Banner
Banner

ਸਤਲੁਜ ਨੇ ਕਿਸਾਨਾਂ ‘ਤੇ ਢਾਇਆ ਕਹਿਰ, ਪਾਣੀ ‘ਚ ਰੁੜੀ ਕਈ ਏਕੜ ਜ਼ਮੀਨ

Punjab Flood; ਹੜ੍ਹ ਦੇ ਸੰਤਾਪ ਤੋਂ ਅਜੇ ਲੋਕ ਬਾਹਰ ਵੀ ਨਹੀਂ ਨਿੱਕਲੇ ਕਿ ਇੱਕ ਵਾਰ ਫਿਰ ਸਤਲੁਜ ਨੇ ਆਪਣਾ ਕਹਿਰ ਬਰਪਾਣਾ ਸ਼ੁਰੂ ਕਰ ਦਿੱਤਾ ਹੈ। ਪਹਾੜਾਂ ‘ਚ ਅਤੇ ਪੰਜਾਬ ਵਿੱਚ ਹੋ ਰਹੀ ਬਾਰਿਸ਼ ਨਾਲ ਸਤਲੁਜ ਦਾ ਪਾਣੀ ਦਾ ਪੱਧਰ ਇੱਕ ਵਾਰ ਫਿਰ ਵਧ ਗਿਆ ਹੈ। ਡੈਮਾਂ ਤੋਂ ਸਤਲੁੱਜ ਵਿੱਚ ਪਾਣੀ ਛੱਡੇ ਜਾਣ ਨਾਲ ਕਿਸਾਨਾਂ ਦੀਆਂ […]
Jaspreet Singh
By : Updated On: 07 Oct 2025 14:52:PM
ਸਤਲੁਜ ਨੇ ਕਿਸਾਨਾਂ ‘ਤੇ ਢਾਇਆ ਕਹਿਰ, ਪਾਣੀ ‘ਚ ਰੁੜੀ ਕਈ ਏਕੜ ਜ਼ਮੀਨ

Punjab Flood; ਹੜ੍ਹ ਦੇ ਸੰਤਾਪ ਤੋਂ ਅਜੇ ਲੋਕ ਬਾਹਰ ਵੀ ਨਹੀਂ ਨਿੱਕਲੇ ਕਿ ਇੱਕ ਵਾਰ ਫਿਰ ਸਤਲੁਜ ਨੇ ਆਪਣਾ ਕਹਿਰ ਬਰਪਾਣਾ ਸ਼ੁਰੂ ਕਰ ਦਿੱਤਾ ਹੈ। ਪਹਾੜਾਂ ‘ਚ ਅਤੇ ਪੰਜਾਬ ਵਿੱਚ ਹੋ ਰਹੀ ਬਾਰਿਸ਼ ਨਾਲ ਸਤਲੁਜ ਦਾ ਪਾਣੀ ਦਾ ਪੱਧਰ ਇੱਕ ਵਾਰ ਫਿਰ ਵਧ ਗਿਆ ਹੈ। ਡੈਮਾਂ ਤੋਂ ਸਤਲੁੱਜ ਵਿੱਚ ਪਾਣੀ ਛੱਡੇ ਜਾਣ ਨਾਲ ਕਿਸਾਨਾਂ ਦੀਆਂ ਜਮੀਨਾਂ ਫਿਰ ਤੋਂ ਸਤਲੁਜ ‘ਚ ਰੋੜ ਕੇ ਆਪਣੇ ਨਾਲ ਲੈ ਜਾ ਰਿਹਾ ਹੈ। ਫਿਰੋਜ਼ਪੁਰ ਦੇ ਸਰਹੱਦ ਨੇੜੇ ਪੈਂਦੇ ਪਿੰਡ ਗੱਟੀ ਰਾਜੋ ਕੇ ਵਿਖੇ ਜੋ ਕਿ ਭਾਰਤ ਦਾ ਅਖੀਰੀ ਪਿੰਡ ਹੈ, ਦੀਆਂ ਜਮੀਨਾਂ ਨੂੰ ਪਾਕਿਸਤਾਨ ਵੱਲ ਤੋਂ ਮਾਰ ਕਰ ਰਿਹਾ ਪਾਣੀ ਆਪਣੇ ਨਾਲ ਵਹਾ ਕੇ ਲੈ ਜਾ ਰਿਹਾ ਹੈ। ਇਸ ਨਾਲ ਕਈ ਕਿੱਲੇ ਜਮੀਨ ਜਿੱਥੇ ਸਤਲੁਜ ਵਿੱਚ ਸਮਾ ਗਈ ਹੈ। ਉੱਥੇ ਹੀ ਸਤਲੁਜ ਦਰਿਆ ਨੇ ਆਪਣਾ ਅਲੱਗ ਤੋਂ ਹੀ ਰਸਤਾ ਬਣਾਉਂਦੇ ਹੋਏ ਇੱਕ ਹੋਰ ਦਰਿਆ ਦਾ ਰਸਤਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸ ਨਾਲ ਕਿਸਾਨਾਂ ਦੀ ਕਈ ਏਕੜ ਜਮੀਨ ਰੁੜ ਗਈ ਹੈ ਅਤੇ ਪਾਣੀ ਦੇ ਲਗਾਤਾਰ ਵਧਣ ਨਾਲ ਇੱਕ ਵਾਰ ਫਿਰ ਤੋਂ ਹੜਾਂ ਦਾ ਖਤਰਾ ਸਰਹੱਦੀ ਪਿੰਡਾਂ ਦੇ ਲੋਕਾਂ ਦੇ ਸਿਰਾਂ ਤੇ ਮੰਡਰਾ ਰਿਹਾ ਹੈ

