Journalism Of Hope
BREAKING NEWS
ਡੇਲੀ ਪੋਸਟ ‘ਤੇ ‘The Great Khali’ ਦਾ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡਾ ਬਿਆਨ, ਕਿਹਾ- ‘ਓਹੀ ਕਰ ਸਕਦਾ ਪੰਜਾਬ ’ਚੋਂ ਨਸ਼ਾ ਖ਼ਤਮ’......ਪੰਜਾਬ ਦੇ ਅਰਨੀਵਾਲਾ ਵਿਖੇ ਬਣੇਗੀ ਏਸ਼ੀਆ ਦੀ ਸਭ ਤੋਂ ਪਹਿਲੀ ਜਾਮਣ ਮੰਡੀ – ਖੁੱਡੀਆਂ.....ਪ੍ਰਦਰਸ਼ਨ ਦੌਰਾਨ ਭਿੜੇ ਭਾਜਪਾ-ਬਸਪਾ ਵਰਕਰ: ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ‘ਤੇ ਹਮਲਾ.....ਕੇਂਦਰੀ ਕੈਬਨਿਟ ਨੇ EPF-EPS ਲਈ ਬੇਸਿਕ ਤਨਖਾਹ ਦੀ ਸੀਮਾ ਵਧਾਈ....ਓਲਡ ਪੈਨਸ਼ਨ ਸਕੀਮ ਮਾਮਲੇ ’ਚ ਪੰਜਾਬ ਸਰਕਾਰ ‘ਤੇ ਹਾਈਕੋਰਟ ਸਖ਼ਤ.....ਵੈਸਟਇੰਡੀਜ਼ ਖ਼ਿਲਾਫ਼ ਵਨਡੇ ਤੇ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

ਆਵਾਰਾ ਕੁੱਤਿਆਂ ਦਾ ਕਹਿਰ, 50 ਸਾਲਾ ਵਿਅਕਤੀ ਨੋਚ-ਨੋਚ ਕੇ ਕੀਤਾ ਜ਼ਖਮੀ

Stray dogs mauled and injured old man: ਬਟਾਲਾ: ਬਟਾਲਾ ਦੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਚੌੜਾ ਮਧਰਾ ਤੋਂ ਆਵਾਰਾ ਕੁੱਤਿਆਂ ਦੇ ਕਹਿਰ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 50 ਸਾਲਾ ਵਿਅਕਤੀ ’ਤੇ ਆਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ। ਪਰਿਵਾਰ ਮੁਤਾਬਕ ਕੁੱਤੇ ਉਸ ਨੂੰ ਘਸੀਟ ਕੇ ਖਾਲੀ ਜਗ੍ਹਾ […]
Ranjit Singh
By : Published: 17 Sep 2026 12:59:PM
ਆਵਾਰਾ ਕੁੱਤਿਆਂ ਦਾ ਕਹਿਰ, 50 ਸਾਲਾ ਵਿਅਕਤੀ ਨੋਚ-ਨੋਚ ਕੇ ਕੀਤਾ ਜ਼ਖਮੀ
  • ਦੋਵੇਂ ਲੱਤਾਂ ਦਾ ਮਾਸ ਕੁੱਤਿਆਂ ਨੇ ਨੋਚ ਕੇ ਖਾਧਾ, ਹਾਲਤ ਗੰਭੀਰ
  • ਪ੍ਰਾਈਵੇਟ ਹਸਪਤਾਲ ’ਚ ਚੱਲ ਰਿਹਾ ਇਲਾਜ

Stray dogs mauled and injured old man: ਬਟਾਲਾ: ਬਟਾਲਾ ਦੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਚੌੜਾ ਮਧਰਾ ਤੋਂ ਆਵਾਰਾ ਕੁੱਤਿਆਂ ਦੇ ਕਹਿਰ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 50 ਸਾਲਾ ਵਿਅਕਤੀ ’ਤੇ ਆਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ। ਪਰਿਵਾਰ ਮੁਤਾਬਕ ਕੁੱਤੇ ਉਸ ਨੂੰ ਘਸੀਟ ਕੇ ਖਾਲੀ ਜਗ੍ਹਾ ਵੱਲ ਲੈ ਗਏ, ਜਿੱਥੇ ਉਸ ਨੂੰ ਬੁਰੀ ਤਰ੍ਹਾਂ ਨੋਚਿਆ ਗਿਆ।

ਇਸ਼ਤਿਹਾਰ

ਜ਼ਖਮੀ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਮਾਨਸਿਕ ਤੌਰ ’ਤੇ ਅਸਮਰੱਥ ਹੈ। ਉਹ ਗੁਰਦੁਆਰਾ ਸਾਹਿਬ ਗਿਆ ਸੀ। ਉਥੋਂ ਵਾਪਸ ਆਉਂਦੇ ਸਮੇਂ ਪਿੰਡ ਵਿੱਚ ਘੁੰਮ ਰਹੇ ਆਵਾਰਾ ਕੁੱਤਿਆਂ ਨੇ ਉਸ ’ਤੇ ਹਮਲਾ ਕਰ ਦਿੱਤਾ। ਪਰਿਵਾਰ ਅਨੁਸਾਰ ਕੁੱਤਿਆਂ ਨੇ ਉਸ ਨੂੰ ਕਾਫੀ ਦੂਰ ਤੱਕ ਘਸੀਟਿਆ ਅਤੇ ਬੁਰੀ ਤਰ੍ਹਾਂ ਵੱਢਿਆ। ਹਾਲਾਤ ਇੰਨੇ ਗੰਭੀਰ ਸਨ ਕਿ ਉਸ ਦੀਆਂ ਦੋਵੇਂ ਲੱਤਾਂ ਦਾ ਮਾਸ ਨੋਚਿਆ ਗਿਆ। ਇਸ ਸਮੇਂ ਜ਼ਖਮੀ ਵਿਅਕਤੀ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਡਾਕਟਰ ਅਤੁਲ ਗੋਇਲ ਨੇ ਦੱਸਿਆ ਕਿ ਹਸਪਤਾਲ ਵਿੱਚ ਕੁੱਤਿਆਂ ਦੇ ਵੱਢਣ ਦੇ ਛੋਟੇ-ਮੋਟੇ ਮਾਮਲੇ ਆਉਂਦੇ ਰਹਿੰਦੇ ਹਨ, ਪਰ ਇਹ ਮਾਮਲਾ ਬਹੁਤ ਗੰਭੀਰ ਹੈ। ਉਨ੍ਹਾਂ ਮੁਤਾਬਕ ਜ਼ਖਮੀ ਦੀਆਂ ਦੋਵੇਂ ਲੱਤਾਂ ’ਤੇ ਕਾਫੀ ਗੰਭੀਰ ਸੱਟਾਂ ਹਨ ਅਤੇ ਮਾਸ ਦਾ ਵੱਡਾ ਹਿੱਸਾ ਨੋਚਿਆ ਗਿਆ ਹੈ। ਜ਼ਖਮੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਆਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਕਾਰਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜਾਨਵਰਾਂ ਨਾਲ ਪਿਆਰ ਆਪਣੀ ਥਾਂ ’ਤੇ ਹੈ, ਪਰ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਮਨੁੱਖੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪੱਕਾ ਹੱਲ ਕੱਢਣਾ ਵੀ ਜ਼ਰੂਰੀ ਹੈ।

Read Latest News and Breaking News at Daily Post TV, Browse for more News

Ad
Ad

Punjab District News