Journalism Of Hope
BREAKING NEWS
ਡੇਲੀ ਪੋਸਟ ‘ਤੇ ‘The Great Khali’ ਦਾ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡਾ ਬਿਆਨ, ਕਿਹਾ- ‘ਓਹੀ ਕਰ ਸਕਦਾ ਪੰਜਾਬ ’ਚੋਂ ਨਸ਼ਾ ਖ਼ਤਮ’......ਪੰਜਾਬ ਦੇ ਅਰਨੀਵਾਲਾ ਵਿਖੇ ਬਣੇਗੀ ਏਸ਼ੀਆ ਦੀ ਸਭ ਤੋਂ ਪਹਿਲੀ ਜਾਮਣ ਮੰਡੀ – ਖੁੱਡੀਆਂ.....ਪ੍ਰਦਰਸ਼ਨ ਦੌਰਾਨ ਭਿੜੇ ਭਾਜਪਾ-ਬਸਪਾ ਵਰਕਰ: ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ‘ਤੇ ਹਮਲਾ.....ਕੇਂਦਰੀ ਕੈਬਨਿਟ ਨੇ EPF-EPS ਲਈ ਬੇਸਿਕ ਤਨਖਾਹ ਦੀ ਸੀਮਾ ਵਧਾਈ....ਓਲਡ ਪੈਨਸ਼ਨ ਸਕੀਮ ਮਾਮਲੇ ’ਚ ਪੰਜਾਬ ਸਰਕਾਰ ‘ਤੇ ਹਾਈਕੋਰਟ ਸਖ਼ਤ.....ਵੈਸਟਇੰਡੀਜ਼ ਖ਼ਿਲਾਫ਼ ਵਨਡੇ ਤੇ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

ਸੁਖਬੀਰ ਬਾਦਲ ਦਾ ਭਗਵੰਤ ਮਾਨ ’ਤੇ ਤਿੱਖਾ ਹਮਲਾ; ਆਪ ਦਾ ਜੀ ਪੇਅ ਕੀਤਾ ਬੇਨਕਾਬ

Sukhbir Badal’s scathing attack on Bhagwant Mann: ਨਿਹਾਲ ਸਿੰਘ ਵਾਲਾ/ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਦੇਸ਼ ਭਾਵੇਂ ਜੀ-ਪੇਅ ਦੀ ਵਰਤੋਂ ਕਰਦਾ ਹੋਵੇ ਪਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ’ਗੁਰਪ੍ਰੀਤ-ਪੇਅ’ ਮਨਪਸੰਦ ਐਡ ਹੈ ਜੋ ਜ਼ਬਰ ਜਨਾਹ ਵਰਗੇ ਘਿਨੌਣੇ ਅਪਰਾਧਾਂ ਵਿਚ ਵੀ ਕਲੀਨ ਚਿੱਟ ਹਾਸਲ ਕਰਨ ਲਈ ਵਰਤੀ […]
Ranjit Singh
By : Updated On: 17 Sep 2026 09:52:AM
ਸੁਖਬੀਰ ਬਾਦਲ ਦਾ ਭਗਵੰਤ ਮਾਨ ’ਤੇ ਤਿੱਖਾ ਹਮਲਾ; ਆਪ ਦਾ ਜੀ ਪੇਅ ਕੀਤਾ ਬੇਨਕਾਬ
  • ਸੁਖਬੀਰ ਬਾਦਲ ਦਾ ਭਗਵੰਤ ਮਾਨ ’ਤੇ ਤਿੱਖਾ ਹਮਲਾ; ਆਪ ਦਾ ਜੀ ਪੇਅ ਕੀਤਾ ਬੇਨਕਾਬ
  • ਦੇਸ਼ ’ਚ ਭਾਵੇਂ ਜੀ-ਪੇਅ ਚਲਦਾ ਹੋਵੇ
  • ਪੰਜਾਬ ’ਚ ਆਪ ਦਾ ਗੁਰਪ੍ਰੀਤ ਪੇਅ ਐਪ ਹੀ ਘਿਨੋਣੇ ਅਪਰਾਧਾਂ ’ਚ ਕਲੀਨ ਚਿੱਟ ਲੈਣ ਲਈ ਵਰਤੀ ਜਾਂਦੀ ਹੈ: ਸੁਖਬੀਰ ਬਾਦਲ
  • ਆਪ ਦਲਿਤ ਵਿਰੋਧੀ, ਹੁਸ਼ਿਆਰਪੁਰ ’ਚ ਬਾਬਾ ਸਾਹਿਬ ਦੇ ਬੁੱਤ ਦਾ ਅਪਮਾਨ ਕਰਨ ਦੇ ਮਾਮਲੇ ਵਿਚ ਕੋਈ ਕਾਰਵਾਈ ਕਿਉਂ ਨਹੀਂ ਜਦੋਂ ਕਿ ਮਹੀਨੇ ’ਚ ਦੂਜੀ ਘਟਨਾ: ਅਕਾਲੀ ਦਲ ਪ੍ਰਧਾਨ

