Banner
Banner

ਮੋਹਾਲੀ ਵਿੱਚ ਸਟੈਂਪ ਵਿਕਰੇਤਾ ਦੀ ਗੋਲੀ ਲੱਗਣ ਕਾਰਨ ਮੌਤ, ਖੁਦਕੁਸ਼ੀ ਦਾ ਸ਼ੱਕ, ਦੁਕਾਨ ਵਿੱਚੋਂ ਮਿਲਿਆ ਰਿਵਾਲਵਰ

ਮੋਹਾਲੀ ਤਹਿਸੀਲ ਵਿੱਚ ਕੰਮ ਕਰਨ ਵਾਲੇ ਇੱਕ ਸਟੈਂਪ ਵਿਕਰੇਤਾ ਨਵਚੇਤਨ ਸਿੰਘ ਰਾਣਾ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ ਜਾਂ ਇਹ ਇੱਕ ਹਾਦਸਾ ਸੀ। ਮੋਹਾਲੀ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਜਲਦੀ ਹੀ, ਪਰਿਵਾਰਕ ਮੈਂਬਰਾਂ ਦੇ ਬਿਆਨਾਂ […]
Amritpal Singh
By : Updated On: 05 May 2025 12:43:PM
ਮੋਹਾਲੀ ਵਿੱਚ ਸਟੈਂਪ ਵਿਕਰੇਤਾ ਦੀ ਗੋਲੀ ਲੱਗਣ ਕਾਰਨ ਮੌਤ, ਖੁਦਕੁਸ਼ੀ ਦਾ ਸ਼ੱਕ, ਦੁਕਾਨ ਵਿੱਚੋਂ ਮਿਲਿਆ ਰਿਵਾਲਵਰ
ਸੰਕੇਤਕ ਤਸਵੀਰ

ਮੋਹਾਲੀ ਤਹਿਸੀਲ ਵਿੱਚ ਕੰਮ ਕਰਨ ਵਾਲੇ ਇੱਕ ਸਟੈਂਪ ਵਿਕਰੇਤਾ ਨਵਚੇਤਨ ਸਿੰਘ ਰਾਣਾ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ ਜਾਂ ਇਹ ਇੱਕ ਹਾਦਸਾ ਸੀ। ਮੋਹਾਲੀ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।

ਜਲਦੀ ਹੀ, ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ, ਪੁਲਿਸ ਮਾਮਲੇ ਵਿੱਚ ਅਗਲੀ ਕਾਰਵਾਈ ਕਰੇਗੀ। ਪਰਿਵਾਰਕ ਮੈਂਬਰਾਂ ਅਨੁਸਾਰ, ਸਟੈਂਪ ਵਿਕਰੇਤਾ ਨਵਚੇਤਨ ਸਿੰਘ ਰਾਣਾ ਸਵੇਰੇ 9 ਵਜੇ ਦੇ ਕਰੀਬ ਖਾਣਾਂ ਖਾਣ ਕਰਨ ਤੋਂ ਬਾਅਦ ਆਮ ਵਾਂਗ ਆਪਣੀ ਦੁਕਾਨ ‘ਤੇ ਆਇਆ ਅਤੇ ਲਗਭਗ ਦੋ ਘੰਟੇ ਬਾਅਦ, ਉਸ ਨੂੰ ਸੂਚਨਾ ਮਿਲੀ ਕਿ ਉਸ ਨੂੰ ਗੋਲੀ ਮਾਰ ਦਿੱਤੀ ਗਈ ਹੈ।

ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਪਰ ਅਜੇ ਤੱਕ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ। ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ ਹੈ।

ਡੀਐਸਪੀ ਨੇ ਕਿਹਾ- ਫਿਲਹਾਲ ਮਾਮਲਾ ਖੁਦਕੁਸ਼ੀ ਦਾ ਜਾਪਦਾ ਹੈ
ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਡੀਐਸਪੀ ਹਰਸਿਮਰਨ ਸਿੰਘ ਬੱਲ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਸਟੈਂਪ ਵਿਕਰੇਤਾ ਨਵਚੇਤਨ ਸਿੰਘ ਰਾਣਾ ਦੀ ਉਕਤ ਜਗ੍ਹਾ ‘ਤੇ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਉਹ ਮੋਹਾਲੀ ਦਾ ਰਹਿਣ ਵਾਲਾ ਹੈ। ਅਪਰਾਧ ਵਾਲੀ ਥਾਂ ‘ਤੇ ਜਾਂਚ ਦੌਰਾਨ, ਅਸੀਂ ਇੱਕ ਰਿਵਾਲਵਰ ਬਰਾਮਦ ਕੀਤਾ ਹੈ।

ਡੀਐਸਪੀ ਬੱਲ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਦੇ ਆਧਾਰ ‘ਤੇ ਮਾਮਲੇ ਵਿੱਚ ਕਾਰਵਾਈ ਕੀਤੀ ਜਾਵੇਗੀ। ਡੀਐਸਪੀ ਹਰਸਿਮਰਨ ਸਿੰਘ ਬੱਲ ਨੇ ਕਿਹਾ – ਇਸ ਵੇਲੇ, ਅਸੀਂ ਮਾਮਲੇ ਵਿੱਚ ਖੁਦਕੁਸ਼ੀ ਦੇ ਐਂਗਲ ਦੀ ਜਾਂਚ ਕਰ ਰਹੇ ਹਾਂ। ਕਿਉਂਕਿ ਇਸ ਮਾਮਲੇ ਨੂੰ ਖੁਦਕੁਸ਼ੀ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਰਿਵਾਲਵਰ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad