Banner
Banner

ਗਰੀਬ ਬੱਚਿਆਂ ਦੇ ਸੁਪਨਿਆਂ ਨੂੰ ਖੰਭ ਦੇ ਰਿਹਾ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ

ਸੁਲਤਾਨਪੁਰ ਲੋਧੀ : ਪੰਜਾਬ ਵਿੱਚ ਵਾਟਰ ਸਪੋਰਟਸ ਨੂੰ ਪ੍ਰਫੁੱਲਤ ਕਰਨ ਅਤੇ ਆਮ ਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਇਸ ਖੇਡ ਦੇ ਦਰਵਾਜ਼ੇ ਖੋਲ੍ਹਣ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਲਗਾਤਾਰ ਮਿਸਾਲ ਬਣ ਰਹੀ ਹੈ। ਸਾਲ 2014 ਤੋਂ ਪਵਿਤਰ ਕਾਲੀ ਵੇਈਂ ਤੇ ਚੱਲ ਰਹੇ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ […]
Khushi
By : Published: 05 Jun 2026 13:04:PM
ਗਰੀਬ ਬੱਚਿਆਂ ਦੇ ਸੁਪਨਿਆਂ ਨੂੰ ਖੰਭ ਦੇ ਰਿਹਾ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ

ਸੁਲਤਾਨਪੁਰ ਲੋਧੀ : ਪੰਜਾਬ ਵਿੱਚ ਵਾਟਰ ਸਪੋਰਟਸ ਨੂੰ ਪ੍ਰਫੁੱਲਤ ਕਰਨ ਅਤੇ ਆਮ ਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਇਸ ਖੇਡ ਦੇ ਦਰਵਾਜ਼ੇ ਖੋਲ੍ਹਣ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਲਗਾਤਾਰ ਮਿਸਾਲ ਬਣ ਰਹੀ ਹੈ। ਸਾਲ 2014 ਤੋਂ ਪਵਿਤਰ ਕਾਲੀ ਵੇਈਂ ਤੇ ਚੱਲ ਰਹੇ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਨੇ ਅੱਜ ਪੰਜਾਬ ਵਿੱਚ ਪਾਣੀ ਵਾਲੀਆਂ ਖੇਡਾਂ ਲਈ ਇੱਕ ਵਿਲੱਖਣ ਪਛਾਣ ਬਣਾਈ ਹੈ।

ਵਿਸ਼ਵ ਵਾਤਾਵਰਂ ਦਿਵਸ ਮੌਕੇ ਅੱਜ ਸੰਤ ਸੀਚੇਵਾਲ ਵਲੋਂ ਸੈਂਟਰ ਲਈ ਕਰੀਬ ਢਾਈ ਲੱਖ ਰੁਪਏ ਦਾ ਨਵਾਂ ਖੇਡ ਸਮਾਨ ਮੁਹੱਈਆ ਕਰਵਾਇਆ ਗਿਆ ਹੈ। ਜਿਸ ਵਿੱਚ 4 ਨਦੀਆਂ ਸੀ- ਦੋ, ਸੀ-2 ਇਕ, ਕੇ -1 ਕਿਸ਼ਤੀਆਂ ਸ਼ਾਮਲ ਹਨ। ਇਸ ਤੋਂ ਪਹਿਲਾਂ ਵੀ ਉਹ ਲੱਖਾਂ ਰੁਪਏ ਦੇ ਪੈਡਲ, ਬੋਟਾਂ, ਜਿਮ ਦਾ ਸਮਾਨ ਅਤੇ ਹੋਰ ਆਧੁਨਿਕ ਸਹੂਲਤਾਂ ਉਪਲਬਧ ਕਰਵਾ ਚੁੱਕੇ ਹਨ। ਖਿਡਾਰੀਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਜਿਮ, ਏਅਰ ਕੰਡੀਸ਼ਨਿੰਗ ਅਤੇ ਅਭਿਆਸ ਲਈ ਲੋੜੀਂਦਾ ਸਾਰਾ ਢਾਂਚਾ ਇਸ ਕੇਂਦਰ ਦੀ ਖਾਸ ਪਹਿਚਾਣ ਬਣ ਚੁੱਕੇ ਹੈ।

ਸੈਂਟਰ ਦੇ ਪ੍ਰਬੰਧਕਾਂ ਅਨੁਸਾਰ ਪੰਜਾਬ ਵਿੱਚ ਵਾਟਰ ਸਪੋਰਟਸ ਦੀਆਂ ਸਹੂਲਤਾਂ ਨਾ ਹੋਣ ਕਾਰਨ ਪਹਿਲਾਂ ਸਿਰਫ਼ ਵੱਡੇ ਸ਼ਹਿਰਾਂ ਜਾਂ ਆਰਥਿਕ ਤੌਰ ‘ਤੇ ਸਮਰੱਥ ਪਰਿਵਾਰਾਂ ਦੇ ਬੱਚੇ ਹੀ ਇਸ ਖੇਡ ਤੱਕ ਪਹੁੰਚ ਬਣਾ ਸਕਦੇ ਸਨ। ਮਹਿੰਗੇ ਸਾਜ਼ੋ-ਸਾਮਾਨ, ਟ੍ਰੇਨਿੰਗ ਅਤੇ ਹੋਰ ਖਰਚਿਆਂ ਕਰਕੇ ਆਮ ਪਰਿਵਾਰਾਂ ਲਈ ਇਹ ਖੇਡ ਇੱਕ ਸੁਪਨਾ ਬਣੀ ਹੋਈ ਸੀ। ਪਰ ਸੰਤ ਸੀਚੇਵਾਲ ਜੀ ਦੀ ਅਗਵਾਈ ਹੇਠ ਬਣੇ ਇਸ ਸੈਂਟਰ ਨੇ ਇਸ ਧਾਰਨਾ ਨੂੰ ਬਦਲ ਦਿੱਤਾ ਹੈ।

