Banner
Banner

ਅਸਾਮ ਡਿਊਟੀ ‘ਤੇ ਗਿਆ ਫੌਜੀ ਭੇਤਭਰੇ ਹਾਲਾਤਾਂ ‘ਚ ਹੋਇਆ ਲਾਪਤਾ, ਪਰਿਵਾਰ ਨੇ ਅਗ਼ਵਾ ਦਾ ਸ਼ੱਕ ਕੀਤਾ ਜ਼ਾਹਰ

ਗੁਰਦਾਸਪੁਰ ਦੇ ਪਿੰਡ ਦਾਖਲਾ ਦਾ ਰਹਿਣ ਵਾਲਾ 27 ਸਾਲਾ ਫੌਜੀ ਜਵਾਨ ਜਸਵਿੰਦਰ ਕੁਮਾਰ 17 ਮਈ ਤੋਂ ਭੇਦ ਭਰੇ ਹਾਲਾਤਾਂ ਵਿੱਚ ਗਾਇਬ ਹੈ। ਜਸਵਿੰਦਰ ਅੰਮ੍ਰਿਤਸਰ ਤੋਂ ਟ੍ਰੇਨ ਤੇ ਬੈਠਾ ਸੀ ਅਤੇ ਅਸਮ ਦੇ ਦਿਬੜੂਗੜ ਲਈ ਰਵਾਨਾ ਹੋਇਆ ਸੀ। ਉਸਦੀ ਯੂਨਿਟ ਡੋਗਰਾ ਰੈਜੀਮੈਂਟ ਨੂੰ ਜਾਣਕਾਰੀ ਮਿਲੀ ਹੈ ਕਿ ਆਖਰੀ ਵਾਰ ਉਹ ਦਿਬਰੂਗੜ੍ਹ ਰੇਲਵੇ ਸਟੇਸ਼ਨ ‘ਤੇ ਹੀ ਦੇਖਿਆ […]
Dailypost News
By : Updated On: 27 May 2026 08:45:AM
ਅਸਾਮ ਡਿਊਟੀ ‘ਤੇ ਗਿਆ ਫੌਜੀ ਭੇਤਭਰੇ ਹਾਲਾਤਾਂ ‘ਚ ਹੋਇਆ ਲਾਪਤਾ, ਪਰਿਵਾਰ ਨੇ ਅਗ਼ਵਾ ਦਾ ਸ਼ੱਕ ਕੀਤਾ ਜ਼ਾਹਰ

ਗੁਰਦਾਸਪੁਰ ਦੇ ਪਿੰਡ ਦਾਖਲਾ ਦਾ ਰਹਿਣ ਵਾਲਾ 27 ਸਾਲਾ ਫੌਜੀ ਜਵਾਨ ਜਸਵਿੰਦਰ ਕੁਮਾਰ 17 ਮਈ ਤੋਂ ਭੇਦ ਭਰੇ ਹਾਲਾਤਾਂ ਵਿੱਚ ਗਾਇਬ ਹੈ। ਜਸਵਿੰਦਰ ਅੰਮ੍ਰਿਤਸਰ ਤੋਂ ਟ੍ਰੇਨ ਤੇ ਬੈਠਾ ਸੀ ਅਤੇ ਅਸਮ ਦੇ ਦਿਬੜੂਗੜ ਲਈ ਰਵਾਨਾ ਹੋਇਆ ਸੀ। ਉਸਦੀ ਯੂਨਿਟ ਡੋਗਰਾ ਰੈਜੀਮੈਂਟ ਨੂੰ ਜਾਣਕਾਰੀ ਮਿਲੀ ਹੈ ਕਿ ਆਖਰੀ ਵਾਰ ਉਹ ਦਿਬਰੂਗੜ੍ਹ ਰੇਲਵੇ ਸਟੇਸ਼ਨ ‘ਤੇ ਹੀ ਦੇਖਿਆ ਗਿਆ ਸੀ ਪਰ ਉਸ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਚੱਲ ਰਿਹਾ। ਯੂਨਿਟ ਦੇ ਮੈਂਬਰ ਉਸਨੂੰ ਲੱਭਣ ਲਈ ਉਸ ਦੇ ਘਰ ਪਿੰਡ ਦਾਖਲਾ ਵਿਖੇ ਵੀ ਪਹੁੰਚੇ ਸਨ ਅਤੇ ਉਸ ਬਾਰੇ ਪੁੱਛ ਗਿੱਛ ਕਰਕੇ ਚਲੇ ਗਏ।

