Journalism Of Hope
BREAKING NEWS
ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਈ ਜਾਵੇਗੀ ਭਾਈ ਪਰਮਿੰਦਰ ਸਿੰਘ ਦੀ ਤਸਵੀਰ – ਐਡਵੋਕੇਟ ਧਾਮੀ.......ਪੰਜਾਬ ਸਮੇਤ ਪੰਜ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇਜ਼, ਚੋਣ ਕਮਿਸ਼ਨ ਦੀ ਟੀਮ ਇਸ ਮਹੀਨੇ ਦੇ ਅਖੀਰ ‘ਚ ਕਰੇਗੀ ਸੂਬੇ ਦਾ ਦੌਰਾ........5 ਕਰੋੜ ਰੁਪਏ ਦੇ ਮਾਮਲੇ ’ਚ ਈਡੀ ਨੇ ਅਮਰਦੀਪ ਗਰੇਵਾਲ ਨੂੰ ਦਿੱਲੀ ਹਵਾਈ ਅੱਡੇ ਤੋਂ ਹਿਰਾਸਤ ’ਚ ਲਿਆ.....ਅਮਰੀਕਾ ‘ਚ ਪੰਜਾਬੀ ਮੂਲ ਦੀ ਔਰਤ ਦਾ ਕਤਲ, ਪਤੀ ਗ੍ਰਿਫ਼ਤਾਰ.....ਬਾਲੀਵੁੱਡ ਅਦਾਕਾਰ ਅਜੈ ਦੇਵਗਨ ਦੇ ਬੰਗਲੇ ’ਤੇ ਚੱਲਿਆ BMC ਦਾ ਬੁਲਡੋਜ਼ਰ.....ਜੰਮੂ-ਕਸ਼ਮੀਰ ’ਚ ਪੰਜਾਬੀ ਸਮੇਤ 3 ਭਾਸ਼ਾਵਾਂ ਨੂੰ ਮਿਲ ਸਕਦਾ ਹੈ ਸਰਕਾਰੀ ਦਰਜਾ.....ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਹਸਪਤਾਲ ‘ਚ ਕਰਵਾਇਆ ਗਿਆ ਦਾਖ਼ਲ

58 ਘੰਟਿਆਂ ਤੋਂ ਵੱਧ ਸਮੇਂ ਤੋਂ 200 ਫੁੱਟ ਉੱਚੇ ਹਾਈ-ਵੋਲਟੇਜ ਟਾਵਰ ‘ਤੇ 2 ਬਜ਼ੁਰਗਾਂ ਦਾ ਪ੍ਰਦਰਸ਼ਨ ਜਾਰੀ

Senior citizens protest on high-voltage tower: ਪਠਾਨਕੋਟ: ਜ਼ਿਲ੍ਹੇ ਦੇ ਸ਼ਾਹਪੁਰਕੰਡੀ ਵਿੱਚ ਬੈਰਾਜ ਔਸਤੀ ਸੰਘਰਸ਼ ਕਮੇਟੀ ਜੈਨੀ ਨਾਲ ਜੁੜੇ ਦੋ ਬਜ਼ੁਰਗਾਂ ਦਾ 200 ਫੁੱਟ ਉੱਚੇ ਹਾਈ-ਵੋਲਟੇਜ ਟਾਵਰ ‘ਤੇ ਚੜ੍ਹ ਕੇ ਕੀਤਾ ਜਾ ਰਿਹਾ ਪ੍ਰਦਰਸ਼ਨ ਹੁਣ ਬੇਹੱਦ ਨਾਜ਼ੁਕ ਮੋੜ ‘ਤੇ ਪਹੁੰਚ ਗਿਆ ਹੈ। 85 ਸਾਲਾ ਸ਼ੇਰ ਸਿੰਘ ਅਤੇ 81 ਸਾਲਾ ਕੁਲਵਿੰਦਰ ਸਿੰਘ ਮੰਗਲਵਾਰ ਸਵੇਰੇ 10 ਵਜੇ ਟਾਵਰ […]
By : Updated On: 28 Aug 2026 08:41:AM
58 ਘੰਟਿਆਂ ਤੋਂ ਵੱਧ ਸਮੇਂ ਤੋਂ 200 ਫੁੱਟ ਉੱਚੇ ਹਾਈ-ਵੋਲਟੇਜ ਟਾਵਰ ‘ਤੇ 2 ਬਜ਼ੁਰਗਾਂ ਦਾ ਪ੍ਰਦਰਸ਼ਨ ਜਾਰੀ

