Journalism Of Hope
BREAKING NEWS
ਭਾਈ ਪਰਵਿੰਦਰ ਸਿੰਘ (ਝੋਟਾ) ਕੌਮ ਦਾ ਸ਼ਹੀਦ, ਜਥੇਦਾਰ ਗੜਗੱਜ ਨੇ ਕੀਤਾ ਐਲਾਨ.....OSD ਰਾਜਬੀਰ ਸਿੰਘ ਘੁੰਮਣ ਨੂੰ ਹਾਈਕੋਰਟ ਤੋਂ ਫਿਲਹਾਲ ਰਾਹਤ ਨਹੀਂ, ਸੁਣਵਾਈ ਮੁਲਤਵੀ....ਹਾਈਕੋਰਟ ਤੋਂ ਸੰਜੀਵ ਅਰੋੜਾ ਨੂੰ ਵੱਡਾ ਝਟਕਾ: ਜ਼ਮਾਨਤ ਪਟੀਸ਼ਨ ਖਾਰਜ....ਮਾਨਸਾ ਤੋਂ ਬਾਅਦ ਫੇਰ ਵੱਡੀ ਵਾਰਦਾਤ ! ਨਸ਼ਾ ਵੇਚਣ ਤੋਂ ਰੋਕਣ ’ਤੇ ਤਿੰਨ ਵਿਅਕਤੀਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਇੱਕ ਦੀ ਮੌਤ......ਮੋਗਾ ਬੱਸ ਅੱਗਜ਼ਨੀ ਮਾਮਲੇ ’ਚ ਡੇਰਾ ਸੱਚਾ ਸੌਦਾ ਦੇ 9 ਪ੍ਰੇਮੀ ਬਰੀ.....15 ਸਾਲ ਪੁਰਾਣੇ ਸਿਟਰਸ ਕੌਂਸਲ ਘੁਟਾਲੇ ’ਚ 9 ਦੋਸ਼ੀਆਂ ਨੂੰ ਹੋਈ ਸਜ਼ਾ.....ਦਿਲ ਦਹਿਲਾਉਣ ਵਾਲੀ ਘਟਨਾ: 10 ਸਾਲ ਦੀ ਬੱਚੀ ਨੇ 18 ਮਹੀਨਿਆਂ ਦੀ ਬੱਚੀ ਨੂੰ ਛੇਵੀਂ ਮੰਜ਼ਿਲ ਤੋਂ ਸੁੱਟਿਆ......ਦਸੰਬਰ ’ਚ ਕੈਨੇਡਾ ਦੌਰੇ ‘ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ.....

ਤੇਜ਼ ਰਫ਼ਤਾਰ ਕਾਰ ਡਰਾਈਵਰ ਦਾ ਵੱਡਾ ਕਾਰਾ, ਮਾਂ ਤੇ ਧੀ ਨੂੰ ਬੁਰੀ ਤਰਾਂ ਕੁਚਲ ਗੱਡੀ ਛੱਡ ਕੇ ਹੋਇਆ ਫਰਾਰ

Jalandhar Road Accident; ਜਲੰਧਰ ਦੀ ਮੁਸਲਿਮ ਕਾਲੋਨੀ ਇਲਾਕੇ ਵਿੱਚ ਤੇਜ਼ ਰਫ਼ਤਾਰ ਸਕਾਰਪਿਓ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਸੜਕ ਕਿਨਾਰੇ ਖੜ੍ਹੀ ਇੱਕ ਮਹਿਲਾ ਅਤੇ ਬੱਚੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਹਾਦਸੇ ਤੋਂ ਬਾਅਦ ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜਿਸ ਨੂੰ ਦੇਖਦੇ ਹੋਏ ਕਾਰ ਚਾਲਕ ਗੱਡੀ ਮੌਕੇ ’ਤੇ ਹੀ ਛੱਡ ਕੇ ਫਰਾਰ […]
By : Updated On: 26 Aug 2026 19:44:PM
ਤੇਜ਼ ਰਫ਼ਤਾਰ ਕਾਰ ਡਰਾਈਵਰ ਦਾ ਵੱਡਾ ਕਾਰਾ, ਮਾਂ ਤੇ ਧੀ ਨੂੰ ਬੁਰੀ ਤਰਾਂ ਕੁਚਲ ਗੱਡੀ ਛੱਡ ਕੇ ਹੋਇਆ ਫਰਾਰ

Jalandhar Road Accident; ਜਲੰਧਰ ਦੀ ਮੁਸਲਿਮ ਕਾਲੋਨੀ ਇਲਾਕੇ ਵਿੱਚ ਤੇਜ਼ ਰਫ਼ਤਾਰ ਸਕਾਰਪਿਓ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਸੜਕ ਕਿਨਾਰੇ ਖੜ੍ਹੀ ਇੱਕ ਮਹਿਲਾ ਅਤੇ ਬੱਚੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ।

ਇਸ਼ਤਿਹਾਰ

ਹਾਦਸੇ ਤੋਂ ਬਾਅਦ ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜਿਸ ਨੂੰ ਦੇਖਦੇ ਹੋਏ ਕਾਰ ਚਾਲਕ ਗੱਡੀ ਮੌਕੇ ’ਤੇ ਹੀ ਛੱਡ ਕੇ ਫਰਾਰ ਹੋ ਗਿਆ। ਸੂਚਨਾ ਮਿਲਣ ਤੋਂ ਬਾਅਦ ਥਾਣਾ ਰਾਮਾਮੰਡੀ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਸਕਾਰਪਿਓ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

ਜ਼ਖ਼ਮੀ ਮਹਿਲਾ ਦੇ ਸਹੁਰੇ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਸਬਜ਼ੀ ਲੈਣ ਲਈ ਮਾਰਕੀਟ ਆਈ ਹੋਈ ਸੀ। ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਸਕਾਰਪਿਓ ਕਾਰ ਉੱਥੋਂ ਲੰਘ ਰਹੀ ਸੀ, ਜਿਸ ਦੇ ਪਿੱਛੇ ਇੱਕ ਫਾਰਚੂਨਰ ਕਾਰ ਵੀ ਆ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਵਾਹਨਾਂ ਵਿਚਕਾਰ ਤੇਜ਼ ਰਫ਼ਤਾਰ ਨਾਲ ਪਿੱਛਾ ਚੱਲ ਰਿਹਾ ਸੀ।

ਇਸੇ ਦੌਰਾਨ ਸਕਾਰਪਿਓ ਚਾਲਕ ਨੇ ਵਾਹਨ ਤੋਂ ਕੰਟਰੋਲ ਗਵਾ ਦਿੱਤਾ ਅਤੇ ਸੜਕ ਕਿਨਾਰੇ ਖੜ੍ਹੀ ਮਹਿਲਾ ਅਤੇ ਬੱਚੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਦੋਵੇਂ ਗੰਭੀਰ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਇਲਾਜ ਲਈ ਨਿੱਜੀ ਹਸਪਤਾਲ ਪਹੁੰਚਾਇਆ।

ਥਾਣਾ ਰਾਮਾਮੰਡੀ ਦੇ ਜਾਂਚ ਅਧਿਕਾਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਕੰਟਰੋਲ ਰੂਮ ਰਾਹੀਂ ਮੁਸਲਿਮ ਕਾਲੋਨੀ ਵਿੱਚ ਕਾਰ ਦੀ ਟੱਕਰ ਨਾਲ ਮਹਿਲਾ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਕਾਰਪਿਓ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਤੱਥਾਂ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Read Latest News and Breaking News at Daily Post TV, Browse for more News

Ad
Ad

Punjab District News