ਇਸ ਮੌਕੇ ਪਿੰਡ ਦੀ ਸਰਪੰਚ ਗੁਰਪ੍ਰੀਤ ਕੌਰ ਨੇ ਕਿਹਾ ਉਹਨਾਂ ਦੀਆਂ ਫ਼ਸਲਾਂ ਕੱਚੀਆਂ ਹਨ, ਜਿਸ ਕਰਕੇ ਉਹਨਾਂ ਨੂੰ ਮੁਆਵਜਾ ਵੀ ਨਹੀਂ ਮਿਲਦਾ ਅਤੇ ਜੋ ਫਸਲ ਬੀਜੀ ਸੀ ਉਹ ਪਹਿਲਾਂ ਹੀ ਹੜ ਦਾ ਪਾਣੀ ਰੋੜ ਕੇ ਲੈ ਗਿਆ ਹੈ, ਹੁਣ ਉਹਨਾਂ ਦੀਆਂ ਜਮੀਨਾਂ ਨੂੰ ਵੀ ਉੱਪਰ ਤੋਂ ਆ ਰਿਹਾ ਪਾਣੀ ਰੋੜ ਕੇ ਆਪਣੇ ਨਾਲ ਲੈ ਕੇ ਜਾ ਰਿਹਾ ਹੈ ਅਤੇ ਤੀਜੀ ਮਾਰ ਹੁਣ ਪਾਕਿਸਤਾਨ ਵੱਲੋਂ ਆ ਰਹੇ ਪਾਣੀ ਨਾਲ ਪੈ ਰਹੀ ਹੈ ਜਿਸ ਨਾਲ ਸਤਲੁਜ ਦਰਿਆ ਨੇ ਇੱਕ ਹੋਰ ਆਪਣਾ ਰਸਤਾ ਅਖਤਿਆਰ ਕਰ ਲਿਆ ਹੈ ਜਿਸ ਨਾਲ ਜਮੀਨਾਂ ਬਰਬਾਦ ਹੋ ਰਹੀਆਂ ਹਨ।

Read Latest News and Breaking News at Daily Post TV, Browse for more News

Ad
Ad