Sukhbir Badal’s scathing attack on Bhagwant Mann: ਨਿਹਾਲ ਸਿੰਘ ਵਾਲਾ/ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਦੇਸ਼ ਭਾਵੇਂ ਜੀ-ਪੇਅ ਦੀ ਵਰਤੋਂ ਕਰਦਾ ਹੋਵੇ ਪਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ’ਗੁਰਪ੍ਰੀਤ-ਪੇਅ’ ਮਨਪਸੰਦ ਐਡ ਹੈ ਜੋ ਜ਼ਬਰ ਜਨਾਹ ਵਰਗੇ ਘਿਨੌਣੇ ਅਪਰਾਧਾਂ ਵਿਚ ਵੀ ਕਲੀਨ ਚਿੱਟ ਹਾਸਲ ਕਰਨ ਲਈ ਵਰਤੀ ਜਾਂਦੀ ਹੈ।

ਇਸ਼ਤਿਹਾਰ

ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਪੰਜਾਬ ਬਚਾਓ ਮੁਹਿੰਮ ਦੇ ਤਹਿਤ ਇਥੇ ਬਧਨੀ ਅਨਾਜ ਮੰਡੀ ਵਿਚ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਇਸ ਤਰੀਕੇ ਦੇ ਨਵੇਂ ’ਜੀ-ਪੇਅ’ ਦੀ ਪੋਸਟਰ ਸਾਰੇ ਪਾਸੇ ਵੇਖੇ ਜਾ ਸਕਦੇ ਹਨ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਮੁੱਖ ਮੰਤਰੀ ਦੀ ਰਿਹਾਇਸ਼ ਅਪਰਾਧੀਆਂ ਲਈ ਸੁਰੱਖਿਅਤ ਥਾਂ ਬਣ ਗਈ ਹੈ ਜਿਥੇ ਉਹਨਾਂ ਨੂੰ ਰਿਸ਼ਵਤਾਂ ਦੇ ਕੇ ਛੱਡ ਦਿੱਤਾ ਜਾਂਦਾ ਹੈ।

ਉਹਨਾਂ ਕਿਹਾ ਕਿ ਜਿਸ ਤਰੀਕੇ ਡਾ. ਗੁਰਪ੍ਰੀਤ ਕੌਰ ਕੌਰ ਨੂੰ ਪੰਜ ਕਰੋੜ ਰੁਪਏ ਦੇਣ ਨਾਲ ਜ਼ਬਰ ਜਨਾਹ ਦੇ ਦੋਸ਼ੀ ਛੁੱਟ ਰਹੇ ਹਨ, ਉਸ ਤੋਂ ਸਾਬਤ ਹੁੰਦਾ ਹੈ ਕਿ ਗੁਰਪ੍ਰੀਤ ਪੇਅ ਐਪ ਦੀ ਵਰਤੋਂ ਬੇਖੌਫ ਹੋ ਰਹੀ ਹੈ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬੀ ਸੂਬੇ ਵਿਚ ਚੋਣ ਜ਼ਾਬਤਾ ਲੱਗਣ ਦੀ ਉਡੀਕ ਕਰ ਰਹੇ ਹਨ। ਉਹਨਾਂ ਕਿਹਾ ਕਿ ਇਕ ਵਾਰ ਜ਼ਾਬਤਾ ਲੱਗ ਗਿਆ ਤਾਂ ਮੁੱਖ ਮੰਤਰੀ ਪਿੰਡਾਂ ਨਹੀਂ ਵੜ੍ਹ ਸਕਦੇ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਜੋ ਬੀਜਿਆ ਹੈ, ਉਹੀ ਵੱਢੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਉਹ ਆਪਣਾ ’ਹਰਾ ਪੈਨ’ ਲੋਕਾਂ ਦੀ ਭਲਾਈ ਵਾਸਤੇ ਵਰਤਣਗੇ। ਉਹਨਾਂ ਕਿਹਾ ਕਿ ਇਸਦੀ ਵਰਤੋਂ ਕਿਸਾਨਾਂ, ਮੁਲਾਜ਼ਮਾਂ ਤੇ ਔਰਤਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਸਤੇ ਕੀਤੀ ਗਈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਤਾਂ ਸ਼ੇਰੋਂ ਪਿੰਡ ਵਿਚ ਸ਼ਾਂਤਮਈ ਰੋਸ ਮੁਜ਼ਾਹਰਾ ਕਰ ਰਹੇ ਮੋਹਣਜੀਤ ਸਿੰਘ ਸ਼ੇਰੋਂ ਨੂੰ ਵੀ ਨਹੀਂ ਬਖਸ਼ਿਆ ਤੇ ਨਾ ਹੀ ਗੁਲਜ਼ਾਰ ਸਿੰਘ ਬਖਸ਼ਿਆ ਜਿਸਨੇ ਨਸ਼ੀਲੇ ਪਦਾਰਥ ਆਮ ਮਿਲਦੇ ਹੋਣ ਦੀ ਸ਼ਿਕਾਇਤ ਕੀਤੀ ਸੀ ਜਿਸ ਨਾਲ ਸਾਰੀ ਇਕ ਪੀੜੀ ਤਬਾਹ ਹੋਗਈ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਕਾਨੂੰਨ ਵਿਵਸਥਾ ਢਹਿ ਢੇਰੀ ਹੋ ਗਈ ਤੇ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਦੇ ਬੁੱਤ ਦੀ ਦੋ ਵਾਰ ਬੇਅਦਬੀ ਕੀਤੀ ਗਈ ਪਰ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਹੋਈ।

