ਲੁਧਿਆਣਾ, ਫਤਿਹਗੜ੍ਹ ਸਾਹਿਬ ‘ਚ ਅਦਾਲਤ ਅਤੇ ਅੰਮ੍ਰਿਤਸਰ ਸਕੂਲਾਂ ਨੂੰ ਵੀ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮਚੀ ਹਫੜਾ-ਦਫੜੀ
Fatehgarh Sahib Court receives bomb threat; ਅੱਜ ਫਤਿਹਗੜ੍ਹ ਸਾਹਿਬ ਕੋਰਟ ਕੰਪਲੈਕਸ ਵਿੱਚ ਹਫਤਾ-ਦਫੜੀ ਦੇਖਣ ਨੂੰ ਮਿਲੀ। ਇਹ ਹਲਚਲ ਧਮਕੀ ਭਰੀ ਈਮੇਲ ਮਿਲਣ ਕਾਰਨ ਹੋਈ, ਜਿਸ ਵਿੱਚ ਕੋਟ ਕੰਪਲੈਕਸ ਨੂੰ ਨੁਕਸਾਨ ਪੁਚਾਉਣ ਦੀ ਧਮਕੀ ਦਿੱਤੀ ਗਈ ਸੀ।
ਦੂਜੇ ਪਾਸੇ, ਫਤਿਹਗੜ੍ਹ ਸਾਹਿਬ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ 26 ਜਨਵਰੀ ਨੂੰ ਕੀਤੀ ਰੂਟੀਨ ਚੈਕਿੰਗ ਦੇ ਦੌਰਾਨ ਇਹ ਘਟਨਾ ਵਾਪਰੀ ਅਤੇ ਉਹ ਇਸ ਧਮਕੀ ਨੂੰ ਅਫਵਾਹ ਮੰਨ ਰਹੇ ਹਨ। ਉਹਨਾਂ ਨੇ ਸ਼ਰਾਰਤੀ ਲੋਕਾਂ ਨੂੰ ਚੇਤਾਵਨੀ ਵੀ ਦਿੱਤੀ ਹੈ।
ਲੁਧਿਆਣਾ ਅਦਾਲਤ ਨੂੰ ਮਿਲੀ ਬੰਬ ਨਾਲ ਉਡਾਣ ਦੀ ਧਮਕੀ
ਗਣਤੰਤਰ ਦਿਵਸ, 26 ਜਨਵਰੀ ਤੋਂ ਠੀਕ ਪਹਿਲਾਂ, ਲੁਧਿਆਣਾ ਵਿੱਚ ਸੁਰੱਖਿਆ ਏਜੰਸੀਆਂ ਚੌਕਸ ਹਨ। ਨਿਆਂਇਕ ਇਮਾਰਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਇੱਕ ਹੋਰ ਈਮੇਲ ਨੇ ਹਲਚਲ ਮਚਾ ਦਿੱਤੀ ਹੈ।
ਅੰਗਰੇਜ਼ੀ ਦਫ਼ਤਰ ਨੂੰ ਪ੍ਰਾਪਤ ਈਮੇਲ ਤੋਂ ਬਾਅਦ, ਪੁਲਿਸ ਅਤੇ ਬੰਬ ਸਕੁਐਡ ਨੇ ਪੂਰੇ ਕੰਪਲੈਕਸ ਨੂੰ ਘੇਰ ਲਿਆ ਹੈ। ਸਾਵਧਾਨੀ ਵਜੋਂ, ਵਕੀਲਾਂ ਅਤੇ ਸਟਾਫ ਨੂੰ ਆਪਣੇ ਚੈਂਬਰਾਂ ਤੋਂ ਦੂਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਲੁਧਿਆਣਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਪਿਨ ਸੱਗੜ ਨੇ ਦੱਸਿਆ ਕਿ ਸਵੇਰੇ 8:15 ਵਜੇ ਇੱਕ ਈਮੇਲ ਪ੍ਰਾਪਤ ਹੋਈ ਸੀ, ਜਿਸ ਵਿੱਚ ਅਦਾਲਤ ਦੀ ਇਮਾਰਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਸੂਚਨਾ ਮਿਲਣ ‘ਤੇ, ਪੁਲਿਸ ਨੂੰ ਮੌਕੇ ‘ਤੇ ਬੁਲਾਇਆ ਗਿਆ, ਅਤੇ ਇੱਕ ਬੰਬ ਨਿਰੋਧਕ ਦਸਤਾ ਤਾਇਨਾਤ ਕੀਤਾ ਗਿਆ।