Senior citizens protest on high-voltage tower: ਪਠਾਨਕੋਟ: ਜ਼ਿਲ੍ਹੇ ਦੇ ਸ਼ਾਹਪੁਰਕੰਡੀ ਵਿੱਚ ਬੈਰਾਜ ਔਸਤੀ ਸੰਘਰਸ਼ ਕਮੇਟੀ ਜੈਨੀ ਨਾਲ ਜੁੜੇ ਦੋ ਬਜ਼ੁਰਗਾਂ ਦਾ 200 ਫੁੱਟ ਉੱਚੇ ਹਾਈ-ਵੋਲਟੇਜ ਟਾਵਰ ‘ਤੇ ਚੜ੍ਹ ਕੇ ਕੀਤਾ ਜਾ ਰਿਹਾ ਪ੍ਰਦਰਸ਼ਨ ਹੁਣ ਬੇਹੱਦ ਨਾਜ਼ੁਕ ਮੋੜ ‘ਤੇ ਪਹੁੰਚ ਗਿਆ ਹੈ। 85 ਸਾਲਾ ਸ਼ੇਰ ਸਿੰਘ ਅਤੇ 81 ਸਾਲਾ ਕੁਲਵਿੰਦਰ ਸਿੰਘ ਮੰਗਲਵਾਰ ਸਵੇਰੇ 10 ਵਜੇ ਟਾਵਰ ‘ਤੇ ਚੜ੍ਹੇ ਸਨ। ਦੋਵਾਂ ਦਾ ਪ੍ਰਦਰਸ਼ਨ ਹੁਣ 58 ਘੰਟਿਆਂ ਤੋਂ ਵੱਧ ਸਮੇਂ ਤੋਂ ਜਾਰੀ ਹੈ।

ਇਸ਼ਤਿਹਾਰ

ਗਰਮੀ ਅਤੇ ਵਧਦੀ ਉਮਰ ਕਾਰਨ ਵਿਗੜ ਰਹੀ ਸਿਹਤ
ਭਿਆਨਕ ਗਰਮੀ ਅਤੇ ਵਧਦੀ ਉਮਰ ਕਾਰਨ ਟਾਵਰ ‘ਤੇ ਬੈਠੇ ਦੋਵਾਂ ਬਜ਼ੁਰਗਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ। ਇਸ ਦੇ ਬਾਵਜੂਦ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਹੇਠਾਂ ਉਤਰਨ ਤੋਂ ਸਾਫ਼ ਇਨਕਾਰ ਕਰ ਰਹੇ ਹਨ।

ਆਗੂਆਂ ਦੇ ਬਾਈਕਾਟ ਦੀ ਚਿਤਾਵਨੀ
ਇਸ ਦੌਰਾਨ ਸੁਜਾਨਪੁਰ ਹਲਕੇ ਦੇ ਸਿਆਸੀ ਆਗੂਆਂ ਅਤੇ ਮੌਜੂਦਾ ਵਿਧਾਇਕ ਦੀ ਗੈਰਹਾਜ਼ਰੀ ਨੂੰ ਲੈ ਕੇ ਬੈਰਾਜ ਔਸਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਦਿਆਲ ਸਿੰਘ ਨੇ ਸਖ਼ਤ ਰੁਖ ਅਖਤਿਆਰ ਕੀਤਾ ਹੈ।

ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਮਾਮਲੇ ਵੱਲ ਗੰਭੀਰਤਾ ਨਾਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਸਾਰੇ ਸਿਆਸੀ ਆਗੂਆਂ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਕਾਲੇ ਝੰਡੇ ਵਿਖਾ ਕੇ ਵਿਰੋਧ ਕੀਤਾ ਜਾਵੇਗਾ। ਫਿਲਹਾਲ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਹਾਲਾਤ ਤਣਾਅਪੂਰਨ ਬਣੇ ਹੋਏ ਹਨ, ਜਦਕਿ ਦੋਵਾਂ ਬਜ਼ੁਰਗਾਂ ਦੀ ਵਿਗੜਦੀ ਸਿਹਤ ਨੂੰ ਲੈ ਕੇ ਪਰਿਵਾਰ ਅਤੇ ਸਥਾਨਕ ਲੋਕਾਂ ਦੀ ਚਿੰਤਾ ਵੀ ਵਧਦੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News