ਫਿਰੋਜ਼ਪੁਰ ‘ਚ ਜੰਗ ਦਾ ਮੈਦਾਨ ਬਣਿਆ ਪਿੰਡ ਸੇਠਾਂ ਵਾਲਾ, ਜ਼ਮੀਨ ਨੂੰ ਲੈ ਕੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਆਪਣੇ
Fight over Land Dispute: ਜ਼ਮੀਨ ਦੇ ਟੁਕੜੇ ਪਿੱਛੇ ਆਪਣੇ ਹੀ ਆਪਣਿਆਂ ਦੇ ਖੂਨ ਦੇ ਪਿਆਸੇ ਹੋ ਜਾਂਦੇ ਹਨ। ਇਸ ਦਾ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਸੇਠਾਂਵਾਲਾ ‘ਚ ਦੇਖਣ ਨੂੰ ਮਿਲਿਆ।
Ferozepur Fight: ਫਿਰੋਜ਼ਪੁਰ ਦੇ ਕਸਬਾ ਮਮਦੋਟ ਦਾ ਪਿੰਡ ਸੇਠਾਂ ਵਾਲਾ ਬਣਿਆ ਜੰਗ ਦਾ ਮੈਦਾਨ ਖੂਨ ਦੇ ਰਿਸ਼ਤੇ ਵੀ ਵੀ ਹੋਏ ਇੱਕ ਦੂਜੇ ਦੇ ਖੂਨ ਦੇ ਪਿਆਸੇ , ਜਮੀਨੀ ਝਗੜੇ ਨੂੰ ਲੈ ਕੇ ਚਾਚੇ ਭਤੀਜੇ ਵਿੱਚ ਹੋਈ ਖੂਨੀ ਝੜਪ , ਲੜਾਈ ਦਾ ਸੀਸੀਟੀਵੀ ਵੀਡੀਓ ਆਇਆ ਸਾਹਮਣੇ , ਦੂਜੇ ਉੱਪਰ ਇੱਟਾਂ ਰੋੜਿਆਂ ਨਾਲ ਕੀਤਾ ਗਿਆ ਹਮਲਾ ਅਤੇ ਕਈਆਂ ਦੇ ਵਾਰ ਸਣੇ ਇੱਕ ਦੂਜੇ ਦੀ ਕੀਤੀ ਗਈ ਜੰਮ ਕੇ ਕੁੱਟਮਾਰ ਪੂਰਾ ਪਿੰਡ ਹੀ ਬਣਿਆ ਰਿਹਾ ਜੰਗ ਦਾ ਮੈਦਾਨ, ਝੜਪ ਵਿੱਚ ਕਈ ਲੋਕ ਹੋਏ ਜ਼ਖਮੀ ਜਖਮੀਆਂ ਨੂੰ ਹਸਪਤਾਲ ਕਰਵਾਇਆ ਭਰਤੀ , ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਲੜਾਈ ਦੇ ਸੀਸੀਟੀਵੀ ਵੀ ਆਇਆ ਸਾਹਮਣੇ
ਜ਼ਮੀਨ ਦੇ ਟੁਕੜੇ ਪਿੱਛੇ ਆਪਣੇ ਹੀ ਆਪਣਿਆਂ ਦੇ ਖੂਨ ਦੇ ਪਿਆਸੇ ਹੋ ਜਾਂਦੇ ਹਨ। ਇਸ ਦਾ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਸੇਠਾਂਵਾਲਾ ‘ਚ ਦੇਖਣ ਨੂੰ ਮਿਲਿਆ। ਜਿੱਥੇ ਚਾਚੇ-ਭਤੀਜੇ ‘ਚ ਇੱਕ ਜ਼ਮੀਨ ਦੇ ਟੁਕੜੇ ਨੂੰ ਲੈ ਕੇ ਆਪਸ ਵਿੱਚ ਝੜਪ ਹੋ ਗਈ ਅਤੇ ਪੂਰਾ ਪਿੰਡ ਹੀ ਜੰਗ ਦਾ ਮੈਦਾਨ ਬਣ ਗਿਆ।