ਸਾਵਧਾਨੀ ਦੇ ਤੌਰ ‘ਤੇ, ਇਸ ਸਮੇਂ ਕਿਸੇ ਨੂੰ ਵੀ ਅਦਾਲਤ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਪੂਰੀ ਤਲਾਸ਼ੀ ਲਈ ਜਾ ਰਹੀ ਹੈ। ਕੁਝ ਦਿਨ ਪਹਿਲਾਂ, ਇੱਕ ਈਮੇਲ ਪ੍ਰਾਪਤ ਹੋਈ ਸੀ, ਅਤੇ ਅੱਜ ਦੀ ਇਹ ਦੂਜੀ ਈਮੇਲ ਹੈ।
ਇਹ ਧਿਆਨ ਦੇਣ ਯੋਗ ਹੈ ਕਿ ਛੇ ਦਿਨ ਪਹਿਲਾਂ ਇੱਕ ਧਮਕੀ ਭਰੀ ਈਮੇਲ ਵੀ ਮਿਲੀ ਸੀ, ਜਿਸ ਨਾਲ ਅਦਾਲਤ ਦੇ ਅੰਦਰ ਦਹਿਸ਼ਤ ਫੈਲ ਗਈ ਸੀ। ਅੱਜ ਦੀ ਈਮੇਲ ਤੋਂ ਬਾਅਦ, ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੁਲਿਸ ਅਤੇ ਬੰਬ ਨਿਰੋਧਕ ਦਸਤੇ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਕਿਸੇ ਨੂੰ ਵੀ ਅਦਾਲਤ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ।
ਅੰਮ੍ਰਿਤਸਰ ‘ਚ ਸਕੂਲਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਐਸਐਚਓ ਜੰਡਿਆਲਾ ਨੇ ਦੱਸਿਆ ਕਿ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜੰਡਿਆਲਾ ਗੁਰੂ ਦੇ ਪਿੰਡ ਮੇਹਰਬਾਨਪੁਰਾ ਸਕੂਲ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਣ ਦੀ ਧਮਕੀ ਦਿੱਤੀ ਗਈ ਹੈ। ਉਹਨਾਂ ਮੌਕੇ ‘ਤੇ ਪਹੁੰਚ ਇਸਦੀ ਜਾਂਚ ਕਰਨ ਦੀ ਗੱਲ ਆਖੀ। ਉਹਨ੍ਹਾਂ ਕਿਹਾ ਕਿ ਸਾਈਬਰ ਸੈਲ ਨੂੰ ਇਹ ਮੇਲ ਜਿਹੜੀ ਫਾਰਵਰਡ ਕਰ ਦਿੱਤੀ ਗਈ ਹੈ। ਜਲਦੀ ਹੀ ਇਸ ਨੂੰ ਟ੍ਰੇਸ ਕਰਕੇ ਇਹਦੇ ਤੱਕ ਪਹੁੰਚਿਆ ਜਾਵੇਗਾ।
ਹੋਰ ਜਾਣਕਾਰੀ ਦਿੰਦਿਆਂ SHO ਜੰਡਿਆਲਾ ਨੇ ਦੱਸਿਆ ਕਿ ਮੇਲ ਦੇ ਵਿੱਚ ਤਿੰਨ ਸਕੂਲਾਂ ਦਾ ਨਾਮ ਲਿਆ ਗਿਆ ਹੈ, ਜਿਸ ‘ਚ ਕੋਟ ਬਾਬਾ ਬੁੱਢਾ ਸਿੰਘ ਅਤੇ ਬੰਡਾਲਾ ਸਕੂਲ ਅਤੇ ਮੇਹਰਬਾਨਪੁਰਾ ਸਰਕਾਰੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਮੇਲ ਦੇ ਵਿੱਚ ਲਿਖਿਆ ਗਿਆ ਹੈ ਕਿ ਜੇ ਰਾਸ਼ਟਰ ਗਾਣ ਗੀਤ ਦੀ ਜਗ੍ਹਾ ‘ਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਲੋਕ ਨਾ ਗਾਇਆ ਗਿਆ ਤਾਂ ਸਕੂਲ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ।