ਚੋਰਾਂ ਦਾ ਹੈਰਾਨ ਕਰਨ ਵਾਲਾ ਕਾਰਨਾਮਾ! ਬੱਕਰੀ ਨੂੰ ਲਗਜ਼ਰੀ ਕਾਰ ‘ਚ ਬੰਦ ਕਰ ਫ਼ਰਾਰ ਹੋਏ ਚੋਰ, ਸੋਸ਼ਲ ਮੀਡੀਆ ‘ਤੇ ਸੀਸੀਟੀਵੀ ਤਸਵੀਰਾਂ ਹੋਈਆਂ ਵਾਇਰਲ
Moga Goat thief; ਪੰਜਾਬ ਵਿੱਚ ਚੋਰੀ ਦੀ ਘਟਨਾਵਾਂ ਆਮ ਹੋ ਗਈਆਂ ਹਨ, ਅਤੇ ਇਨ੍ਹਾਂ ਘਟਨਾਵਾਂ ਦੀ ਸੀਸੀਟੀਵੀ ਫੁਟੇਜ ਵੀ ਆਮ ਦੇਖਣ ਨੂੰ ਮਿਲ ਜਾਵੇਗੀ, ਅਜਿਹੀ ਹੀ ਵਾਇਰਲ ਹੋ ਰਹੀ ਇੱਕ ਚੋਰੀ ਦੀ ਸੀਸੀਟੀਵੀ ਵੀਡੀਓ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਵੇਗੀ ਕਿ ਕੁਝ ਵੀ ਸੁਰੱਖਿਅਤ ਨਹੀਂ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਸੀਸੀਟੀਵੀ ਵੀਡੀਓ ਮੋਗਾ ਜ਼ਿਲ੍ਹੇ ਦੇ ਲੋਪੋ ਪਿੰਡ ਦੀ ਹੈ, ਜਿੱਥੇ ਕਾਰ ਸਵਾਰ ਇੱਕ ਗਰੀਬ ਪਰਿਵਾਰ ਦੇ ਘਰ ਦੇ ਬਾਹਰ ਖੜ੍ਹੀ ਬੱਕਰੀ ਚੋਰੀ ਕਰਕੇ ਆਪਣੀ ਕਾਰ ਵਿੱਚ ਲੈ ਫ਼ਰਾਰ ਗਏ।
ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਚਿੱਟੀ ਕਾਰ ਸੜਕ ‘ਤੇ ਘੁੰਮ ਰਹੀ ਹੈ। ਥੋੜ੍ਹੀ ਦੂਰੀ ਤੈਅ ਕਰਨ ਤੋਂ ਬਾਅਦ, ਕਾਰ ਵਾਪਸ ਆਉਂਦੀ ਹੈ, ਅਤੇ ਇੱਕ ਨੌਜਵਾਨ ਘਰ ਦੇ ਬਾਹਰ ਖੜ੍ਹੀ ਬੱਕਰੀ ਚੁੱਕ ਕੇ ਭੱਜ ਜਾਂਦਾ ਹੈ।
ਜਦੋਂ ਸੀਸੀਟੀਵੀ ਫੁਟੇਜ ਅਤੇ ਵੀਡੀਓ ਬਾਰੇ ਲੋਪੋ ਪੁਲਿਸ ਸਟੇਸ਼ਨ ਦੇ ਇੰਚਾਰਜ ਪ੍ਰੀਤਮ ਸਿੰਘ ਨਾਲ ਫ਼ੋਨ ‘ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬੱਕਰੀ ਚੋਰੀ ਦੀ ਸ਼ਿਕਾਇਤ ਮਿਲੀ ਹੈ। ਜਿਸ ਦੇ ਅਧਾਰ ‘ਤੇ ਉਹਨਾਂ ਇਸ ਮਾਮਲੇ ‘ਤੇ ਜਾਂਚ ਕਰ ਕਾਰਵਾਈ ਕੀਤੀ ਜਾਵੇਗੀ।