ਕੋਚ ਅਮਨਦੀਪ ਸਿੰਘ ਨੇ ਦੱਸਿਆ ਕਿ ਵਾਟਰ ਸਪੋਰਟਸ ਵਰਗੀ ਮਹਿੰਗੀ ਖੇਡ ਵਿੱਚ ਜਿੱਥੇ ਇੱਕ ਪੈਡਲ ਬੋਰਡ ਦੀ ਕੀਮਤ ਹਜ਼ਾਰਾਂ ਰੁਪਏ ਅਤੇ ਇੱਕ ਬੋਟ ਦੀ ਕੀਮਤ ਲੱਖਾਂ ਰੁਪਏ ਤੱਕ ਹੁੰਦੀ ਹੈ, ਉੱਥੇ ਸੰਤ ਸੀਚੇਵਾਲ ਜੀ ਦੇ ਸਹਿਯੋਗ ਸਦਕਾ ਆਮ ਅਤੇ ਗਰੀਬ ਪਰਿਵਾਰਾਂ ਦੇ ਬੱਚੇ ਵੀ ਮੁਫ਼ਤ ਜਾਂ ਨਾਮਾਤਰ ਖਰਚੇ ‘ਤੇ ਇਸ ਖੇਡ ਵਿੱਚ ਹਿੱਸਾ ਲੈ ਰਹੇ ਹਨ।

ਸੈਂਟਰ ਵਿੱਚ ਇਸ ਸਮੇਂ ਕਰੀਬ 100 ਖਿਡਾਰੀ ਸਿਖਲਾਈ ਹਾਸਲ ਕਰ ਰਹੇ ਹਨ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਿਸ਼ੇਸ਼ ਸਮਰ ਕੈਂਪ ਵੀ ਲਗਾਇਆ ਗਿਆ ਹੈ, ਜਿਸ ਵਿੱਚ ਬੱਚਿਆਂ ਨੂੰ ਤੈਰਾਕੀ ਦੇ ਨਾਲ-ਨਾਲ ਵਾਟਰ ਸਪੋਰਟਸ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਛੇ ਅਤੇ ਸੱਤ ਸਾਲ ਦੀ ਉਮਰ ਤੋਂ ਹੀ ਬੱਚੇ ਇਸ ਖੇਡ ਨਾਲ ਜੁੜ ਰਹੇ ਹਨ, ਜਿਸ ਨਾਲ ਪੰਜਾਬ ਵਿੱਚ ਇਸ ਖੇਡ ਦਾ ਭਵਿੱਖ ਹੋਰ ਮਜ਼ਬੂਤ ਹੋ ਰਿਹਾ ਹੈ।

ਸੈਂਟਰ ਦੀ ਸਭ ਤੋਂ ਵੱਡੀ ਉਪਲਬਧੀ ਇਹ ਹੈ ਕਿ ਇੱਥੋਂ ਤਿਆਰ ਹੋਏ ਖਿਡਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ। ਕੇਂਦਰ ਦੇ ਖਿਡਾਰੀਆਂ ਨੇ ਨੈਸ਼ਨਲ, ਏਸ਼ੀਅਨ ਅਤੇ ਵਿਸ਼ਵ ਪੱਧਰ ਦੀਆਂ ਮੁਕਾਬਲਿਆਂ ਵਿੱਚ ਤਮਗੇ ਹਾਸਲ ਕਰਕੇ ਪੰਜਾਬ ਨੂੰ ਮਾਣ ਦਿਵਾਇਆ ਹੈ। ਇਸ ਸਾਲ ਵੀ ਕਈ ਖਿਡਾਰੀ ਟਰਾਇਲ ਪਾਰ ਕਰਕੇ ਰਾਸ਼ਟਰੀ ਮੁਕਾਬਲਿਆਂ ਵਿੱਚ ਭਾਗ ਲੈਣ ਜਾ ਰਹੇ ਹਨ।

ਖੇਡਾਂ ਦੇ ਵਿਕਾਸ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤਾ ਜਾ ਰਿਹਾ ਇਹ ਯਤਨ ਸਿਰਫ਼ ਵਾਟਰ ਸਪੋਰਟਸ ਤੱਕ ਸੀਮਿਤ ਨਹੀਂ, ਸਗੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਉਨ੍ਹਾਂ ਨੂੰ ਸਿਹਤਮੰਦ ਅਤੇ ਉਜਵਲ ਭਵਿੱਖ ਵੱਲ ਪ੍ਰੇਰਿਤ ਕਰਨ ਦਾ ਵੀ ਇੱਕ ਪ੍ਰਭਾਵਸ਼ਾਲੀ ਸਾਧਨ ਬਣ ਰਿਹਾ ਹੈ। ਪੰਜਾਬ ਵਿੱਚ ਵਾਟਰ ਸਪੋਰਟਸ ਦੇ ਪ੍ਰਸਾਰ ਅਤੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਮੰਚ ਤੱਕ ਪਹੁੰਚਾਉਣ ਲਈ ਸੰਤ ਸੀਚੇਵਾਲ ਜੀ ਦੇ ਇਹ ਉਪਰਾਲੇ ਖੇਡ ਜਗਤ ਲਈ ਇੱਕ ਪ੍ਰੇਰਨਾਦਾਇਕ ਮਿਸਾਲ ਹਨ।

Read Latest News and Breaking News at Daily Post TV, Browse for more News

Ad
Ad