕੀ ‘ਚ ਹੀ ਹੈ।

Read Latest News and Breaking News at Daily Post TV, Browse for more News

Ad
Ad