ਹੁਸ਼ਿਆਰਪੁਰ ‘ਚ ਸੜਕ ਕਿਨਾਰੇ ਜ਼ਖਮੀ ਹਾਲਤ ਵਿੱਚ ਮਿਲਿਆ ਸਾਂਬਰ, ਜੰਗਲਾਤ ਟੀਮ ਨੇ ਕੀਤਾ ਰੈਸਕਿਊ
Hoshiarpur News: ਮੌਕੇ ‘ਤੇ ਕੁਝ ਪਿੰਡ ਵਾਸੀਆਂ, ਰਾਹਗੀਰਾਂ ਅਤੇ ਬੇਜ਼ਬਾਨ ਜਾਨਵਰਾਂ ਲਈ ਸੰਸਥਾ ਚਲਾ ਰਹੇ ਸ਼ਖਸ ਨੇ ਪਹੁੰਚ ਕੇ ਸਾਂਬਰ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
Injured Sambar found in Hoshiarpur: ਹੁਸ਼ਿਆਰਪੁਰ ‘ਚ ਭਰਵਾਈ ਨੈਸ਼ਨਲ ਹਾਈਵੇ ‘ਤੇ ਪਿੰਡ ਚੌਹਾਲ ਵਿੱਚ ਇੱਕ ਨਿੱਜੀ ਮਿੱਲ ਅੰਦਰ ਇੱਕ ਸਾਂਬਰ ਵੜ ਗਿਆ। ਜਿਸ ਕਰਕੇ ਸਾਂਬਰ ਘਬਰਾ ਗਿਆ। ਖੁਦ ਨੂੰ ਬਚਾਉਂਦਾ ਹੋਇਆ ਸਾਂਭਰ ਮਿੱਲ ਦੀ ਸੁਰੱਖਿਆ ਲਈ ਲੱਗੀ ਜਾਲੀ ਨੂੰ ਤੋੜਦਿਆਂ ਬਾਹਰ ਨਿਕਲਿਆ ਅਤੇ ਇੱਕ ਗੱਡੀ ਨਾਲ ਟਕਰਾਉਣ ਕਾਰਨ ਜ਼ਖਮੀ ਹੋ ਗਿਆ।
ਦੱਸਿਆ ਜਾ ਰਿਹਾ ਕਿ ਜ਼ਖਮੀ ਹਾਲਤ ਵਿੱਚ ਇਹ ਸਾਂਬਰ ਸੜਕ ਕਿਨਾਰੇ ਪਿਆ ਰਿਹਾ। ਮੌਕੇ ‘ਤੇ ਹੀ ਮਿੱਲ ਦੇ ਗੇਟ ‘ਤੇ ਸਿਕਊਰਟੀ ਗਾਰਡ ਦੀ ਨੌਕਰੀ ਕਰਦੇ ਜਸਵੀਰ ਨੇ ਜੰਗਲਾਤ ਵਿਭਾਗ ਨੂੰ ਫੋਨ ਕੀਤਾ ਪਰ ਪੌਣਾ ਘੰਟਾ ਤੋਂ ਵੱਧ ਸਮਾਂ ਤੱਕ ਜੰਗਲਾਤ ਵਿਭਾਗ ਦੀ ਟੀਮ ਨਹੀਂ ਪਹੁੰਚੀ। ਮੌਕੇ ‘ਤੇ ਕੁਝ ਪਿੰਡ ਵਾਸੀਆਂ, ਰਾਹਗੀਰਾਂ ਅਤੇ ਬੇਜ਼ਬਾਨ ਜਾਨਵਰਾਂ ਲਈ ਸੰਸਥਾ ਚਲਾ ਰਹੇ ਸ਼ਖਸ ਨੇ ਪਹੁੰਚ ਕੇ ਸਾਂਬਰ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
ਕਾਫੀ ਮਸਾਂ ਸਲਾਹ ਕਰਦੀ ਰਹੀ ਜੰਗਲਾਤ ਟੀਮ ‘ਤੇ ਲੋਕਾਂ ਨੂੰ ਆਇਆ ਗੁੱਸਾ
ਜੰਗਲਾਤ ਵਿਭਾਗ ਦੀ ਟੀਮ ਮੌਕੇ ‘ਤੇ ਪਹੁੰਚ ਕੇ ਕਾਫੀ ਸਮਾਂ ਸਲਾਹਾਂ ਕਰਦੀ ਰਹੀ ਕਿ ਇਸ ਸਾਂਭਰ ਦਾ ਕਰੀਏ। ਇਸ ਮਗਰੋਂ ਲੋਕਾਂ ਨੇ ਗੁੱਸਾ ਜਾਹਿਰ ਕੀਤਾ। ਜ਼ਖਮੀ ਸਾਂਬਰ ਲਈ ਜੰਗਲਾਤ ਕੋਲ ਕੋਈ ਖਾਸ ਤਕਨੀਕੀ ਟੀਮ ਜਾਂ ਪ੍ਰਬੰਧ ਦਿਖਾਈ ਦਿੱਤੇ।
ਲੋਕਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਜੇਕਰ ਮੌਕੇ ‘ਤੇ ਸ਼ਹਿਰ ਤੋਂ ਚੰਦ ਕਿਲੋਮੀਟਰ ਦੀ ਦੂਰੀ ‘ਤੇ ਹੀ ਜੰਗਲਾਤ ਵਿਭਾਗ ਦੀ ਟੀਮ ਨਹੀਂ ਪਹੁੰਚ ਸਕਦੀ ਤਾਂ ਫਿਰ ਦੂਰ ਦਰਾਜ ਜੰਗਲ ‘ਚ ਹਿਮਾਚਲ ਬਾਰਡਰ ‘ਤੇ ਪੈਂਦੇ ਹੁਸ਼ਿਆਰਪੁਰ ਦੇ ਪਿੰਡਾਂ ‘ਚ ਜੰਗਲਾਤ ਵਿਭਾਗ ਦੀ ਟੀਮ ਕੀ ਕੁਝ ਕਰਦੀ ਹੋਵੇਗੀ ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਇਥੋਂ ਤੱਕ ਕੀ ਮੌਕੇ ‘ਤੇ ਜੰਗਲਾਤ ਵਿਭਾਗ ਦੇ ਕਰਮਚਾਰੀ ਖਿੜ-ਖਿੜ ਕੇ ਹੱਸਦੇ ਵੀ ਕੈਮਰੇ ਦੀ ਅੱਖ ਵਿੱਚ ਕੈਦ ਹੋ ਗਏ। ਲੋਕਾਂ ਨੇ ਤਾਂ ਇਥੋਂ ਤੱਕ ਸ਼ੱਕ ਜਾਹਿਰ ਕੀਤਾ ਕਿ ਇਸ ਜਾਨਵਰ ਦਾ ਸਰਦੀਆਂ ਵਿੱਚ ਲੋਕ ਸ਼ਿਕਾਰ ਕਰਦੇ ਹਨ। ਜਿਸ ਦੇ ਪੁਖਤਾ ਇੰਤਜ਼ਾਮ ਨਹੀਂ ਹਨ।