ਪਰਿਵਾਰ ਸ਼ੱਕ ਜਤਾ ਰਿਹਾ ਹੈ ਕਿ ਜਸਵਿੰਦਰ ਦਾ ਕਿਸੇ ਵੱਲੋਂ ਅਪਹਰਨ ਕਰ ਲਿਆ ਗਿਆ ਹੈ ਕਿਉਂਕਿ ਉਸ ਦਾ ਫੋਨ ਇੱਕ ਦਿਨ 23 ਮਈ ਨੂੰ ਚਲਿਆ ਸੀ ਪਰ ਉਸ ਤੇ ਕੋਈ ਅਸਮ ਦਾ ਹੀ ਆਦਮੀ ਬੋਲ ਰਿਹਾ ਸੀ । ਜਾਹਰ ਤੌਰ ਤੇ ਜਸਵਿੰਦਰ ਦਾ ਫੋਨ ਕਿਸੇ ਹੋਰ ਦੇ ਹੱਥ ਲੱਗ ਚੁੱਕਿਆ ਹੈ ਅਤੇ ਹੁਣ ਉਹ ਬੰਦ ਆ ਰਿਹਾ ਹੈ। ਜਸਵਿੰਦਰ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਸਦੀ ਬੁੱਡੀ ਮਾਂ ਰੋ ਰੋ ਕੇ ਗੁਹਾਰ ਲਗਾ ਰਹੀ ਹੈ ਕਿ ਉਸਦੇ ਪੁੱਤਰ ਦੀ ਭਾਲ ਕੀਤੀ ਜਾਵੇ ।

ਜਸਵਿੰਦਰ ਦੀ ਮਾਂ ਦਾ ਕਹਿਣਾ ਹੈ ਕਿ ਉਸਦੀ ਆਖਰੀ ਵਾਰ ਜਸਵਿੰਦਰ ਨਾਲ ਉਸ ਵੇਲੇ ਗੱਲ ਹੋਈ ਜਦੋਂ ਦਿੱਲੀ ਪਹੁੰਚ ਗਿਆ ਸੀ । ਉਸ ਵੇਲੇ ਉਹ ਬਿਲਕੁਲ ਸਹੀ ਸਲਾਮਤ ਸੀ ਅਤੇ ਬਾਅਦ ਵਿੱਚ ਪਤਾ ਲੱਗਿਆ ਸੀ ਉਹ ਦਿਬੜੂਗੜ ਵੀ ਪਹੁੰਚ ਗਿਆ ਹੈ। ਪਰ ਉਸ ਤੋਂ ਬਾਅਦ ਉਸ ਦਾ ਕੋਈ ਅਤਾ ਪਤਾ ਨਹੀਂ ਚੱਲਿਆ ਅਤੇ ਉਸਦਾ ਫੋਨ ਵੀ ਬੰਦ ਹੋ ਗਿਆ। 21 ਮਈ ਨੂੰ ਉਸ ਦਾ ਫੋਨ ਫਿਰ ਤੋਂ ਚਲਿਆ ਤੇ ਉਸਦੇ ਚਾਚਾ ਦੀ ਇਸ ਫੋਨ ਤੇ ਗੱਲ ਹੋਈ ਸੀ ਪਰ ਫੋਨ ਅਸਮ ਦੇਹੀ ਕਿਸੇ ਬੰਦੇ ਦੇ ਹੱਥ ਲੱਗ ਚੁੱਕਿਆ ਸੀ ਅਤੇ ਜਿਸ ਕੋਲ ਉਸ ਵੇਲੇ ਫੋਨ ਸੀ ਉਸ ਦਾ ਕਹਿਣਾ ਸੀ ਕਿ ਉਸਨੂੰ ਇਹ ਸਿਮ ਕਿਤੋਂ ਲੱਭੀ ਹੈ। ਉਸ ਤੋਂ ਬਾਅਦ ਮੁੜ ਤੋਂ ਫੋਨ ਬੰਦ ਹੋ ਗਿਆ ਇਸ ਕਾਰਨ ਉਹਨਾਂ ਨੂੰ ਸ਼ੱਕ ਪੈਂਦਾ ਹੈ ਕਿ ਜਸਵਿੰਦਰ ਦਾ ਅਸਮ ਦੇ ਕਿਸੇ ਅਪਰਾਧਕ ਗਿਰੋਹ ਵੱਲੋਂ ਅਪਹਰਨ ਕਰ ਲਿਆ ਗਿਆ ਹੈ। ਹਾਲਾਂਕਿ ਪਰਿਵਾਰ ਨੂੰ ਇਹ ਵੀ ਪਤਾ ਹੈ ਕਿ ਉਸਦੀ ਯੂਨਿਟ ਉਸ ਨੂੰ ਲੱਭਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਪਰ ਪਰਿਵਾਰ ਦੀ ਮੰਗ ਹੈ ਕਿ ਇਸ ਕੰਮ ਵਿੱਚ ਤੇਜ਼ੀ ਲਿਆਂਦੀ ਜਾਏ।

Read Latest News and Breaking News at Daily Post TV, Browse for more News

Ad
Ad