ਕੂੜ ਪ੍ਰਚਾਰ ‘ਤੇ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਕਸ਼ਨ, AAP ਖ਼ਿਲਾਫ਼ ਪਹਿਲਾ ਲੀਗਲ ਨੋਟਿਸ
Shiromani Akali Dal Legal Committee; ਸ਼੍ਰੋਮਣੀ ਅਕਾਲੀ ਦਲ ਖਿਲਾਫ ਕੂੜ ਪ੍ਰਚਾਰ ਕਰਨ ਤੇ ਨੱਥ ਪਾਉਣ ਦੇ ਮਨੋਰਥ ਨਾਲ ਪਾਰਟੀ ਵੱਲੋਂ ਗਠਿਤ ਕੀਤੀ ਗਈ ਕਮੇਟੀ ਵੱਲੋਂ ਪਹਿਲਾ ਲੀਗਲ ਨੋਟਿਸ ਫੇਸਬੁਕ ਤੇ ਆਮ ਆਦਮੀ ਪਾਰਟੀ ਥਰੂ ਆਫ ਪਰਸਨ ਆਥੋਰਾਜੀਟ ਸਿਗਨੇਟਰੀ ਤੇ ਇੰਚਾਰਜ ਨੂੰ ਭੇਜਿਆ ਗਿਆ ਹੈ।
ਫਤਿਹਗੜ੍ਹ ਸਾਹਿਬ ਵਿਖੇ ਪ੍ਰੈਸ ਕਾਨਫਰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ 10 ਮੈਂਬਰੀ ਲੀਗਲ ਕਮੇਟੀ ਦੇ ਚੇਅਰਮੈਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਆਦਮੀ ਪਾਰਟੀ ਦੇ ਆਈਟੀ ਵਿੰਗ ਦੇ ਕਰਿੰਦਿਆਂ ਵੱਲੋਂ ਕਿਸੇ ਦੀ ਵੀ ਸ਼ਾਨ ਦੇ ਖਿਲਾਫ ਡੈਰੋਗੇਟਰੀ/ਡੈਫਾਮੈਟਰੀ ਭਾਸ਼ਾ ਜਾਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਪੋਸਟ ਕੀਤਾ ਜਾਂਦਾ ਹੈ ਤਾਂ ਜੋ ਕਿਸੇ ਦੀ ਰੈਪੂਟੇਸ਼ਨ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ, ਜਿਸ ਨੂੰ ਲੀਗਲ ਕਮੇਟੀ ਵੱਲੋਂ ਬਰਦਾਸਤ ਨ੍ਹਹੀਂ ਕੀਤਾ ਜਾਵੇਗਾ ।
ਉਂਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਗਲ ਟੀਮ ਵੱਲੋਂ ਰੋਜਾਨਾ ਹੀ ਫੇਕ ਆਈਡੀਆ ਬਣਾ ਕੇ ਭੱਦੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਖਿਲਾਫ ਪੋਸਟਾਂ ਪਾਉਣ ਵਾਲਿਆ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ, ਚਾਹੇ ਉਹ ਪੰਜਾਬ ਜਾਂ ਕਿਸੇ ਵੀ ਰਾਜ ਦੇ ਦੇ ਕਿਸੇ ਵੀ ਹਿੱਸੇ ਵਿੱਚ ਬੈਠੇ ਹੋਣ ਤੇ ਇਸ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਗਲ ਕਮੇਟੀ ਵੱਲੋਂ ਸਪੈਸ਼ਲ ਨਜ਼ਰਸਾਨੀ ਕੀਤੀ ਜਾ ਰਹੀ ਹੈ।
ਐਡਵੋਕੇਟ ਧਾਰਨੀ ਨੇ ਪੰਜਾਬ ਦੀ ਆਮਨ ਕਾਨੂੰਨ ਦੀ ਸਥਿਤੀ ਤੇ ਵੀ ਵੱਡੇ ਸਵਾਲ ਖੜੇ ਕੀਤੇ ਹਨ, ਉਹਨਾਂ ਕਿਹਾ ਕਿ ਕੇਂਦਰੀ ਏਜੰਸੀਆ ਈਡੀ ਦੀਆਂ ਗੱਡੀਆਂ ਤੇ ਫੁੱਲਾਂ ਦੀ ਵਰਖਾ ਕਾਰਨ ਤੇ ਪਰਚੇ ਦਰਜ ਕੀਤੇ ਜਾ ਰਹੇ ਹਨ, ਜਦੋਂ ਕਿ ਸਰਕਾਰੀ ਗੁੰਡਿਆਂ ਵੱਲੋਂ ਕੇਂਦਰੀ ਏਜੰਸੀਆ ਤੇ E D ਦੀਆਂ ਗੱਡੀਆਂ ਤੋੜਨਾ ਅਪਰਾਧ ਦੀ ਪਰਿਭਾਸ਼ਾ ਤੋਂ ਬਾਹਰ ਕਿਉਂ ਹੈ ?
ਐਡਵੋਕੇਟ ਧਾਰਨੀ ਨੇ ਐਲਾਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਗਲ ਟੀਮ ਸਰਕਾਰ ਵੱਲੋਂ ਗੈਰ-ਸਿਧਾਂਤਕ ਕਾਨੂੰਨੀ ਕਾਰਵਾਈਆਂ ਦੀ ਪੈਰਵੀ ਕਰਦੀ ਹੋਈ ਪੀੜਤਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਮੁਹਈਆ ਕਰਵਾਏਗੀ ।
ਉਹਨਾਂ ਕਿਹਾ ਕਿ ਅਜੇ ਤਾਂ ਪੰਜਾਬ ਦੇ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਹੋ ਰਹੀ ਹੈ ਜਦੋਂ ਕੋਡ ਆਪ ਕੰਟਰੈਕਟ ਲੱਗ ਗਿਆ ਤਾਂ ਪਾਥੀਆਂ ਦੀ ਹੋਣ ਵਾਲੀ ਵਰਖਾ ਨੂੰ ਕੌਣ ਰੋਕੇਗਾ ।