ਅਕਾਲੀ ਆਗੂ ਨੇ ਕਿਹਾ ਕਿ ਭਗਵੰਤ ਮਾਨ ਇਕ ਵੀ ਕੰਮ ਦੱਸੇ ਜੋ ਉਸਨੇ ਪੰਜਾਬ ਲਈ ਕੀਤਾ ਹੋਵੇ। ਉਹਨਾਂ ਕਿਹਾ ਕਿ ਉਸਨੂੰ ਸਿਰਫ ਬਾਦਲ ਫੋਬੀਆ ਹੋਇਆ ਪਿਆ ਹੈ। ਉਹਨਾਂ ਕਿਹਾ ਕਿ ਉਸ ਕੋਲ ਆਪਣੇ ਭਾਸ਼ਣਾਂ ਵਿਚ ਕਹਿਣ ਲਈ ਹੋਰ ਕੱਖ ਨਹੀਂ ਹੈ।ਉਹਨਾਂ ਕਿਹਾ ਕਿ ਲੋਕ ਜਾਨਣਾ ਚਾਹੁੰਦੇ ਹਨ ਕਿ ਆਟਾ ਦਾਲ, ਸ਼ਗਨ ਤੇ ਬੁਢਾਪਾ ਪੈਨਸ਼ਨ ਵਰਗੀਆਂ ਸਕੀਮਾਂ ਬੰਦ ਕਿਉਂ ਹਨ ਜਾਂ ਉਹਨਾਂ ਵਿਚ ਵੱਡੀ ਕਟੌਤੀ ਕਿਉਂ ਕੀਤੀ ਗਈ। ਐਸ ਸੀ ਸਕਾਲਰਸ਼ਿਲਪ ਸਕੀਮ ਤਕਰੀਬਨ ਬੰਦ ਕਿਉਂ ਹੈ ? ਉਹਨਾਂ ਕਿਹਾ ਕਿ ਉਸ ਕੋਲ ਕੋਈ ਜਵਾਬ ਨਹੀਂ ਹੈ ਕਿਉਂਕਿ ਅਕਾਲੀ ਦਲ ਵੱਲੋਂ ਸ਼ੁਰੂ ਕੀਤੀਆਂ ਇਹ ਸਾਰੀਆਂ ਪਹਿਲਕਦਮੀਆਂ ਉਸਨੇ ਬੰਦ ਕਰ ਦਿੱਤੀਆਂ ਤੇ ਹਰ ਪਾਸੇ ਆਪਣੀਆਂ ਤਸਵੀਰਾਂ ਲੱਗਵਾਉਂਦਾ ਫਿਰਦਾ ਹੈ ਹਾਲਾਂਕਿ ਕੋਈ ਵੀ ਉਸਦੀ ਫੋਟੋ ਵੇਖ ਕੇ ਰਾਜ਼ੀ ਨਹੀਂ ਹੈ।