ਜ਼ਮੀਨੀ ਵਿਵਾਦ ਨੂੰ ਲੈ ਕੇ ਦੋਵਾਂ ਨੇ ਇੱਕ ਦੂਜੇ ‘ਤੇ ਹਮਲਾ ਕੀਤਾ ਗਿਆ ਅਤੇ ਪਿੰਡ ਵਿੱਚ ਜੰਮ ਕੇ ਇੱਟਾਂ ਰੋੜੇ ਚਲੇ। ਦੋਵਾਂ ਧਿਰਾਂ ਨੇ ਇੱਕ ਦੂਜੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਵੀ ਹਮਲਾ ਕੀਤਾ, ਜਿਸ ‘ਚ ਦੋਵੇਂ ਧਿਰਾਂ ਗੰਭੀਰ ਜ਼ਖਮੀ ਹੋ ਗਈਆਂ।
ਜਾਣਕਾਰੀ ਮੁਤਾਬਕ ਰਾਜਵਿੰਦਰ ਸਿੰਘ ਦੀ ਉਸ ਦੇ ਭਤੀਜੇ ਨਾਲ ਇੱਕ ਜ਼ਮੀਨ ਦੇ ਟੁਕੜੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਜ਼ਮੀਨੀ ਵਿਵਾਦ ਇੰਨਾ ਵਧ ਗਿਆ ਕਿ ਇਸ ਨੇ ਖੂਨੀ ਰੂਪ ਧਾਰ ਲਿਆ, ਜਦੋਂ ਰਾਜਵਿੰਦਰ ਸਿੰਘ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਉਸਦੇ ਭਤੀਜਿਆਂ ਨੇ ਉਸਨੂੰ ਘੇਰ ਕੇ ਉਸ ‘ਤੇ ਹਮਲਾ ਕਰ ਦਿੱਤਾ। ਦੇਖਦੇ ਹੀ ਦੇਖਦੇ ਦੋਨੋਂ ਪਾਸੋਂ ਇੱਟਾਂ ਰੋੜੇ ਚੱਲਣੇ ਸ਼ੁਰੂ ਹੋ ਗਏ।
ਦੋਵਾਂ ਧਿਰਾਂ ਨੇ ਇੱਕ-ਦੂਜੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਇੱਕ ਦੂਜੇ ‘ਤੇ ਹਮਲਾ ਕਰ ਦਿੱਤਾ। ਜਿਸ ਵਿੱਚ ਕਈ ਲੋਕਾਂ ਨੂੰ ਸੱਟਾਂ ਵੀ ਆਈਆਂ। ਦੋਵਾਂ ਧਿਰਾਂ ਦੀ ਲੜਾਈ ਉੱਥੇ ਲੱਗੇ ਸੀਸੀਟੀਵੀ ਵਿੱਚ ਵੀ ਕੈਦ ਹੋਈ ਗਈ। ਜਿਸ ਵਿੱਚ ਸਾਫ਼ ਨਜ਼ਰ ਆਇਆ ਕਿ ਦੋਵਾਂ ਪਾਸਿਓਂ ਇੱਕ ਦੂਜੇ ‘ਤੇ ਕਿਸ ਤਰ੍ਹਾਂ ਵਾਰ ਕੀਤੇ ਗਏ ਅਤੇ ਇੱਟਾਂ ਰੋੜੇ ਚਲਾ ਕੇ ਇੱਕ ਦੂਜੇ ਨੂੰ ਜ਼ਖਮੀ ਕੀਤੀ ਗਿਆ। ਪੂਰੇ ਪਿੰਡ ਵਿੱਚ ਹੀ ਘੁੰਮ ਘੁੰਮ ਕੇ ਇੱਕ ਦੂਜੇ ‘ਤੇ ਹਮਲਾ ਕੀਤਾ ਗਿਆ।