ਬਾਦਲ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ ਦੀ ਮਾਤਾ ਤੇ ਪਤਨੀ ਨੂੰ ਸੂਬੇ ਵਿਚ ਜਾਣ ਵੇਲੇ 50 ਜਿਪਸੀਆਂ ਦੀ ਜ਼ਰੂਰਤ ਕਿਉਂ ਪੈਂਦੀ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਆਖਿਆ ਸੀ ਕਿ ਉਹ ਵੀ ਆਈ ਪੀ ਕਲਚਰ ਖ਼ਤਮ ਕਰੇਗਾ ਪਰ ਇਹ ਤਾਂ ਉਲਟਾ ਵੱਧ ਗਿਆ ਤੇ ਉਸਦੇ ਤੇ ਉਸਦੇ ਪਰਿਵਾਰ ਲਈ 10 ਗੁਣਾ ਹੋ ਗਿਆ। ਉਹਨਾਂ ਕਿਹਾ ਕਿ ਇਸੇ ਤਰੀਕੇ ਇਸ਼ਤਿਹਾਰਬਾਜ਼ੀ ’ਤੇ 6 ਹਜ਼ਾਰ ਕਰੋੜ ਰੁਪਏ ਬਰਬਾਦ ਕਰ ਦਿੱਤੇ ਗਏ ਪਰ ਬਿਜਲੀ ਖਰੀਦਣ ’ਤੇ ਪੈਸਾ ਨਹੀਂ ਖਰਚਿਆ ਗਿਆ ਤਾਂ ਜੋ ਲੋਕਾਂ ਨੂੰ ਲੰਬੇ-ਲੰਬੇ ਬਿਜਲੀ ਕੱਟਾਂ ਤੋਂ ਬਚਾਇਆ ਜਾ ਸਕਦਾ ਕਿਉਂਕਿ ਇਹਨਾਂ ਨਾਲ ਕਿਸਾਨਾਂ ਤੇ ਘਰੇਲੂ ਖਪਤਕਾਰਾਂ ਨੂੰ ਵੀ ਮੁਸ਼ਕਿਲਾਂ ਹੋਈਆਂ ਤੇ ਉਦਯੋਗਿਕ ਕੰਮਕਾਜ ਵੀ ਪ੍ਰਭਾਵਤ ਹੋਇਆ।

ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਖੇਤਰੀ ਪਾਰਟੀ ਦੀ ਹਮਾਇਤ ਕਰਨ ਅਤੇ ਕਿਹਾ ਕਿ ਤੁਸੀਂ ਵੇਖਿਆ ਹੋਵੇਗਾ ਕਿ ਪੰਜਾਬ ਵਿਚ ਹਰ ਵਿਕਾਸ ਪ੍ਰਾਜੈਕਟ ਭਾਵੇਂ ਉਹ ਥਰਮਲ ਪਲਾਂਟ ਹੋਣ, ਸੜਕਾਂ, ਹਵਾਈ ਅੱਡੇ, ਸਿੰਜਾਈ ਪ੍ਰਾਜੈਕਟ ਜਾਂ ਫਿਰ ਮੰਡੀਆਂ ਹੋਣ ਸਾਰੇ ਹੀ ਅਕਾਲੀ ਦਲ ਦੀ ਸਰਕਾਰ ਵੇਲੇ ਬਣੇ ਹਨ। ਉਹਨਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦੀ ਸਰਕਾਰ ਵਿਚ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਕਾਇਮ ਹੋਈ। ਉਹਨਾਂ ਕਿਹਾ ਕਿ ਇਹੀ ਗੱਲ ਪੰਜਾਬ ਵਿਰੋਧੀ ਤਾਕਤਾਂ ਨੂੰ ਪਸੰਦ ਨਹੀਂ ਆਈ ਤੇ ਇਸੇ ਕਾਰਨ ਉਹਨਾਂ ’ਤੇ ਦੋ ਵਾਰ ਹਮਲਾ ਹੋਇਆ। ਉਹਨਾਂ ਕਿਹਾ ਕਿ ਵਾਰਿਸ ਪੰਜਾਬ ਦੇ ਸਮੇਤ ਇਹ ਤਾਕਤਾਂ ਅਸਲ ਵਿਚ ਵਾਇਰਸ ਹਨ ਜੋ ਸੂਬੇ ਨੂੰ ਤਬਾਹ ਕਰਨਾ ਚਾਹੁੰਦੀਆਂ ਹਨ ਤੇ ਇਹ ਨੌਜਵਾਨਾਂ ਦੀਆਂ ਜਾਨਾਂ ਲਈ ਖ਼ਤਰਾ ਹਨ।

ਬਾਦਲ ਨੇ ਇਹ ਵੀ ਗੱਲ ਕੀਤੀ ਕਿ ਪੰਜਾਬ ਨੂੰ ਕਿਵੇਂ ਇਕ ਦੂਰਅੰਦੇਸ਼ੀ ਸੋਚ ਦੇ ਆਗੂ ਦੀ ਲੋੜ ਹੈ। ਉਹਨਾਂ ਕਿਹਾ ਕਿ ਮੈਂ ਆਪਣੀ ਸੋਚ ਮੁਤਾਬਕ ਫੰਡਾਂ ਵਾਸਤੇ ਯੋਜਨਾ ਤਿਆਰ ਕੀਤੀ ਹੈ ਅਤੇ ਜਾਣਦਾ ਹਾਂ ਕਿ ਸੂਬੇ ਵਿਚ ਨਿਵੇਸ਼ ਕਿਵੇਂ ਲਿਆਉਣਾ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਵਰਗੇ ਆਗੂ ਹਨ ਜੋ ਮਾਣ ਨਾਲ ਦੱਸਦੇ ਹਨ ਕਿ ਬੱਕਰੀਆਂ ਕਿਵੇਂ ਚੋਣੀਆਂ ਹਨ ਤੇ ਮੰਜੇ ਕਿਵੇਂ ਬੁਨਣੇ ਹਨ।

ਅਕਾਲੀ ਦਲ ਦੇ ਪ੍ਰਧਾਨ ਨੇ ਆਪਣੀ ਕਾਰਜ ਯੋਜਨਾ ਦੀ ਗੱਲ ਕਰਦਿਆਂ ਕਿਹਾ ਕਿ ਇਕ ਵਾਰ ਅਕਾਲੀ ਦਲ ਨੇ ਸੂਬੇ ਵਿਚ ਸੱਤਾ ਸੰਭਾਲ ਲਈ ਤਾਂ ਜਿਹੜੇ ਕਿਸਾਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਉਹਨਾਂ ਨੂੰ ਪਹਿਲ ਦੇ ਆਧਾਰ ’ਤੇ ਕੁਨੈਕਸ਼ਨ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਆਟਾ ਦਾਲ ਸਕੀਮ ਤਹਿਤ ਲਾਭਪਾਤਰੀਆਂ ਨੂੰ 50 ਕਿਲੋ ਕਣਕ ਦਿੱਤੀ ਜਾਵੇਗੀ, ਸ਼ਗਨ ਸਕੀਮ ਤਹਿਤ ਲਾਭ 1 ਲੱਖ ਰੁਪਏ ਕੀਤਾ ਜਾਵੇਗਾ ਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਹਰ ਜ਼ਿਲ੍ਹੇ ਵਿਚ ਮੈਡੀਕਲ ਅਤੇ ਵੈਟਨਰੀ ਕਾਲਜ ਖੋਲ੍ਰਿਆ ਜਾਵੇਗਾ ਅਤੇ ਨੌਜਵਾਨ ਉਦਮੀਆਂ ਨੂੰ ਵਿਆਜ਼ ਮੁਕਤ 10 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ ਤੇ ਪਸ਼ੂ ਪਾਲਣ ਦੇ ਪ੍ਰਾਜੈਕਟਾਂ ਵਾਸਤੇ 75 ਫੀਸਦੀ ਸਬਸਿਡੀ ਦਿੱਤੀ ਜਾਵੇਗੀ।ਸਰਕਾਰੀ ਨੌਕਰੀਆਂ ਪੰਜਾਬੀਆਂ ਨੂੰ ਦਿੱਤੀਆਂ ਜਾਣਗੀਆਂ ਤੇ ਸੂਬੇ ਦੇ ਸਾਰੇ 11000 ਪਿੰਡਾਂ ਵਿਚ ਗਲੀਆਂ ਨਾਲੀਆਂ ਪੱਕੀਆਂ ਕੀਤੀਆਂ ਜਾਣਗੀਆਂ।

ਇਸ ਮੌਕੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ, ਤੀਰਥ ਸਿੰਘ ਮਾਹਲਾ, ਸੰਜੀਤ ਸਿੰਘ ਗਿੱਲ, ਬਰਜਿੰਦਰ ਸਿੰਘ ਬਰਾੜ ਤੇ ਸਰਬਜੀਤ ਸਿੰਘ ਝਿੰਜਰ ਨੇ ਵੀ ਸੰਬੋਧਨ ਕੀਤਾ।

Read Latest News and Breaking News at Daily Post TV, Browse for more News

Ad
Ad

Punjab District News